ਪੰਨਾ:Alochana Magazine October 1958.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਨਸੀਹਤ ਕਰ ਗਇਆ ਕਿ ਇਹ ਰਸਾਲਾ ਹਾਥੀ ਦੰਦ ਦੇ ਡੱਬੇ ਵਿਚ ਬੰਦ ਕਰ ਕੇ ਉਸ ਦੇ ਸਰੀਰ ਨਾਲ ਹੀ ਕਬਰ ਵਿਚ ਦਬਾ ਦਿੱਤਾ ਜਾਵੇ ਤੇ ਇਸ ਬਾਰੇ ਕਿਸੇ ਨੂੰ ਖਬਰ ਨਾ ਦਿਤੀ ਜਾਵੇ । ਸੋ ਜਦ ਬੁਕਰਾਤ ਦਾ ਦੇਹਾਂਤ ਹੋਇਆ ਤਾਂ ਇਹ ਰਸਾਲਾ ਵੀ ਉਸ ਦੇ ਮ੍ਰਿਤਕ ਸਰੀਰ ਦੇ ਨਾਲ ਹੀ ਕਬਰ ਵਿਚ ਦੱਬ ਦਿਤਾ ਗਇਆ | ਪਰ ਨੂੰ ਛ ਚਿਰ ਪਿਛੋਂ ਇਹ ਗੱਲ ਫੁੱਟ ਨਿਕਲੀ ਤੇ ਸ਼ਾਹ ਰੂਮ ਵਲੋਂ ਜ਼ੋਰ ਦੇਣ ਤੇ ਹਕੀਮ ਜੀ ਦੀ ਕਬਰ ਖੋਦੀ ਗਈ ਜਿਸ ਵਿਚੋਂ ਇਹ ਰਸਾਲਾ ਮੁੜ ਨਿਕਲ ਆਇਆ । ਸਿਧ ਖ਼ਲੀਫ਼ਾ ਮਾਮੁ ਰਸ਼ੀਦ (ਸੰਨ ੧੩-੮੩੩ ਈ:) ਦੇ ਸਮੇਂ ਵਿਚ ਉਸ ਦੇ ਹੁਕਮ ਨਾਲ ਰਸਾਲਾ ਕਬਰੀਆ ਦਾ ਯੂਨਾਨੀ ਤੋਂ ਅਰਬੀ ਅਨੁਵਾਦ ਪ੍ਰਸਿੱਧ ਵਿਦਵਾਨ ਹੁਸੈਨ ਬਿਨ ਇਸਹਕ ਨੇ ' ਕੀਤਾ । ਇਸ ਦੇ ਨਾਲ ਹੀ ਕੁਝ ਹੋਰ ਯੂਨਾਨੀ ਕਿਤਾਬਾਂ ਦੇ ਤਰਜਮੇ ਵੀ ਉਸ ਅਰਬੀ ਲੇਖਕ ਨੇ ਕੀਤੇ । (ਦੇਖੋ, (Nicholsori's Literary History of Arabia). ਇਲਮ ਹਿਕਮਤ ਦੇ ਪ੍ਰਸਿਧ ਉਸਤਾਦ ਬੁਕਰਾਤ ਦੀ ਲਿਖਤ ਦਾ ਪ੍ਰਤੀ-ਰੂਪ ਹੋਣ ਕਰ ਕੇ ਰਸਾਲਾ ਕਬਰੀਆ ਅਰਬੀ ਵਿਚ ਬੜਾ ਸਿਧ ਹੋਇਆ । ਪਿਛੋਂ ਇਸ ਦੇ ਕਈ ਅਨੁਵਾਦ ਫ਼ਾਰਸੀ, ਉਰਦੂ ਆਦਿ ਬੋਲੀਆਂ ਵਿਚ ਵੀ ਹੋਏ | ਇਹ ਦੇਖ ਕੇ ਹਕੀਮ ਮੁਹੰਮਦ ਦੀਨ ਸਿਆਲਕੋਟ ਨੇ, ਜੋ ਕਿ ਇਲਮ ਹਿਕਮਤ ਵਿਚ ਮਾਹਿਰ ਹੋਣ ਦੇ ਨਾਲ ਹੀ ਇਕ ਤਜਰਬੇਕਾਰ ਲਿਖਾਰੀ ਤੇ ਕਵੀ ਵੀ ਸਨ, ਸੰਨ ੧੭੯੫ ਵਿਚ ਇਹ ਰਸਾਲਾ ਅਰਬੀ ਤੋਂ ਪੰਜਾਬੀ ਵਿਚ ਉਲਥਾਇਆ ਤੇ ਨਾਲੋ ਨਾਲ ਉਨ੍ਹਾਂ ਨੇ ਅਰਬੀ ਪਾਠ ਵੀ ਟਾਕਰੇ ਲਈ ਦਿੱਤਾ | ਏਥੇ ਅਸੀਂ ਅਸਲ ਲਿਖਤ ਦੇ ਅਨੁਸਾਰ ਅਰਬੀ ਪਾਠ ਛੱਡ ਕੇ ਕੇਵਲ ਉਸ ਦਾ ਪੰਜਾਬੀ ਰੂਪ ਹੀ ਦੇ ਰਹੇ ਹਾਂ । ਕਿ ਸਾਡੇ ਪਾਠਕ ਇਸ ਰਸਾਲੇ ਦਾ ਪੂਰੀ ਤਰਾਂ ਸੁਆਦ ਮਾਣ ਸਕਣ ਤੇ ਹਿਕਮਤ ਦੇ ਕਈ ਤਜਰਬੇ ਤੇ ਨਵੇਂ ਪੰਜਾਬੀ ਸ਼ਬਦ, ਜੋ ਹੋਰ ਕਿਧਰੇ ਨਹੀਂ ਮਿਲਦੇ, ਇਸ ਵਿਚੋਂ ਵੇਖ ਸਕਣ : ਰਸਾਲਾ ਕਬਰੀਆ ਹਮਦ ਬਾਰੀ ਤਾਲਾਬ , ( ਅਨੁਵਾਦਕ ਵਲੋਂ ) ਲਖ ਲਖ ਵਾਰੀ ਰੱਬ ਦੀ ਲਾਇਕ ਸਿਫ਼ਤ ਸਨਾ੨॥ ਜੋ ਖ਼ਾਲਿਕ ਮਖ਼ਲੂਕ ਦਾਤ, ਮਾਲਿਕ ਅਰਜ਼ ਸਮਾਖੁ ॥ ੧, ਰੱਥ ਦੀ ਮਹਿਮਾ । ੨. ਉਪਮਾ । ੩. ਸੰਸਾਰ ਦਾ ਕਰਤਾ । ੪. ਵਿਸ਼ ਨਾਲਾ । ੩੭