ਪੰਨਾ:Alochana Magazine October 1958.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੰਗਤ ਉਹਦੀ ਸੁਰਖ਼ ਜੇ ਮਾਇਲ ਜ਼ਰਦੀ ਹੈ । ਵੇਖੀ ਓਸ ਬੀਮਾਰ ਨੂੰ ਕਰ ਕੇ ਗੌਰ ਖਲੋ । ਇਬਤਦਾ ਉਸ ਮਰਜ਼ ਤੋਂ ਚੌਹ ਦਿਨਾਂ ਵਿਚ ਯਾਰ । ਮਰ ਜਾਸੀ ਬੀਮਾਰ , ਉਹ ਅੰਦਰ ਇਸ ਆਜ਼ਾਰ । ਏਹੁ ਨਿਸ਼ਾਨੀ ਓਸ ਦੀ ਇਬਤਦਾ ਪਹਿਚਾਣ । ਹੋਸੀ ਉਹਦੀ ਅੱਖ ਨੂੰ ਬਹੁਤੀ ਖ਼ਾਰਿਸ਼ ਆਣ । ਖੁਰਕੇ ਬਹੁਤਾ ਅੱਖ ਨੂੰ ਨਾ ਆਵੇ ਆਰਾਮ i ਵਿਚ ਬੇਚੈਨੀ ਓਸ ਦਾ ਹੋਵੇ ਕੰਮ ਤਮਾਮ । ਤੇਈਵਾਂ ਹੁਕਮ ਜੇ ਕਿਸੇ ਬੀਮਾਰ ਦੇ ਸਿਰ ਦੇ ਅੰਦਰ ਯਾਰ । ਨਰਮ ਨਰਮ ਅਖਰੋਟ ਦੇ ਵਾਂਗੂ ਹੋਸੁ ਬੁਮਾਰ । ਦਰਦ ਨ ਹੋਵੇ ਉਸ ਦੇ ਅੰਦਰ ਜੇ ਕਰ ਆਣ । ਮਰਸੀ ਨੱਵੇ ਦਿਨਾਂ ਦੇ ਅੰਦਰ ਉਹ ਪਹਿਚਾਣ । ਇਬਤਦਾ ਉਸ ਮਰਜ਼ ਦੀ ਏਹੁ ਨਿਸ਼ਾਨੀ ਹੋਇ । ਤੇ ਖਰਬੂਜ਼ੇ ਖਾਣ ਦਾ ਹੋਵਸੁ ਸ਼ੌਕ ਕਮਾਲ । ਬਹੁਤਾ ਕਰੇ ਪਿਸ਼ਾਬ ਉਹ ਇਹ ਵੀ ਕਹੀਂ ਖਿਆਲ । | ਚਵੀਵਾਂ ਹੁਕਮ ਜੇ ਕਿਸੇ ਬੀਮਾਰ ਦੀ ਪੁੜਪੁੜੀ ਉਤੇ ਯਾਰ । ਪੈਦਾ ਹੋਵੇ ਵਰਮ ਜੇ ਰੰਗ ਸਿਆਹ ਸ਼ੁਮਾਰ । ਮੱਛਰ ਵਾਂਗੁ ਓਸ ਦੀ ਬਹੁਤ ਸਿਆਹੀ , ਹੋਇ । ਵੇਖੀ ਓਸ ਬੀਮਾਰ ਨੂੰ ਕਰਕੇ ਗੌਰ ਖਲੋਇ । ਇਬਤਦਾ ਉਸ ਮਰਜ਼ ਤੋਂ ਤਿੰਨ ਮਹੀਨੇ ਤੀਕ । ਮਰ ਜਾਸੀ ਬੀਮਾਰ ‘ਉਹ ਏਹੋ ਜਾਣੀ “ਠੀਕ ॥ ਸ਼ੁਰੂ ਮਰਜ਼ ਵਿਚ ਓਸ ਦੇ ਏਹ ਨਿਸ਼ਾਨੀ ਜਾਣ । ਬਹੁਤਾ ਪਾਣੀ ਪੀਵਸੀ, ਉਹ ਬੀਮਾਰ ਪਛਾਣ । ਤੇ ਖ਼ਰਬੂਜ਼ੇ ਖਾਣ ਦੀ ਬਹੁਤੀ ਖਾਹਿਸ਼ ਹੋਇ । ਡਾਢਾ ਕਰੀ ਕਿਆਸ ਤੂੰ ਉਹਦੇ ਵਿੱਚ ਖਲੋਇ । ੧. ਪੀਲੱਤਣ, ਪੀਲਾਪਣ ।