ਪੰਨਾ:Alochana Magazine October 1958.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹਾਲੇ ਬਹੁਤ ਸਮਾਂ ਪਇਆ ਹੈ, ਪਰ ਉਸ ਦੀ ਪ੍ਰਤਿਭਾ ਦਾ ਉਦਾਹਰਣ ਇਕਾਂਗੀ ਭਲੀ-ਭਾਂਤ ਦੇ ਰਹੇ ਹਨ । “ਧਨ ਪਿਰ ਇਕਾਂਗੀ ਸੰਹ ਵਿਚ ਉਸ ਦੇ ਸੱਤ ਨਵੇਂ ਇਕਾਗੀ ਹਨ । ਪੰਜਾਬ ਵਿਚ ਸਟੇਜ ਦੀ ਅਣਹੋਂਦ ਦੀ ਅਵਸਥਾ ਵਿਚ ਵੀ ਭੋਗਲ ਜੀ ਨੇ ਸਟੇਜ ਦਾ ਸੰਕਲਪ ਧਾਰ ਕੇ ਇਹਨਾਂ ਦੀ ਰਚਨਾ ਕੀਤੀ ਹੈ, ਜੋ ਗੁਣਕਾਰੀ ਸਿੱਧ ਹੋਈ ਹੈ । ਇਸ ਨਾਟਕ ਸੰਗਲ੍ਹ ਦਾ ਨਾਂ (ਧਨ ਪਿਰ) ਇਸ ਵਿਚ ਸ਼ਾਮਲ ਕੀਤੇ ਗਏ ਘਟ ਤੋਂ ਘਟ ਚਾਰ ਇਕਾਂਗੜੇ ਆਂ ਦੇ ਵਿਸ਼ੇ ਨਾਲ ਸੰਬੰਧਿਤ ਹੈ । ਇਹ ਚਾਰੇ ਇਕਾਂਗੀ ਧਨ ਤੇ ਪਿਰ, ਪਤੀ ਪਤਨੀ ਜਾਂ ਇਸਤਰੀ ਮਰਦ ਦੇ ਸਾਕ ਦੀ, ਵਰਤਮਾਨ ਸਾਮਾਜਿਕ ਅਵਸਥਾ ਵਿਚ, ਨਾਟਕੀ ਜਾਣਕਾਰੀ ਕਰਾਉਂਦੇ ਹਨ । “ਸਿਰ ਦੀ ਛੱਤ ਇਕਾਂਗੀ ਹੇਠਲੀ ਮੱਧ-ਸ਼ੇਣੀ ਇਕ ਕਿਰਤੀ ਪਤੀ ਤੇ ਉਸ ਦੀ ਪਤਨੀ ਦੇ ਸੰਬੰਧਾਂ ਦੀ ਸਥਿਤੀ ਨੂੰ ਪਰਗਟ ਕਰਦਾ ਹੈ । ਇਸ ਨਾਟਕ ਦੇ ਇਹ ਦੋਵੇਂ ਪਾਤਰ ਅਨਪੜ ਹਨ । ਬੱਚਿਆਂ ਦੀ ਮਾਂ’ ਵਿਚ ਪਤੀ ਵਿਚਲੀ ਮੱਧ-ਸ਼੍ਰੇਣੀ ਦਾ ਪੜਿਆ ਲਿਖਿਆ ਤੇ ਨਵੇਂ ਵਿਚਾਰਾਂ ਦਾ ਮਰਦ ਹੈ । ਉਸ ਦੀ ਪਤਨੀ ਅਨਪੜ ਅਤੇ ਨਵੀਨ ਵਿਚਾਰ ਤੋਂ ਕੋਰੀ ਹੈ । ਝਨਾਂ ਦੇ ਆਰ ਪਾਰ' ਵਿਚ ਮੱਧ-ਸ਼੍ਰੇਣੀ ਦੇ ਦੋ ਪਾਤਰ--ਇਕ ਮੁੰਡਾ ਤੇ ਇਕ ਕੁੜੀ-ਹਨ ਜੋ ਇਕ ਦੂਜੇ ਨੂੰ ਪਿਆਰ ਕਰਦੇ ਹਨ । ਇਸ ਪਿਆਰ ਦੇ ਰਾਹ ਵਿਚ ਪੇਸ਼ ਆਉਣ ਦੀਆਂ ਰੋਕਾਂ ਅਤੇ ਉਹਨਾਂ ਰੋਕਾਂ ਨੂੰ ਦੂਰ ਕਰਨ ਦੇ ਵਕਤੀ ਯਤਨ ਨੂੰ ਇਹ ਨਾਟਕ ਬਿਆਨ ਕਰਦਾ ਹੈ । “ਦੋ ਪੀੜੀਆਂ ਵਿਚ ਇਸ ਤਰ੍ਹਾਂ ਦਾ ਹੀ ਇਕ ਜੋੜਾ ਹੈ, ਜਿਸ ਦੀ ਪਿਛਲੀ ਪੀੜੀ ਨਲ ਟੱਕਰ ਹੁੰਦੀ ਹੈ । ਦੂਜੇ ਤਿੰਨ ਇਕਾਂਗੀ ਆਂ ਵਿਚ ਵੀ ਦੋ ਧਿਰਾਂ ਹਨ, ਪਰ ਇਹ ਧਿਰਾਂ ਹੋਰ ਪਰਕਾਰ ਦੀਆਂ ਹਨ । ਨਾਟਕ ਦੀ ਆਤਮਾ ਕਰ’’ ਇਹਨਾਂ ਵਿਚ ਵੀ ਵਰਤਮਾਨ ਹੈ । ਧਨ ਪਿਰ ਸੰਹ ਵਿਚਲੇ ਸੱਤੇ ਇਕਾਂਗੀ ਜੀਵਨ ਦੀ ਅਸਲੀਅਤ ਦੀਆਂ ਸੱਤ ਝਾਕੀਆਂ ਹਨ । ਇਹਨਾਂ ਇਕਾਂਗੀਆਂ ਵਿਚ ਲੇਖਕ ਨੇ ਅਸਲੀਅਤ ਨੂੰ ਉਸ ਦੇ ਨਿਖਰਵੇਂ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ, ਅਤੇ ਸਮੱਸਿਆ ਦੇ ਨਿਭਾ ਵਿਚ ਮੁਨਾਰਥੀ ਹੋ ਕੇ ਰੋਮਾਂਚਿਕਤਾ ਦੀ ਝਿੱਲੀ ਨਹੀਂ ਚੜਾਈ । ਇਹੀ ਕਾਰਣ ਹੈ ਕਿ ਲੇਖਕ ਸਮੱਸਿਆ ਦਾ ਯੋਗ ਵਿਸ਼ਲੇਸ਼ਣ ਕਰਨ ਤੋਂ ਬਾਅਦ ਕੋਈ ਨਤੀਜੇ ਕੱਢਣ ਦੀ ਲੋੜ ਨਹੀਂ ਸਮਝਦਾ, ਕਿਉਂਕਿ ਇਸ ਵਿਸ਼ਲੇਸ਼ਣ ਦਾ ਝੁਕ ਹੀ ਸਮੱਸਿਆ ਦੇ ਹੱਲ ਨੂੰ ਪਾਠਕਾਂ ਦੇ ਮਨ ਵਿਚ ਵਸਾ ਦੇਂਦਾ ਹੈ । ਇਹਨਾਂ ਇਕਾਂਗੀਆਂ ਵਿਚ ਲਈਆਂ ਗਈਆਂ ਸਮੱਸਿਆਵਾਂ ਸਾਮਾਜਿਕ ਤੋਂ ਵਿਅਕਤੀ-ਗਤ ਸਮੱਸਿਆਵਾਂ ਹਨ | ਅਤੇ ਇਹਨਾਂ ਦਾ ਵਿਸ਼ਲੇਸ਼ਣ ਵੀ ਸਮੱਸਿਆ ਅਨੁਸਾਰ ਸਾਮਾਜਿਕ ਅਤੇ ਵਿਅਕਤੀ-ਗਤ ਸਥਿਤੀਆਂ ਤੇ ਪ੍ਰਤੀਨਿਧ ਤੇ ਵਿਅਕਤੀ-ਗਤ ਪਾਤਰਾਂ ਰਾਹੀਂ ਕੀਤਾ ਗਇਆ ਹੈ । ਭੋਗਲ ਜੀ ਨੂੰ ਇਕਾਂਗੀ ਦੇ ਵਿੱਤ ਦੀ ਚੰਗੀ પય