ਪੰਨਾ:Alochana Magazine October 1958.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸੂਝ ਹੈ । ਇਹੀ ਕਾਰਣ ਹੈ ਕਿ ਦੋਹਾਂ ਪੱਧਰਾਂ ਉਤੇ ਸਮੱਸਿਆਵਾਂ ਦਾ ਨਿਭਾ ਇਕਾਂਗੀ ਦੀ ਸੀਮਾ ਦੇ ਅੰਦਰ ਰਹਿ ਕੇ ਜੀਵਨ ਦੀ ਅਸਲੀਅਤ ਨੂੰ ਵਧ ਤੋਂ ਵਧ ਭਾਵਸ਼ਾਲੀ ਢੰਗ ਨਾਲ ਉਘਾੜਦਾ ਹੈ । ਇਕਾਂਗੀ ਸਿਰ ਦੀ ਛੱਤ ਵਰਤਮਾਨ ਆਰਥਿਕ ਢਾਂਚੇ ਵਿਚ ਹੇਠਲੀ ਮੱਧਸ਼ੇਣੀ ਦੀ ਇਸਤਰੀ, ਜਿਸ ਨੂੰ ਪੂਰੇ ਤੌਰ ਤੇ ਵਿਕਾਸ ਕਰਨ ਦਾ ਮੌਕਾ ਨਹੀਂ ਮਿਲਿਆ, ਨੂੰ ਮਰਦ ਦੇ ਆਸਰੇ ਦੀ ਲੋੜ ਦਸਦਾ ਹੈ । ਭੋਗਲ ਜੀ ਦੀ ਸਾਮਾਜਿਕ ਸੂਝ ਅਤੇ ਇਸ ਵਿਸ਼ੇ ਨੂੰ ਦਿਤੇ ਗਏ ਚਿਤਰ-ਪਟ ਕਾਰਣ ਇਹ ਇਕਾਂਗੀ ਇਕ ਸੁੰਦਰ ਸਾਹਿੱਤਕ ਕਿਰਤ ਬਣ ਜਾਂਦਾ ਹੈ । ਇਸ ਵਿਸ਼ੇ ਲਈ ਚੁਣੀ ਘਟਨਾ ਆਪਣੇ ਸਿਖਰ ਤਕ ਪਹੁੰਚਣ ਲਈ ਆਪਣੇ ਆਪੇ ਦੀ ਲਪੇਟ ਵਿਚ ਬੜੀਆਂ ਮਹੱਤਤਾ ਪੂਰਤੇ ਘਟਨਾਵਾਂ ਇਸ ਨਿੱਕੇ ਜਿਹੇ ਇਕਾਂਗੀ ਵਿਚ ਇੰਨੀ ਸਮਰਥਾ ਭਰ ਦੇਣਾ ਭੋਗਲ ਦੀ ਚੇਤੰਨ ਪ੍ਰਤਿਭਾ ਦੀ ਸੂਚਨ ਦੇਦਾ ਹੈ । ਇਹ ਇਕਾਂਗੀ ਬੇ-ਰੋਜ਼ਗਾਰੀ ਅਤੇ ਕਿਰਤ ਦੀ ਮੰਦੀ ਹਾਲਤ ਤੋਂ ਪੈਦਾ ਹੋਏ ਘਰੋਗੀ ਦੁਖਾਂਤ ਨੂੰ ਪੇਸ਼ ਕਰਦਾ ਹੈ । ਪ੍ਰੋਗੀ ਕਲੇਸ਼ ਦੀ ਜੜ੍ਹ ਆਰਥਿਕ ਮੰਦਹਾਲੀ ਹੈ । ਇਸ ਮੰਦਹਾਲੀ ਦੇ ਪੁੜਾਂ ਵਿਚ ਵਿਦਿਆ ਪਿਸ ਰਹੀ ਹੈ । ਦਿਨ ਰਾਤ ਮਸ਼ੀਨ ਚਲਾਂਦੀ ਹੈ, ਫਿਰ ਵੀ ਮਕਾਨ ਦਾ ਕਿਰਾਇਆ ਤੇ ਮੁੰਡਿਆਂ ਕੁੜੀਆਂ ਦੀਆਂ ਫੀਸਾਂ ਨਹੀਂ ਦਿਤੀਆਂ ਜਾ ਸਕਦੀਆਂ, ਇਥੋਂ ਤਕ ਕਿ ਦੋ ਡੰਗਾਂ ਦੀ ਰੋਟੀ ਲਈ ਵੀ ਘਰ ਵਿਚ ਆਦਾ ਨਹੀਂ ਹੁੰਦਾ । ਇਹ ਜੀਵਨ ਦੀ ਕੌੜੀ ਅਸਲੀਅਤ ਵਿਦਿਆ ਦੇ ਸਭਾ ਨੂੰ ਚਿੜਚਿੜਾ ਬਣ ਦਿੰਦੀ ਹੈ । ਅਰਜਨ ਸਿੰਘ ਕੰਮ ਦੀ ਭਾਲ ਵਿਚ ਸਾਰੇ ਦਿਨ ਦਾ ਭੁੱਖਣ-ਭਾਣੇ ਆ ਕ ਰੋਟੀ ਦੀ ਮੰਗ ਕਰਦਾ ਹੈ, ਤਾਂ ਵਿਦਿਆ ਦਾ ਸਭਾ ਉਸ ਦੇ ਚੌਗਿਰਦੇ ਦੀ ਅਸਲੀਅਤ ਅਤੇ ਉਸ ਵਿਚੋਂ ਉਭਰੇ ਵਿਦਿਆ ਦੇ ਸੁਭਾ ਨੂੰ ਪਰਫੁੱਖ ਕਰਦਾ ਹੈ । ਵਿਦਿਆ--ਅਸੀਂ ਜੋ ਪੁਲਾਂ ਖਾ ਬੈਠੇ ਹਾਂ ਇਥੇ । ਸੰਗ ਤਾਂ ਨਹੀਂ ਆਉਂਦੀ ਹੋਣੀ ? ਸਵੇਰੇ ਕਹੜਾ ਆਟਾ ਲੈ ਕੇ ਦੇ ਗਏ ਸੀ ? ਮੈਂ ਸਵੇਰੇ ਕਿਹਾ ਸੀ, ਬੁੱਢੀ ਪੂਰਬਿਆਣੀ ਆਟਾ ਨਹੀਂ ਦਿੰਦੀ, ਕਿਧਰੋਂ ਆਟਾ ਲਿਆ ਦਿਓ, ਚੁੱਪ ਕਰਕੇ ਤੁਰੇ ਗਏ । ਹੁਣ ਖਾ ਲਉ, ਜਿਹੜਆਂ ਦੁਪੱਤਾਂ ਖਾਣੀਆਂ ਨੇ । “ਬਚਿਆਂ ਦੀ ਮਾਂ' ਇਕਾਂਗੀ ਦੀ ਉਸਾਰੀ ਵਿਅਕਤੀ-ਗਤ ਸਥਿਤੀ ਤੇ ਹੋਈ ਹੈ । ਕਰਤਾਰ ਸਿੰਘ ਆਪਣੀ ਪਤਨੀ ਰਾਜਿੰਦਰ ਨੂੰ ਪਸੰਦ ਨਹੀਂ ਕਰਦਾ, ਕਿਉਂ ਕਿ ਉਹ ਅਨਪੜ ਹੈ, ਕਿਸੇ ਕੰਮ ਦਾ ਚੱਜ ਨਹੀਂ, ਉਸ ਦੀਆਂ ਸਹਜ-ਸਆਦੀ ਰੁਚੀ ਆਂ ਟੀri ਹੋਈਆਂ ਹਨ | ਘਰ ਦੀਆਂ ਚੀਜ਼ਾਂ ਨੂੰ ਉਹ ਕਿਸੇ ਤਰਤੀਬ ਨਾਲ ਨਰਾ ਸਜਾ ਸਕਦੀ । ਕੋਈ ਕੰਮ ਵਕਤ ਸਿਰ ਨਹੀਂ ਕਰਦੀ । ਗੱਲਾਂ ਕਰਨ ਦੀ ਬੜੀ ਸ਼ੌਕੀਨ ਹੈ । ਕਰਤਾਰ ਸਿੰਘ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦਾ। ਉਹ ਉਸ ਨੂੰ ਆਪਣੀਆਂ ਉਮੰਗਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦਾ ਹੈ, ਪਲ ਰਾਜਿੰਦਰ ਪ੬