ਪੰਨਾ:Alochana Magazine October 1958.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਬਤਦਾ ਉਸ ਮਰਜ਼ ਤੋਂ ਦੋ ਦਿਨ ਅੰਦਰ ਯਾਰ । ਮਰ ਜਾਸੀ ਬੀਮਾਰ ਉਹ ਅੰਦਰ ਏਸ ਅਜ਼ਾਰ੧ ॥ ਛੇਵਾਂ ਹੁਕਮ ਜੇ ਕਿਸੇ ਬੀਮਾਰ ਦੇ ਉੱਤੇ ਖੱਬੇ ਹੱਥ । ਤੇ ਯਾ ਖੱਬੇ ਪੈਰ ਦੇ ਉੱਤੇ ਸੁਣ ਤੂੰ ਕੱਬ । ਨਿਕਲੇ ਖ਼ਾਸ ਅੰਗੂਠ ਦੇ ਉਤੇ ਫੋੜਾ ਆ । ਜਿਉਂ ਦਾ ਹਰਵਾਂਹ ਦਾ · ਦਰਦ ਨ ਹੋਵੇ ਕਾ ॥ ਮਿੱਟੀ ਰੰਗਾ ਖ਼ੁਸ਼ਕ ਉਹ ਤੈਨੂੰ ਦਿੱਸੇ ਯਾਰ । ਅੰਦਰ ਓਸ ਮਰੀਜ਼ ਦੇ ਏਹੋ ਕਰੀਂ ਵਿਚਾਰ । ਸ਼ੁਰੂ ਮਰਜ਼ ਤੋਂ ਮਰੇ ਉਹ ਛਿਆਂ ਦਿਨਾਂ ਦੇ ਤੀਕ ॥ ਹੋਗੁ ਅਲਾਮਤ ਓਸ ਦੀ ਓਥੇ ਏਹੋ ਠੀਕ ॥ ਇਬਤਦਾ ਉਸ ਮਰਜ਼ ਦੀ ਰੱਖੀ ਏਹੁ ਧਿਆਨ ! ਸ਼ੁਰੂ ਹੋ ਜਾਵਣ ਓਸ ਨੂੰ ਬਹੁਤੇ ਦਸਤ ਪਛਾਣ । ਸੱਤਵਾਂ ਹੁਕਮ ਜੇ ਕਿਸੇ ਬੀਮਾਰ ਨੂੰ ਫੋੜਾ ਹੋਵੇ ਆ । ਉਤੇ ਵਿਚਲੀ ਉਂਗਲੀ ਸੱਜੇ ਪੈਰ ਭਰਾ । ਸੋਨੇ ਵਾਂਗੂ ਚਮਕਦਾ ਤੈਨੂੰ ਦਿੱਸੇ ਯਾਰ । ਜੀਕਰ ਜ਼ੇਵਰ ਜ਼ਰੇਕ ਦਾ ਘੜਦੇ ਨੇ ਸੁਨਿਆਰ । ਇਬਤਦਾ ਉਸ ਮਰਜ਼ ਦੀ ਵੇਖੀ ਨਾਲ ਧਿਆਨ ॥ ਮਰਸੀ ਬਾਰਾਂ ਦਿਨਾਂ ਦੇ ਅੰਦਰ ਉਹ ਪਹਿਚਾਨ । ਖਾਵਣ ਚੀਜ਼ਾਂ ਤੇਜ ਦੀ ਖਾਹਿਸ਼ ਹੋਵਸੁ ਯਾਰ । ਇਬਤਦਾ ਉਸ ਮਰਜ਼ ਦਾ, ਏਹੁ ਨਿਸ਼ਾਨ ਚਿਤਾਰ । ਕਮ ਅੱਠਵਾਂ ਹੁਕਮ ਜੇ ਕਿਸੇ ਬੀਮਾਰ ਦੇ ਉੱਗਲਾਂ ਦੇ ਨਾਖੂਨ੩ ॥ ਹੋਵਣ ਰੰਗ ਸਿਆਹ ਜੇ, ਮਿੱਟੀ ਰੰਗ ਜ਼ਬੁਨ੪ । ੧. ਦੁੱਖ । ੨. ਸੋਨੇ ਦਾ । ੩. ਨਹੀ । ੪. ਬੁਰਾ, ਭੈੜਾ । ૪૧