ਪੰਨਾ:Alochana Magazine October 1958.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਲ ਭਾਈ ਗੁਰਦ •ਸ ਮੁੜ ਮੁੜ ਆਪਣੇ ਪਾਠਕ ਨੂੰ ਮੋੜਦਾ ਹੈ । ਦਸਾਂ ਕੁ ਵਾਰਾਂ ਦੇ ਮੁਢ ਵਿਚ ਉਸ ਨੇ “ਓਅੰਕਾਰ ਆਕਾਰ ਕਰ, ਏਕ ਕਵਾਉ ਪਸਾਉ ਪਸਾਰਾ ਜਾਂ ਇਸ ਨਾਲ ਮਿਲਦੀ ਜੁਲਦੀ ਤੁਕ ਲਿਖੀ ਹੈ । ਇੰਜ ਜਾਪਦਾ ਹੈ ਕਿਕ ਵੀ ਜਾਣ ਬੁਝ ਕੇ ਪਾਠਕ ਦੀ ਬਿਰਤੀ ਨੂੰ ਵਿਅਕਤੀਗਤ, ਵਿਹਾਰਕ ਤੇ ਘਰੋਗੀ ਵਾਯੂ-ਮੰਡਲ ਵਿਚ ਫਝ ਦੇਰ ਲਈ ਕਢ ਕੇ ਕੁਦਰਤ ਦੇ ਵਿਸ਼ਾਲ ਪਸਾਰਿਆਂ ਵਿਚ ਘੁੰਮਾਉਣਾ ਚਾਹੁੰਦਾ ਹੈ । ਕੁਦਰਤ ਦੇ ਵਿਸ਼ਾਲ ਪਸਾਰੇ ਨੂੰ ਦੇਖ ਕੇ ਅਸਚਰਜਤਾ ਪ੍ਰਤੀਤ ਕਰਨੀ ਮਨੁਖ ਦਾ ਸਦੀਵੀ ਸੁਭਾ ਹੈ । ਆਤਮਿਕ ਜੀਵਨ ਦੇ ਕਈ ਉਪਦੇਸ਼ਕ ਇਸ ਸੁਭਾ ਦੇ ਆਧਾਰ ਉਤੇ ਜਨਤਾ ਵਿਚ ਰੱਬ ਲਈ ਜਜ਼ਬਾ ਪੈਦਾ ਕਰਨ ਦਾ ਯਤਨ ਕਰਦੇ ਰਹਿੰਦੇ ਹਨ । ਫ਼ਰੀਦ ਤੇ ਸ਼ਾਹ ਹੁਸੈਨ ਵਰਗੇ ਸੂਫ਼ੀਆਂ ਨੇ ਆਪਣੀ ਕਵਿਤਾ ਵਿੱਚ ਮੌਤ ਦੀ ਅਵਸ਼ਕਤਾ, ਚਾਚਕਤਾ ਤੇ ਬਲਵਾਨਤਾ ਦੇ ਚਤਰ ਖਿਚ ਕੇ ਮਨੁ ਰੱਬ ਵਲ ਮੋੜਨ ਦਾ ਯਤਨ ਕੀਤਾ ਹੈ । ਭਾਈ ਗੁਰਦਾਸ ਨੇ ਸੰਸਾਰ ਦੀ ਨਾਸ਼ਮਾਨਤਾ ਮਹਿਸੂਸ ਕਰਵਾ ਕੇ ਆਤਮਿਕ ਭਾਵ ਜਗਾਉਦਾ ਦਾ ਢੰਗ ਕੁਝ ਥਾਵਾਂ ਤੇ ਵਰਤਿਆਂ ਹੈ ( ਵਾਰ ੧੯) ਪਰ ਉਸ ਦੇ jਧਾਨ ਢੰਗ ਸਿਸ਼ਟੀ ਦੀ ਨਾਸ਼ਮਾਨਤਾ ਰਾਹੀਂ ਭੇ ਦੇ ਭਾਵ ਪ੍ਰਗਟ ਕਰਨੇ ' ਬਜਾਏ ਸਿਸ਼ਟੀ ਦੀ ਰਚਨਾ ਦਾ ਵਰਣਨ ਕਰਕੇ ਵਿਸਮਾਦਕ ਭਾਵਾਂ ਰਾਹੀਂ ਪਾਰ ਨੂੰ ਰਬ ਵਲ ਪਰੇਰਨਾ ਹੈ । ਉਸ ਦੀ ਹੈਰਾਨੀ ਪੈਦਾ ਕਰਨ ਦੀ ਕਲਾ ਬਿਲਕ ਰਲ ਹੈ ਜਿਸ ਨੂੰ ਜ? -ਸਾਧਾਰਣ ਆਸਾਨੀ ਨਾਲ ਸਮਝ ਸਕਦੇ ਹਨ | ਸਾਦਾ ਸਾਦੀ ਬੁਧੀ ਵਾਲਾ ਮਨੁਖ ਭੀ ਕਦੀ ਨੇ ਕਦੀ ਸੋਚਦਾ ਹੈ ਕਿ ਦੁਨੀਆਂ ਨੂੰ ' ਕਰਤੇ ਨੇ ਬਣਾਇਆ ਹੈ । ਭਾਈ ਗੁਰਦਾਸ ਨੇ ਇਸੇ ਸੋਚ ਨੂੰ ਰਬ ਦੀ ਹੋ ਖਿਆਲ ਸੁਝਾਉਣ ਲਈ ਵਰਤ ਲਇਆ ਹੈ । ਸ਼ਾਇਦ ਇਸੇ ਮੰਤਵ ਅਧੀਨ ਸਿਸ਼ਟੀ ਦੀ ਉਤਪਤੀ ਦਾ ਪ੍ਰਕਰਣ ਘੜੀ ਮੁੜੀ ਛਹ ਲੈਂਦਾ ਹੈ ਤੇ ਫੇਰ ਦੂਰ ਇਬਟੀ ਦੀ ਬੇਅੰਤਤਾ ਦਾ ਜ਼ਿਕਰ ਕਰਕੇ ਜਾਂ ਕਿਸੇ ਹੋਰ ਹੈਰਾਨੀ ਪੈਦਾ ਕਰਨ ਪੱਖ ਦੀ ਦਲੀਲ ਵਰਤ ਕੇ ਰਬ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦੇਂਦਾ ਹੈ ਕਿ ਉਸ ਦਾ ਨਿਸ਼ਾਨਾ ਰਬ ਲਈ ਜਜ਼ਬਾ ਜਗਾਉਣਾ ਹੈ, ਇਸ ਲਈ ਉਹ ਰਬ ਹਸਤੀ ਸਧ ਕਰਨ ਲਈ ਬੌਧਿਕ ਦਲੀਲ-ਬਾਜ਼ੀ ਦਾ ਆਸਰਾ ਨਹੀਂ ਲੈਂਦਾ, ' ਸਾਧਾਰਣ ਦੇ ਸਾਧਾਟਣ ਨਾਂ ਦੀਆਂ ਸੋਚਾਂ ਨੂੰ ਹੀ ਸਾਦਗੀ ਨਾਲ ਵਰਤੋਂ ਲਿਆਉਂਦਾ ਹੈ, ਜਿਵੇਂ :- Rਟ ਹੀ ਏ ਕਰਨ ਵਾਲੇ ਹੈ ਉਹ ਰਬ ਦੀ ਜਨ ਲ ਵਰਤੋਂ ਵਿਚ ਇਕ ਕਵਾਉ ਪਸਾਉ ਕਰਿ, ਓਅੰਕਾਰ ਅਕਾਰ ਬਨਾਇਆ ! - ਅੰਬਰ ਧਰਤ ਵਿਛੋੜ ਕੇ ਵਿਣੁ ਥੰਮਾ ਆਕਾਸਿ ਰਹਾਇਆ ਜਲ ਵਿਚਿ ਧਰਤਨਿ ਰਖੀਅਨ ਧਰਤੀ ਅੰਦਰਿ ਨੀਰੁ ਧਰਾਇਆ ਨੇ ਅੰਦਰ ਅਗੁ ਧਰਿ ਅਗਿ ਹੋਦੀ ਸੁਫਲ ਫਲਾਇਆ ।