ਪੰਨਾ:Alochana Magazine October 1958.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਯੰਤਰਣ ਕਲਪਨਾ ਦੇ ਦੁਸ਼ਮਣ ਸਨ । ਤੇ ਇਹ ਕਿਸੇ ਹਦ ਤਕ ਹਰ ਕਵੀ ਤੇ ਲਾਗੂ ਹੋ ਸਕਦਾ ਹੈ । ਕਲਪਨਾ-ਰਹਿਤ ਕਵੀ ਪਰ-ਹੀਨ ਪੰਛੀ ਦੀ ਤਰ੍ਹਾਂ ਹੈ, ਜਿਹੜਾ ਉਚੇ ਗਗਨਾਂ ਤੇ ਖੁਲੀਆਂ ਉਡਾਰੀਆਂ ਨਹੀਂ ਮਾਰ ਸਕਦਾ । ਤੇ ਉਸ ਦੀ ਕਵਿਤਾ ਖੁਸ਼ਕ, ਅਰੋਚਕ, ਵਿਖਾਵੇ-ਭਰੀ ਤੇ ਵਾਦ-ਵਿਵਾਦ ਦਾ ਮਜਮੂਆ ਹੋ ਨਿਬੜੇਗੀ । ਕਲਪਨਾ ਦੀ ਅਣਹੋਂਦ ਕਾਰਣ ਉਹ ਇਕ ਬਾਜ਼ਾਰੀ ਗਵੱਈਆ ਹੈ, ਜਿਹੜਾ ਪਾਠਕ ਦੇ ਭਾਵਾਂ ਨੂੰ ਘਟ ਹੀ ਹਲੂਣ ਸਕਦਾ ਹੈ । | ਪਰ ਅੱਜ ਦੇ ਲੋਕ-ਯੁਗ ਵਿਚ, ਅਗਾਂਹ ਵਧੂ ਸਿਧਾਂਤ-ਵਾਦੀਆਂ ਅਨੁਸਾਰ, ਜਿਹੜਾ ਕਵੀ, ਕਿਸੇ ਹੁਸੀਨ ਦੁਨੀਆਂ ਦੇ ਚਿਤਰ ਖਿਚਦਾ ਹੈ, ਜਿਹੜੇ ਚਿਤਰ ਹਵਾਈ, ਕਲਪਤ, ਛਿਨ-ਭੰਗਰ ਤੇ ਧਰਤੀ ਦੀ ਛੁਹ ਤੋਂ ਉਚੇ ਹੁੰਦੇ ਹਨ, ਉਹਦੀ ਕਵਿਤਾ ਲੋਕਾਂ ਵਿਚ ਪ੍ਰਵਾਣ ਨਹੀਂ ਚੜ੍ਹ ਸਕਦੀ, ਕਿਉਂਕਿ ਉਸ ਦੇ ਖਿਚੇ ਚਿਤਰ ਪੈਦਲੇ, ਫਾਨਸੀ ਤੇ ਯਥਾਰਥਕਤਾ ਦੇ ਧਾਰਨੀ ਨਹੀਂ ਹੁੰਦੇ । ਇਸ ਲਈ ਅਸਲੀ ਪ੍ਰਵਾਣਿਤ ਲੋਕ-ਕਵੀ ਉਹ ਹੋ ਸਕਦਾ ਹੈ, ਜਿਹੜਾ ਭਵਿਸ਼ ਦੇ ਰਾਂਗਲੇ ਸੁਪਨੇ ਲੋਕਾਂ ਦੀਆਂ ਅੱਖਾਂ ਵਿਚ ਲਟਕਾ, ਉਨ੍ਹਾਂ ਨੂੰ ਟੁੰਬ ਕੇ, ਜਗਾ ਕੇ, ਬੜਕਾ ਕੇ, ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਵਾਲੇ ਸੰਗਰਾਮ ਲਈ ਤਿਆਰ ਕਰਕੇ, ਤੇੜ ਮੰਜ਼ਲ ਤਕ ਉਹਨਾਂ ਦਾ ਸਾਥ ਦਿੰਦਾ ਹੈ । ਇਥੇ ਕਲਪਨਾ ਇਨਕਲਾਬੀ ਰੋਲ ਅਦਾ ਕਰਦੀ ਹੈ । ਪਰ ਇਸ ਦੇ ਉਲਟ ਜਦੋਂ ਕਲਪਨਾ ਸਾਨੂੰ ਇਸ ਵਾਸਤਵਿਕ ਜੀਵਨ ਨੂੰ ਭੁਲਾਉਣ ਅਤੇ ਕਲਾਮਈ ਲੋਰੀਆਂ ਦੇ ਕੇ ਅਪਸਾਰੀ ਬਣਾਂਦੀ ਹੈ ਤਾਂ ਉਸ ਦਾ ਰੋਲ ਪਤਿਗਾਮੀ ਹੋਣ ਕਾਰਣ ਨਿੰਦਨੀ ਹੈ । ਲੇਖਾਂ ਦੇ ਮਿਹਨਤਾਨੇ ਬਾਰੇ ਜ਼ਰੂਰੀ ਸੂਚਨਾ ਆਲੋਚਨਾ ਵਿੱਚ ਛੱਪਣ ਲਈ ਮੌਲਿਕ ਤੇ ਖੋਜ ਭਰੇ ਲੇਖਾਂ ਲਈ ਆਪ ਤੇ ਹੋਰਨਾਂ ਸਭ ਪਾਠਕਾਂ ਅੱਗੇ ਸਨਿਮਰ ਬੇਨਤੀ ਹੈ । ਇਸ ਵਿੱਚ ਛੱਪਣ ਲਈ ਭੇਜੇ ਗਏ ਹਰ ਲੇਖ ਤੇ ਦਸ ਰੁਪਏ ਪ੍ਰਤੀ ਹਜ਼ਾਰ ਸ਼ਬਦ ਦੇ ਹਿਸਾਬ fਹਨਤਾਨਾਂ ਦਿੱਤਾ ਜਾਂਦਾ ਹੈ । ਵੱਧ ਤੋਂ ਵੱਧ ਮਿਹਨਤਾਨਾ ਤੀਹ ਰੁਪਏ ਫੀ ਲੇਖ ਹੈ, ਭਾਵੇਂ ਉਸ ਦੀ ਲੰਬਾਈ ਤਿੰਨ ਹਜ਼ਾਰ ਸ਼ਬਦਾਂ ਤੋਂ ਵਧ ਕਿਉਂ ਨ ਹੋਵੇ । ਡਾ. ਸ਼ੇਰ ਸਿੰਘ ਮੈਨੇਜਰ “ਆਲੋਚਨਾ ੩੪