ਪੰਨਾ:Alochana Magazine October 1958.pdf/59

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


: ਵਿਚ ਕੋਈ ਖਾਸ ਤਬਦੀਲੀ ਨਹੀਂ ਆਉਂਦੀ | ਇਸ ਤਰ੍ਹਾਂ ਇਕ ਦੁਖਾਤਮਕ ਸੰਕਟ ਜਿਹਾ ਪੈਦਾ ਹੋ ਜਾਂਦਾ ਹੈ । ਇਕ ਪਤੀ-ਕਰਮ ਇਹ ਸੀ ਕਿ ਕਰਤਾਰ ਸਿੰਘ ਉਸ ਤੋਂ ਅਲੱਗ ਹੋ ਜਾਂਦਾ ਹੈ, ਪਰ ਕਰਤਾਰ ਸਿੰਘ ਅ ੫ ਝੁਕ ਕੇ ਸਮਝੌਤਾ ਕਰ ਲੈਂਦਾ ਹੈ । ਉਹ ਕਹਿੰਦਾ ਹੈ ਕਿ ਮੈਂ ਤੈਨੂੰ ਛਡ ਨਹੀਂ ਸਕਦਾ, ਕਿਉਂਕਿ ਤੂੰ ਮੇਰੇ ਦੋ ਬਚਿਆਂ ਦੀ ਮਾਂ ਹੈਂ ਅਤੇ ਇਹ ਬਚੇ ਮੈਨੂੰ ਪਿਆਰੇ ਹਨ। ਇਹ ਵਿਸ਼ੈ ਕਰਤਾਰ ਸਿੰਘ ਦੀ ਮਾਨਸਿਕ ਸਮੱਸਿਆ ਦੇ ਰੂਪ ਵਿਚ ਨਿਖਰਦਾ ਹੈ । ਜਿਸ ਨਾਲ ਕਰਤਾਰ ਸਿੰਘ ਤੇ ਰਾਜਿੰਦਰ ਦੇ ਵਿਅਕਤਿਤਵ ਵੀ ਉਘੜ ਕੇ ਸਾਹਮਣੇ ਆਉਂਦੇ ਹਨ । ਕਰਤਾਰ ਸਿੰਘ ਤੇ ਰਾਜਿੰਦਰ ਸਿੰਘ ਦੇ ਖਿਆਲਾਂ, ਰੂਚਆਂ ਅਤੇ ਕਰਮਾਂ ਦੀ ਟੱਕਰ ਇਕਾਂਗ ਦੀ ਚਾਲ ਨੂੰ ਕੱਸਵੀਂ ਤੇ ਤੇਜ਼ ਰੌ ਵਿਚ ਸੂਈ ਰਖਦੀ ਹੈ । ਗੱਲ ਬਾਤ । ਦੀ ਤੇਜ਼ੀ ਇਕਾਂਗੀ ਦੇ ਲਟਕਾ ਨੂੰ ਨਹੀਂ ਟੁਟਣ ਦੀ, ਭਾਭੀ ਕਿਤੇ ਕਿਤੇ ਗਲ ਬਾਤ ਲੋੜ ਤੋਂ ਵਧੇਰੇ ਲੰਬੀ ਹ ਗਈ ਹੈ, ਪਰ ਗਲ ਬਾਤੀ ਟੱਕਤਾ ਕਾਰਣ ਅਕਾਉ ਪਰਭਾਵ ਕਿਤੇ ਨਹੀਂ ਪੈਂਦਾ । ਇਸ ਇਕਾਂਗੀ ਦੀ ਖੂਬਸੂਰਤ ਇਸ ਗਲ ਬਾਤ ਅਤੇ ਇਸ ਰਾਹੀਂ ਉਘਾੜੀਆਂ ਨਿਖਰhਆਂ ਰਾਜਿੰਦਰ ਤੇ ਕਰਤਾਰ ਸਿੰਘ ਦੀਆਂ ਸ਼ਖਸੀਅਤਾਂ ਵਿਚ ਹੀ ਹੈ । ਝਨਾਂ ਦੇ ਆਰ ਪਾਰ’ ਇਕਾਂਗੀ ਵਿਚ ਪਿਆਰ ਅਤੇ ਵਿਆਹ ਦੇ ਦ੍ਰਿਸ਼ਟੀਕੋਣ ਤੋਂ ਨਵੀਂ ਅਤੇ ਪੁਰਾਣੀ ਪੀੜੀ ਦੀ ਟੱਕਰ ਦਿਖਾਈ ਗਈ ਹੈ । ਜਸਰ ਦਾ ਚਰਿਤਰ ਜਿਥੇ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਹੈ, ਉਥੇ ਉਸ ਦੇ ਕਰਮ ਤੋਂ ਉਸ ਦਾ ਵਿਅਕਤਿਤਵ ਵੀ ਉਘਾੜਦਾ ਹੈ । ਜਸਬੀਚ ਵਿਅਕਤੀ-ਗਤ ਮੌਕੇ ਦੇ ਪਰਪੰਚ ਰਾਹੀਂ ਪੁਰਾਣੀ ਪੀੜੀ ਦੀ ਪ੍ਰਤੀਨਿਧ ਵਾਦੀ ਦੇ ਅੱਖੀਂ ਘਟਾ ਪਾਉਂਦਾ ਹੈ । ਪਰ ਨੰਦੇ ਦੇ ਵਰ ਘਰ” ਵਾਂਗ ਭੋਗਲ ਜੀ ਨੇ ਇਸ ਪਰਪੰਚ ਨੂੰ ਸਮੱਸਿਆ ਦੇ ਹੱਲ ਲਈ ਨਹੀਂ ਵਰਤਿਆ। ਇਹ ਇਕਾਂਗੀ ਪੁਰਾਣੀ ਪੀੜੀ ਤੇ ਮਿੱਠੀ ਜਿਹੀ ਕੋਰ ਹੈ । ਭੋਗਲ ਜੀ ਦੀ ਸੂਝ ਕਾਰਣ ਪਰਪੰਚ ਦਾ ਵਿਅਕਤੀ-ਗਤ ਮੌਕਾ ਵੀ ਸਮੱਸਿਆ ਨੂੰ ਯਥਾਰਥ ਨਾਲੋਂ ਦੂਰ ਨਹੀਂ ਲਿਜਾਂਦਾ, ਕਿਉਂਕਿ ਸਮੱਸਿਆ ਦਾ ਹੱਲ (ਜਸਬੀਰ ਤੇ ਪ੍ਰੀਤਮ ਦਾ ਵਿਆਹ ਨਹੀਂ ਹੁੰਦਾ। ਇਹ ਮੌਕਾ ਸਗੋਂ ਜਸਬੀਰ ਦੇ ਚੰਚਲ ਤੇ ਚੁੱਸਤ ਵਿਅਕਤਿਤਵ ਨੂੰ ਹੋਰ ਉਘਾੜਦਾ ਹੈ । ਕੰਵਲ ਪਾਤਰ ਸਾਧਾਰਣ ਪਾਠਕ ਨੂੰ ਵਾਧੂ ਜਾਪਦਾ ਹੈ, ਪਰ ਇਸ ਦੀ ਮਹੱਤਤਾ ਇਕਾ (ਜਸਬੀਰ) ਦੇ ਚਰਿਤਰ ਨੂੰ ਉਘਾੜਨ ਵਿਚ ਹੈ । ਕੰਵਲ ਦੇ ਆਣ ਤੇ ਜਮਬੀਰ ਦਾ ਕੰਵਲ ਨਾਲ ਰੁੱਖਾ ਵਰਤਓ ਉਸ ਦੀ ਮਾਨਸਿਕ ਹਾਲਤ ਨੂੰ ਵਧੇਰੇ ਸਪਸ਼ਟ ਕਰਦਾ ਹੈ, ਇਸ ਇਸ ਇਕਾਂਗੀ ਵਿਚ ਜਸਬੀਰ ਦੇ ਚਰਿੱਤਰ ਨੂੰ ਬੜੀ ਸੁੰਦਰਤਾ ਨਾਲ ਨਿਭਾਇਆ। ਗਇਆ ਹੈ । ਉਸ ਦੇ ਪ੍ਰਤੀਨਿਧ ਵਿਅਕਤ-ਰਾਤ ਅਤੇ ਮਾਨਸਿਕ ਪੱਖ ਨੂੰ ਬੜੇ : 3 ਢੰਗ ਨਾਲ ਪੇਸ਼ ਕੀਤਾ ਗਇਆ ਹੈ । 2