ਪੰਨਾ:Alochana Magazine October 1958.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਏਹੁ ਅਲਾਮਤ ਓਸ ਦੀ ਵੇਖੀ ਨਾਲ ਧਿਆਨ । ਇਬਤਦਾ ਵਿਚ ਓਸ ਨੂੰ ਖ਼ਾਹਿਸ਼ ਹੋਸੀ ਆਣ । ਐਪਰ ਖ਼ਾਹਿਸ਼ ਖੁਸ਼ਕ ਉਹ ਨਾਲੇ ਬਹੁਤੀ ਹੋ । ਖ਼ਾਹਿਸ਼ ਤਰ ਤਰਕਾਰੀ ਆਂ ਉਹਨੂੰ ਬਹੁਤੀ ਹੋ ! | ਚੌਵਾਂ ਹੁਕਮ ਜੇ ਕਿਸੇ ਬੀਮਾਰ ਦੇ ਪਿੱਛੇ ਖੱਬੇ ਕੰਨ । ਨਿਕਲੇ ਸਖਤੀ ਿਮਣੀ ਛੇਲੇ ਵਾਂਗੂ ਮੰਨ । ਜਾਣੀ ਉਹ ਬੀਮਾਰ ਬੀਹਾਂ ਦਿਨਾਂ ਤੀਕ ॥ ਓਸੇ ਸਾਇਤ ਵਿੱਚ ਹੀ ਮਰ ਜਾਸੀ ਉਹ ਠੀਕ ॥ ਜਿਹੜੀ ਸਾਇਤ ਨਿਕਲਿਆ ਦਾਣਾ ਹੋਸੀ ਯਾਰ । ਓਸੋ ਸਾਇਤ ਓਸ ਦੀ ਕਰ ਤੂੰ ਮੌਤ ਵਿਚਾਰ । ਏਹੁ ਨਿਸ਼ਾਨੀ ਓਸ ਦੀ ਵੇਖੀ ਨਾਲ ਧਿਆਨ । ਬਹੁਤਾ ਕਰੇ ਪਿਸ਼ਾਬ ਉਹ ਸ਼ੁਰੂ ਮਰਜ਼ ਦੇ ਆਣ | ਪੰਦੂਹਵਾਂ ਹੁਕਮ ਜੇ ਕਿਸੇ ਬੀਮਾਰ ਦੇ ਪਿੱਛੇ ਖੱਬੇ ਕੰਨ । ਕਾਲੀ ਹੋਵੇ ਮਣੀ ਪੈਦਾ ਓਥੇ ਮੰਨ ! ਇਬਤਦਾ ਉਸ ਮਰਜ਼ ਥੀਂ ਚਵੀਆਂ ਦਿਨਾਂ ਤੀਕ ॥ ਮਰ ਜਾਸੀ ਬੀਮਾਰ ਉਹ ਏਹੋ ਜਾਣੀ , ਠੀਕ । ਅਤੇ ਨਿਸ਼ਾਨੀ ਓਸ ਦੀ ਏਹੋ ਰੱਖੀ ਯਾਦ । ਖ਼ਾਹਿਸ਼ ਪਾਣੀ ਸਰਦ ਦੀ ਉਹਨੂੰ ਹੋਗੁ ਜ਼ਿਆਦ੨। ਸੋਲ੍ਹਵਾਂ ਹੁਕਮ ਜੇ ਕਸੇ ਬੀਆਰ ਦੇ ਪਿੱਛੇ ਸੱਜੇ ਕੰਨ । ਪੈਦਾ ਹੋਵੇ ਿਮਣੀ, ਵਾਂਗ ਹਰਵਾਹਾਂ ਮੰਨ ! ਸੁਰਖੀ ਅੰਦਰ ਓਸ ਦੇ, ਪੈਦਾ ਹੋਸੀ ਯਾਰ । ਬਹੁਤੀ ਤੇਜ਼ੀ ਓਸ ਦੇ ਅੰਦਰ ਕਰੀ ਵਿਚਾਰ । ੧. ਸਮੇਂ ! ੨. ਜ਼ਿਆਦਾ, ਬਹੁਤੀ ' ដង