ਪੰਨਾ:Alochana Magazine October 1958.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਰੱਬ ਦੀ ਬੇਅੰਤਤਾ ਨੂੰ ਅਪਣੇ ਜਸ ਦਾ ਆਧਾਰ ਬਨਾਉਣ ਦੀ ਰੁਚੀ ਭਾਈ ਗੁਰਦਾਸ ਨੇ ਅਨੇਕਾਂ ਕਵਿਤਾਵਾਂ ਵਿਚ ਪ੍ਰਗਟਾਈ ਹੈ । ਉਸ ਨੇ ਰੱਬ ਦੇ ਹੋਰ ਗੁਣ ਵੀ ਗਾਏ ਹਨ, ਪਰ ਪ੍ਰਧਾਨਤਾ ਬੇਅੰਤਤਾ ਦੇ ਗੁਣ ਨੂੰ ਦਿਤੀ ਹੈ । ਇਹ ਗੁਣ ਨੂੰ ਸਲਾਹੁੰਦਾ ਉਹ ਰਜਦਾ ਨਹੀਂ। ਅਠਵੀਂ ਵਾਰ ਵਿਚ ਉਸ ਨੇ ਪਹਿਲੇ ਰੱਬ ਦੇ ਰਚੇ ਪੰਜਾਂ ਤਤਾਂ ਦੇ ਆਕਾਰਾਂ, ਵਿਸਤਾਰਾਂ ਨੂੰ ਬੇਅੰਤ ਗਿਣਿਆ ਹੈ, ਫਿਰ ਮਨ ਦੀਆਂ ਅਵਸਥਾਆਂ ਸਤਿ ਸੰਤੋਖ, ਕਾਮ, ਕਰੋਧ ਆਦਿਕ ਦਾ ਅਨੁਮਾਨ ਅਸੰਭਵ ਕਹਿਆ ਹੈ, ਫਿਰ ਮਜ਼ਹਬਾਂ, ਵਰਣਾਂ, ਕਿਤਿ ਆਂ, ਕਮੀਆਂ ਦੇ ਭੇਦਾਂ, ਨਵਾਂ ਤੇ ਲਛਣਾਂ ਦੀof ਵੰਨਗੀਆਂ ਦਸ ਕੇ ਰਚਨਹਾਰ ਦਾ ਅਮੁਕ ਰਚਨਾਤਮਕ ਬਲ ਦਾ ਅਹਿਸਾਸ ਜਗਇਆ ਹੈ ਤੇ ਅੰਤ ਉਤੇ ਪਾਤਸ਼ਾਹ ਦੇ ਦਰਬਾਰਾਂ ਤੇ ਮਹਿਲਾਂ ਅੰਦਰ ਕੰਮ ਕਰਨ ਵਾਲੇ ਅਫਸਰਾਂ ਤੇ ਨੌਕਰਾਂ ਚਾਕਰਾਂ ਦੀ ਲੰਮੀ ਲਿਸਟ ਦੇ ਕੇ ਅਰਸ਼ੀ ਪਾਤਸ਼ਾਹ ਦੀ ਮਹਾਨਤਾ ਦਾ ਸੁਝਾ ਦੇਣ ਦਾ ਯਤਨ ਕੀਤਾ ਹੈ । ਕਈ ਦੇ ਦਿਲ ਵਿਚ ਰੱਬ ਦਾ ਬੇਅੰਤਤਾ ਦਾ ਜੋ ਤੀਬਰ ਅਨੁਭਵ ਹੈ, ਉਸ ਦਾ ਪਤੀ ਉਸ ਲਈ ਇਕ ਕਠਨ ਸਮਸਿਆ ਬਣ ਗਇਆ ਹੈ । ਪਉੜੀ ਬਾਅਦ ਪਉੜੀ ਵਿਚ ਸੁਸ਼ਟੀ ਤੇ ਸਮਾਜ ਦੇ ਅਨੇਕਾਂ ਭਾਗਾਂ ਦਾ ਵਰਣਨ ਕਰਨ ਬਾਅਦ ਇਸ ਅਨੁਭਵ ਦੇ ਪ੍ਰਕਾਸ਼ ਵਿਚ ਕਵੀ ਅਸਫਲ ਮਹਿਸੁਸ ਕਹ ਦਾ ਭਾਸਦਾ ਹੈ । ਵਾਰ ਨੰਬਰ ੧੮ ਵਿਚ ਉਸ ਨੇ ਇਸ ਅਨੁਭਵ ਦੇ ਪ੍ਰਗਟਾ ਲਈ ਰੱਬ ਨੂੰ ਵਖੋ ਵਖ ਦਿਸ਼ਟੀਕੋਣਾਂ ਤੋਂ ਦੇਖ ਕੇ ਬਿਆਨ ਕੀਤਾ ਹੈ । ਇਕ ਨਜ਼ਰ ਨਾਲ ਰੱਬ ਦੀਆਂ ਦਾਤਾਂ ਦੀ ਅਮੁਲਤਾਂ ਦੇਖ ਕੇ ਉਸ ਨੂੰ ਸਲਾਹਿਆ ਹੈ, ਦੁਸਰੀ ਨਾਲ ਉਸ ਦਾ ਹੁਕਮ ਤੇ ਰੋਅਬ-ਦਾਬ ਖੰਡਾਂ ਹਮੰਡ ਉਤੇ ਫੈਲਿਆ ਮਹਿਸੂਸ ਕਰਕੇ ਉਸ ਦਾ ਪ੍ਰਭਾਵ ਮੰਨਿਆ ਹੈ । ਕਵੀ ਕਾਵਿਕ ਪ੍ਰਗਟਾ ਦੇ ਪੈਂਤੜੇ ਬਦਲ ਬਦਲ ਕੇ ਰੱਬ ਦੀ ਵਡਿਤਣ ਦਾ ਅਹਿਸਾਸ ਪੈਦਾ ਕਰਨ ਦਾ ਯਤਨ ਕਰਦਾ ਹੈ । ਹੇਠਲ} ਕਵਿਤਾ ਵਿਚ ਰੱਬ ਦੀ ਅਨੰਤਤਾ ਦt ਮਿਸਾਲ ਦੇਣ ਲਈ ਕਵੀ, ਅੱਖ ਦੇ ਫੋਰ ਵਿਚ, ਕੁਦਰਤ ਦੇ ਪਸਾਰੇ ਦੀ ਇਕ ਵਿਸ਼ਾਲ ਝਾਕੀ, ਪਾਠਕ ਦੇ ਸਾਹਮਣਿਓਂ ਲੰਘ ਜਾਂਦਾ ਹੈ :- ਇਕ ਕਵਾਉ ਪਸਾਉ ਕਰਿ, ਓਅੰਕਾਰ ਅਨੇਕ ਅਕਾਰਾ | ਪਉਣੁ ਪਾਣੀ ਬੈਸੰਤਰੋ, ਧਰਤਿ ਅਗਾਸਿ ਨਿਵਾਸੁ ਵਿਥਾਰਾ। ਜਲ ਥਲ ਤਰਵਰ ਪਰਬਤਾਂ, ਜੀਅ ਜੰਤ ਆ ਗਣਤ ਅਪਾਰਾ। ਇਕੁ ਵਰਭੰਡੁ ਅਖੰਡ ਹੈ, ਲਖ ਵਰਭੰਡ ਪਲਕ ਪਲਕਾਰਾ ! ਕੁਦਰਤਿ ਕੀਮ ਨ ਜਾਣੀਐ, ਕੇਵਡੁ ਦਰੁ ਸਿਰਜਣਹਾਰਾ । ਅੰਤ ਬਿਅੰਤ ਨ ਪਾਰਾਵਾਰਾ ॥ ੧ ॥ ੧੮ ॥ ਨਿਰੰਕਾਰ ਰੱਬ ਤੋਂ ਉਪਜੀ ਸਾਕਾਰ ਸਿਸ਼ਟੀ ਸਿਰਜਣਹਾਂ ਦੇ ਮਹਾਨ 11ਤਮਕ ਬਲ ਦਾ ਪਤਖ ਪ੍ਰਮਾਣ ਹੈ । ਸਿਟੀ ਦੇ ਰਚ ਜਾਣ ਦੀ ਕਿਰਿਆ 6