ਪੰਨਾ:Alochana Magazine October 1958.pdf/62

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜ਼ਿੰਦਗੀ ਦੇ ਦਿਨਾਂ ਨੂੰ ਕਿਵੇਂ ਭੁਲ ਸਕਦਾ ਹੈ, ਜਿਹੜਾ ਇਹਨਾਂ ਦਿਨਾਂ ਵਿਚ ਯਤੀਮ ਹੋ ਗਇਆ | | ਮੁਸਾਫ਼ਰ, ਜ਼ੀਨਤ ਤੇ ਰਹਿਮਤ ਨਾਲ ਵਾਪਰੀ ਘਟਨਾ ਇਸ ਸਾਲ ਤੋਂ ਦੱਸ ਸਾਲ ਬਾਅਦ ਦੀ ਹੈ, ਪਰ ਭੋਗਲ ਜੀ ਨੇ ਇਕਾਂਗੀ ਵਿਚ ਇਸ ਤਰ੍ਹਾਂ ਗੁi ਹੈ ਕਿ ਇਹ ੧੯੪੭ ਦੀ ਘਟਨਾ ਨੂੰ ਹੋਰ ਭੀ ਗੂੜੇ ਰੰਗ ਵਿਚ ਉਘਾੜਦੀ ਹੈ ਤੇ ਇਸ ਦੇ ਦੁਖਾਂਤਿਕ ਪਰਭਾਵ ਨੂੰ ਤਿੱਖਾ ਕਰਦੀ ਹੈ । ਇਹਨਾਂ ਇਕਾਂਗੀਆਂ ਦੇ ਵਿਸ਼ੇ ਬੜੇ ਮਹੱਤਤਾ ਵਾਲੇ ਹਨ, ਅਤੇ ਇਕਾਂਗੀ ਦੀ ਵਿੱਤ ਅਨੁਸਾਰ ਇਹਨਾਂ ਦਾ ਨਿਭਾਉ ਵੀ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਇਆ ਹੈ । ਪਾਤਰਾਂ ਦਾ ਸੰਜਮ ਅਤੇ ਵਿਸ਼ੇਸ਼ ਪਾਤਰਾਂ ਦੀ ਨਿਖਰ ਪਾਤਰ-ਉਸਾਰੀ ਨੇ ਇਕਾਂਗੀਆਂ ਦੀ ਨਾਟਕੀ ਮਹੱਤਤਾ ਵਿੱਚ ਵਿਸ਼ੇਸ਼ ਵਾਧਾ ਕੀਤਾ ਹੈ । ਕਈ ਇਕਾਂਗੀਆਂ ਦੇ ਅਰੰਭ ਬੇਸ਼ਕ ਕੁਝ ਲੰਮੀਆਂ ਮਨ-ਬਚਨੀਆਂ ਨਾਲ ਹੁੰਦੇ ਹਨ , ਪਰ ਇਕਾਂਗੀਆਂ ਦੀ ਅਗਲੀ ਉਰ ਭੋਗਲ ਜੀ ਦੀ ਨਾਟਕੀ ਸੂਝ ਦਾ ਪਤਾ ਦੇਂਦੀ ਹੈ । ਗੱਲ ਬਾਤ ਤੇ ਕਰਮ ਵਿੱਚ ਤੇਜ਼ ਤੇ ਜਾਨ ਹੈ, ਜੋ ਇਕਾਂਗ ਦੀ ਤੋਰ ਨੂੰ ਤਿੱਖਾ ਕਰਕੇ ਵਿਸ਼ੇ ਨੂੰ ਯੋਗ ਤਰੀਕੇ ਨਾਲ ਉਘਾੜਦੀ ਹੈ । ਇਹਨਾਂ ਇਕਾਂਗੀਆਂ ਨੂੰ ਦਿੱਤਾ ਘਰੋਗੀ ਵਾਤਾਵਰਣ ਇਕਾਂਗੀਆਂ ਦਾ ਰੋਚਕਤਾ ਵਿੱਚ ਵਾਧਾ ਕਰਦਾ ਹੈ ਅਤੇ ਨਾਟਕਕਾਰ ਦੀ ਇਸ ਪੱਖ ਵਿਚ ਹਾਸਲ ਕੀਤੇ ਵਿਸ਼ੇ ਸ਼ੀ-ਕਰਣ ਬਾਰੇ ਵੀ ਪਤਾ ਦੇਂਦਾ ਹੈ । ਸਿਰ ਦੀ ਛੱਤ”, “ਬੱਚਆਂ ਦੀ ਮਾਂ, ਨਹਿਲੇ ਤੇ ਦਹਿਲ ਤੇ ਪਤਵੰਤੇ ਅਦਿ ਇਕਾਂਗੀਆਂ ਵਿਚ ਬੰਨਿਆਂ ਘਰੋਗੀ ਵਾਤਾਵਰਣ ਅਤੇ ਪਾਤਰਾਂ ਦੀ ਗੱਲ-ਬਾਤੀ ਸਭਾਵਿਕਤਾ ਇਕਾਂਗੀਆਂ ਨੇ ਇਕਾਂਗੀ ਨਹੀਂ ਰਹਿਣ ਦੇਦੀ, ਸਗੋਂ ਜੀਵਨ ਦੀ ਅਸਲੀਅਤ ਦੀ ਝਾਕੀ ਬਣਾ ਦਿੰਦੀ ਹੈ । ਜਿਹਨਾਂ ਨੂੰ ਦੇਖ ਕੇ ਸ਼ਦ ਦਰਸ਼ਕ , ਭੁਲ ਜਾਣ ਕਿ ਸਟੇਜ ਤੇ ਨਾਟਕ ਵੇਖ ਰਹੇ ਹਨ ਜਾਂ ਅਸਲ ਜੀਵਨ । ਇਹਨਾਂ ਇਕ ਧੀਆਂ ਦੀ ਸੁੰਦਰ ਗੋਂਦ, ਇਕਾਗਰ ਲਟਕਾ, ਬੋਲੀ ਦੀ ਸੁਭਾਵਕਤਾ, ਵਿਸ਼ੈ ਦੋ ਨਿਭਾ ਲਈ ਗੱਲ-ਬਾਤ ਅਤੇ ਕਰਮ ਰਾਹੀਂ ਇਕਾਂਗੀ ਦੀ ਚਾਲ ਵਿੱਚ ਭਰੀ ਯੋਗ ਤੇਜ਼ੀ ਅਤੇ ਕੁਝ ਕ ਪਾਤਰਾਂ ਦੀ ਗੱਲ ਬਾਤ ਅਤੇ ਕਰਮ ਰਾਹੀਂ ਉਘਾੜੀ ਮਾਨਸਿਕ ਹਾਲਤ (ਜਿਵੇਂ ਵਿਦਿਆ, ਜਸਬੀਰ, ਕਰਤਾਰ ਸਿੰਘ, ਸ਼ਰੀਫ਼ਾਂ ਆਦਿ ਦੀ ਅਤੇ ਇਹਨਾਂ ਇਕਾਂਗੀਆਂ ਦੀ ਸਟੇਜੀ ਸਫਲਤਾ ਇਹਨਾਂ ਨੂੰ ਬੜੀਆਂ ਖੂਬਸੂਰਤ ਕਿਰਤਾਂ ਹੋਣ ਦਾ ਮਾਣ ਬਖਸ਼ਦੀਆਂ ਹਨ, ਅਤੇ ਭਗਲ ਜੀ ਦੀ ਇਸ ਖੇਤਰ ਵਿਚ ਯੋਗਤਾ ਅਤੇ ਉਹਨਾਂ ਦੇ ਸੰਦਰ ਭਵਿੱਖ ਦੀ ਸੂਚਨਾ ਦਿੰਦੀਆਂ ਹਨ ।