ਪੰਨਾ:Alochana Magazine October 1958.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀਮਤ ਦਾ ਇਕੱਠ ਤੇ ਵਿਅਕਤੀਗਤ ਤੌਰ ਤੇ ਨਿਰਣਾ ਕਰਦੀ ਹੈ । ਦਲੀਲ ਦੀ ਬੁਨਿਆਦ ਨਿਆਇ ਜਾਂ ਵਿਵੇਕ ਹੈ, ਪਰ ਕਲਪਨਾ ਖੁੱਲ ਤੇ ਸੁਤੰਤਰਤਾ ਦੀ ਮੰਗ ਕਰਦੀ ਹੈ । ਵਾਸਤਵ ਵਿਚ ਸਵਤੰਤਰਤਾ ਹਰ ਕਵੀ ਦਾ ਜਮਾਂਦਰੂ ਹਕ ਹੈ । | ਅੰਗਰੇਜ਼ੀ ਕਵਿਤਾ ਦੇ ਇਤਿਹਾਸ ਵਿਚ ਕਲਪਨਾ ਨੂੰ ਕਦੀ ਵੀ ਇਤਨਾ ਮਹੱਤਤਾ ਵਾਲਾ ਤੇ ਕੇਂਦਰੀ ਸਥਾਨ ਪ੍ਰਾਪਤ ਨਹੀਂ ਸੀ ਹੋਇਆ, ਜਿਤਨਾ ਕਿ ਰੋਮਾਂਟਿਕ ਕਵੀਆਂ ਦੇ ਸਮੇਂ । ਸ਼ੈਲੇ (Shelley) ਦੀ ਇਨਕਲਾਬੀ ਤੇ ਆਦਰਸ਼ਵਾਦੀ ਕਲਪਨਾ ਨੇ ਰੋਮੀਥੀਅਸ Prometheois) ਵਰਗੀ ਆਜ਼ਾਦੀ ਤੇ ਰਵਾਦਾਰੀ ਦੀ ਝੰਡੇ-ਬਰਦਾਰ, ਮਹਾਨ ਸ਼ਖਸੀਅਤ ਦੀ ਰਚਨਾ ਕੀਤੀ । ਕੀਟਸ (Keats) ਦੀ ਵਾਸਨਾਵਾਦੀ ਤੇ ਛੁਹ-ਭਰੀ ਕਲਪਨ ਨੇ ਸੁੰਦਰਤਾ ਦੇ ਦੇਵਤੇ ਅਪੈਲ ( Oppolo) ਦੀ ਰਚਨਾ ਕੀਤੀ, ਜਿਸ ਨੇ ਹਾਈਪੀਰੀਅਨ (Hyperian) ਵਰਗੇ ਬਲਵਾਨ ਬਾਦਸ਼ਾਹ ਨੂੰ ਤਖਤ ਤੋਂ ਲਾਹ ਮਾਰਿਆ। ਬਾਇਰਨ (Byron) ਦੀ ਇਤਿਹਾਸਮਈ ਕਲਪਨਾ ਉਸ ਨੂੰ ਪੁਰਾਣੇ ਤੇ ਵਿਸਰ ਚੁਕੇ ਆਜ਼ਾਦ ਯੂਨਾਨ ਦੇ ਸੁਹਾਵਣੇ ਦਿਨਾਂ ਵਿਚ ਲੈ ਪਹੁੰਚੀ । ਵਰਡਜ਼ਵਰਥ ( Wordsworth) ਦੀ ਸੰਜੀਦਾ ਕਲਪਨਾ ਨੇ ਉਸ ਨੂੰ ਇਸ ਯੋਗ ਬਣਾ ਦਿਤਾ, ਕਿ ਉਹ ਪ੍ਰਕ੍ਰਿਤੀ ਨੂੰ ਮਨੁਖਤਾ ਦੀ ਮਹਾਨ ਅਧਿਆਪਕ ਸਮਝ ਸਕੇ । ਇਸੇ ਤਰ੍ਹਾਂ ਸਕਾਟ (Scot) ਡੀ ਕੀਊਸੀ De-Quincy) ਕਾਰਲਾਈਲ (Carlyle) ਵਰਗਿਆਂ ਨੇ ਆਪਣੀ ਕਲਪਨਾ ਸ਼ਕਤੀ ਸਦਕਾ ਖੁਸ਼ਕ ਇਤਿਹਾਸ ਨੂੰ ਰੰਚਕ ਕਹਾਣੀਆਂ ਵਿਚ ਬਦਲ ਦਿਤਾ । ਵਿਲੀਅਮ ਬਲੇਕ (W. Blake) ਨੇ ਆਪਣੇ ਸ਼ਕਤੀ-ਸ਼ਾਲੀ ਕਾਲਪਨਿਕ ਮਨ ਨਾਲ ਆਪਣੇ ਆਪ ਨੂੰ ਇਕ ਬੱਚਾ ਕਿਆਸ ਕਰ, ਆਪਣੀਆਂ ਛੋਟੀਆਂ ਰਚਨਾਵਾਂ, “ਨਿਰਛਲਤਾਂ ਦੀਆਂ ਕਵਿਤਾਵਾਂ ਤੇ “ਤਜਰਬੇ ਦਆਂ ਕਵਿਤਾਵਾਂ ਵਿਚ ਆਪਣੇ ਦੁਖਾਂ ਸੁਖਾਂ ਦਾ ਪ੍ਰਗਟ ਕੀਤਾ । ਸਪੈਨਸਰ (Speaser) ਨੇ ਫੇਅਰੀ-ਕੁਈਨ (Fairy Queen), ਮੈਕਸਪੀਅਰ ( Shakespeare) ਦੇ ਸਾਰੇ ਦੇ ਸਾਰੇ ਡਰਾਮੇ ਤੇ ਖਾਸ ਕਰ ਕਿੰਗ ਲੀਅਰ (King Lear) ਤੇ ਮੈਕਬੈਥ (Mecbeth), ਮਿਲਟਨ (Milton) ਦਾ ਸੈਤਾਨ (Satan) ਤੇ ਆਸ਼ਾਵਾਦੀ ਬਰੌਊਨਿੰਗ (Browning) ਦੀਆਂ ਕਾਲਪਨਿਕ ਮਨ•ਬ ਚਲੀ ਆਂ, fe] ਸਤ ਤੇ ਇਸ ਤਰ੍ਹਾਂ ਦੀਆਂ ਅਨੇਕਾਂ ਹੋਰ ਕਿਰਤਾਂ, ਕਲਪਨਾ ਸ਼ਕਤੀ ਦੀਆਂ ਅਤੁਲ ਤੇ ਅਮਰ ਰਚਨਾਵਾਂ ਹਨ । ਪੰਜਾਬੀ ਕਵਿਤਾ ਵੀ ਕਾਲਪਨਿਕ ਰਚਨਾਵਾਂ ਤੋਂ ਸਖਣੀ ਨਹੀਂ। ਪੁਰਾਣੇ ਸੂਫੀ ਤੇ ਧਾਰਮਿਕ ਸਾਹਿਤ ਵਿਚ ਤੇ ਵਿਸ਼ੇਸ਼ ਕਰਕੇ ਗੁਰੂ ਨਾਨਕ ਦੇਵ ਦੀ ਕਵਿਤਾ ਵਿਚ ਕਲਪਨਾ ਉਡਾਰੀ ਦੀਆਂ ਉਹ ਕਿਰਤਾਂ ਮਿਲਦੀਆਂ ਹਨ, ਜਿਨ੍ਹਾਂ ਦੀ ਮਿਸਾਲ ਦੁਸਰੀਆਂ ਬੋਲੀਆਂ ਦੇ ਸਾਹਿਤ ਵਿਚ ਮਿਲਣੀ ਅਸੰਭਵ ਹੈ । ਉਨਾਂ ਦੀ ਸ਼ਕਤੀ ੩੨