ਪੰਨਾ:Alochana Magazine October 1958.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਾਜ ਦੀ ਕੇਂਦਰੀ ਸ਼ਕਤੀ ਰਾਜਸੀ ਹੈ, ਤੇ ਸਾਹਿਤ ਲਈ ਇਸ ਸ਼ਕਤੀ ਵਲ ਸਾਵਧਾਨੀ ਨਾਲ ਵਰਤਣਾ ਜ਼ਰੂਰੀ ਹੈ | ਰਾਜਸੀ ਸ਼ਕਤੀ ਸ਼੍ਰੇਣੀ-ਸੁਭਾਵੀ ਹੁੰਦੀ ਹੈ । ਇਸੇ ਲਈ ਕਈ ਸਮੀਖਿਅਕਾਂ ਨੇ ਸਾਹਿਤ ਦਾ ਸ਼੍ਰੇਣੀ ਸਥਿਤੀ ਵਲ ਸਾਵਧਾਨ ਹੋਣਾ ਜ਼ਰੂਰੀ ਆਖਿਆ ਹੈ । | ਪੰਜਾਬੀ ਵਿਚ ਬਹੁਤਾ ਪੁਰਾਤਨ ਸਾਹਿਤ, ਖ਼ਾਸ ਕਰਕੇ ਸੂਫੀ ਤੇ ਕਿੱਸਾ ਸਾਹਿਤ ਆਪਣੇ ਸਮੇਂ ਦੀ ਰਾਜਸੀ ਸਥਿਤੀ ਤੋਂ ਗ਼ਾਫ਼ਿਲ ਹੈ । ਇਹ ਠੀਕ ਹੈ ਕਿ ਕਈ ਵਾਰੀ ਇਸ ਵਿਚ ਹਿੰਦੂ ਮੁਸਲਮਾਨ ਦੇ ਝਗੜੇ ਤਿਆਗਣ ਜਾਂ ਉਹਨਾਂ ਤੋਂ ਉਚੇਰੇ ਉਠਣ ਦੀ ਪ੍ਰੇਰਣਾ ਹੈ, ਜਿਵੇਂ ਬੁਲ੍ਹੇ ਸ਼ਾਹ ਦੀ ਇਸ ਕਾਫੀ ਵਿਚ : ਮੁਸਲਮਾਨ ਸਿਵਿਆਂ ਤੋਂ ਡਰਦੇ, ਹਿੰਦੂ ਡਰਦੇ a 1 ਦੋਵੇਂ ਏਸੇ ਦੇ ਵਿਚ ਮਰਦੇ, ਇਹੋ ਦੋਹi ਦੀ ਖੋਰ । ਮੇਰੀ ਬੁੱਕਲ ਦੇ ਵਿਚ ਚੋਰ ! ਕਿਤੇ ਰਾਮਦਾਸ, ਕਿਤੇ ਫ਼ਤਹ ਮੁਹੰਮਦ, ਇਹੋ ਕਦੀਮੀ ਸ਼ੋਰ । ਮਿਟ ਗਇਆ ਦੋਹਾਂ ਦਾ ਝਗੜਾ, ਨਿਕਲ ਪਇਆ ਕੁਝ ਹੋਰ | ਮੇਰੀ ਬੁੱਕਲ ਦੇ ਵਿਚ ਚੋਰ । ਪਰ ਸਪੱਸ਼ਟ ਹੈ ਕਿ ਇਸ ਝਗੜੇ ਵਿਚੋਂ ਨਿਕਲਣ ਲਈ ਜਿਸ ਸਮਾਜੀ ਕਰਮ ਦੀ ਲੋੜ ਹੈ, ਬੁਲ੍ਹੇ ਸ਼ਾਹ ਨੂੰ ਉਸ ਦਾ ਗਿਆਨ ਨਹੀਂ। | ਪੰਜਾਬੀ ਦਾ ਸੂਫ਼ੀ ਕਾਵਿ ਬਾਰੇ ਅਸਾਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਸਾਫ ਕਰਨ ਦੀ ਲੋੜ ਹੈ । ਸ਼ੇਖ ਫ਼ਰੀਦ ਤੋਂ ਲੈ ਕੇ ਅੱਜ ਤਕ, ਇਸ ਦਾ ਪ੍ਰਭਾਵ ਹਿੰਦੂ ਮੁਸਲਮਾਨ ਦੁਫਾੜ ਨੂੰ ਘੱਟ ਤਿੱਖੀ ਕਰਦਾ ਰਹਿਆ ਹੈ, ਅਤੇ ਇਸ ਕਾਰਣ ਇਸ ਦਾ ਚੋਖਾ ਮੁੱਲ ਹੈ । ਪਰ ਅਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਇਹ ਆਪਣੇ ਸਮੇਂ ਦੀ ਕੇਂਦਰੀ-ਸਥਿਤੀ ਦੀ ਸੂਝ ਨਹੀਂ ਰਖਦਾ। ਕੇਵਲ ਭਾਰਤ ਵਿਚ ਹੀ ਨਹੀਂ, ਸਾਰੇ ਇਸਲਾਮੀ ਦੇਸਾਂ ਵਿਚ ਸੂਫ਼ੀ ਕਾਵਿ ਦਾ ਇਤਨਾ ਕੁਝ ਹੀ ਮੁੱਲ ਹੈ । ਅਤੇ ਇਤਿਹਾਸ ਗਵਾਹ ਹੈ ਕਿ ਨਾ ਇਸਲਾਮੀ ਦੇਸ਼ਾਂ ਵਿਚ ਤੇ ਨਾਂ ਭਾਰਤ ਵਿਚ ਇਹ ਮੁਸਲਮਾਨ ਸ਼ਰਾ ਤੇ ਰਾਜਾ ਸ਼ੇਣੀ ਨੂੰ ਲੋਕਾਂ ਦੇ ਮਿੱਤਰ ਬਣਾਣ ਵਿਚ ਸਫਲ ਹੋਇਆ । ਇਹ ਕਹਿਆ ਜਾ ਸਕਦਾ ਹੈ ਕਿ ਇਸ ਤਰਾਂ ਪੂਰਣ ਸਫਲਤਾ ਤਾਂ ਗੁਰੂ ਨਾਨਕ ਦੀ ਰਚਨਾ ਨੂੰ ਵੀ ਪ੍ਰਾਪਤ ਨਹੀਂ ਹੋਈ | ਪਰ ਅਸੀਂ ਇਹ ਮੰਨਣ ਤੋਂ ਨਾਂਹ ਨਹੀਂ ਕਰ ਸਕਦੇ ਕਿ ਜੋ ਸ਼ਕਤੀ ਗੁਰੂ ਨਾਨਕ ਦੇ ਕਾਵਿ ਨੇ ਜਨ-ਸਾਧਾਰਣ ਵਿਚ ਰਾਜਾ-ਵਰਗ ਵਿਰੁਧ ਖੜਾ ਹੋ ਸਕਣ ਦੀ ਪੈਦਾ ਕੀਤੀ, ਉਹ ਸਫ਼ੀ ਸਾਹਿਤ ਕਿਧਰੇ ਵੀ ਨਹੀਂ ਕਰ ਸਕਿਆ । ਦੂਜੇ ਸ਼ਬਦਾਂ ਵਿਚ ਸੂਫ਼ੀ ਸਾਹਿਤ ਕਿਧਰੇ ਵੀ ਕੋਈ ਪ੍ਰਭਾਵਸ਼ਾਲੀ ਇਤਿਹਾਸਕ ਪ੍ਰਭਾਵ ਨਹੀਂ ਉਤਪੰਨ ਕਰ ਸਕਿਆ । ਸੂਫ਼ੀ ਮਤ ਦਾ ਵੱਡਾ ਲੱਛਣ ਇਸ ਦੁਨੀਆਂ ਦੇ ਝਮੇਲਿਆਂ ਤੋਂ ਲਾਂਭ ਉਠਣਾ ਹੈ । ਇਸ ਨੂੰ ਠੀਕ ਭਾਂਤ ਰਹਸਵਾਦੀ (Mystic) ਆਖਿਆ ਗਇਆ ਹੈ । ਪਰ