ਪੰਨਾ:Alochana Magazine October 1958.pdf/7

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹਾਂ, ਇਹ ਹੈ ਕਿ ਸੂਫ਼ੀ ਵਿਚਾਰਾਂ ਨੇ ਲੋਕਾਂ ਦੇ ਮਨਾਂ ਵਿਚੋਂ ਇਸਲਾਮ ਦਾ ਛੱਪਾ ਤੇ ਵਿਜਈ ਰਾਜਾ-ਵਰਗ ਦਾ ਰੁਹਬ ਚੁਕਣ ਵਿਚ ਸਹਾਇਤਾ ਕੀਤੀ । ਸ਼ਾਹ ਹੁਸੈਨ ਜੇਹੇ ਸੂਫ਼ੀਆਂ ਦਾ, ਸਮੇਂ ਦੇ ਰਾਜਾ-ਵਰਗ ਵਲ ਬੇਪਰਵਾਹੀ ਦਾ ਵਤੀਰਾ, ਭਾਵੇਂ ਇਹ ਮੂਲ-ਰੂਪ ਵਿਚ ਵਿਰੋਧੀ ਹੋਣ ਦੀ ਥਾਉਂ ਸਗੋਂ ਉਸ ਦਾ ਸਹਾਇਕ ਸੀ, ਸਾਧਾਰਣ ਲੋਕਾਂ ਵਿਚ ਵੀ ਇਸਲਾਮ ਵਲ ਤੇ ਮੁਸਲਮਾਨ ਰਾਜਾ-ਵਰਗ ਵਲ ਬੇਪਰਵਾਹੀ ਦੀ ਰੁਚੀ ਜ਼ਰੂਰ ਉਤਪੰਨ ਕੀਤੀ ਤੇ ਇਹ ਗੱਲ ਉਸ ਸਮੇਂ ਸਿੱਖ ਸੰਗਠਨ ਦੀ ਸਹਾਇਕ ਸਿੱਧ ਹੁੰਦੀ ਸੀ । ਅਰਥਾਤ ਸਿਖ ਵਿਚਾਰਧਾਰਾ ਤੇ ਸੰਗਠਨ ਦੀ ਲੋਕਾਂ ਵਿਚ ਸਾਥ ਬਣਾਣ ਵਿਚ ਸੂਫ਼ੀ ਵਿਚਾਰਾਂ ਨੇ ਵੀ ਚੋਖਾ ਭਾਗ ਪਾਇਆ।

 ਪੁਰਾਤਨ ਪੰਜਾਬੀ ਸਾਹਿਤ ਦੀ ਤੀਜੀ ਰੁੜੀ ਕਿੱਸਾ ਕਾਵਿ ਹੈ। ਕਿੱਸਾਕਾਵਿ ਦੀ ਵਡੀ ਪ੍ਰਾਪਤੀ ਹੀ ਹੈ ਜੋ ਵਿਰਤਾਂਤਕ ਲਿਖਤ ਦੀ ਹੁੰਦੀ ਹੈ। ਇਹ ਮਨੁਖ ਨੂੰ ਆਪਣੇ ਆਪ ਵਿਚੋਂ ਕਢ ਕੇ ਬਾਹਰ-ਮੁਖੀ ਬਣਾਦਾ ਹੈ। ਮਨੁਖ ਆਪਣੇ ਆਪ, ਆਪਣੇ ਗੁਰੂ ਤੇ ਪਰਮੇਬਰ ਤੋਂ ਬਾਹਰ ਵੀ ਹੋਰ ਮਨੁਖਾਂ ਦੀ ਹੋਂਦ ਨੂੰ ਪਛਾਣਨ ਲਗ ਜਾਂਦਾ ਹੈ। ਧਾਰਮਿਕ ਕਾਵਿ ਦੀ ਵਡੀ ਥੁੜ ਅਸਲ ਵਿਚ ਬਹੁਤ ਕਰਕੇ ਇਸ ਦੀ ਮਨੁਖ ਦੇ ਨਿਜੀ ਭਾਵਾਂ ਵਿਚ ਸੀਮਿਤ ਰਹਿਣਾ ਹੈ। ਇਥੇ ਮੈਂ ਫਿਰ ਪਲੈਖਾਨੋਫ ਦੇ ਸ਼ਬਦਾਂ ਦਾ ਹਵਾਲਾ ਦੇਣ ਦਾ ਸਾਹਸ ਕਰਦਾ ਹਾਂ :

Society is not made for the artist, but the artist for society. Art must promote the development of human consciousness and the improvement of the social order.

[ ਸਮਾਜ ਕਲਾਕਾਰ ਲਈ ਨਹੀਂ ਬਣਿਆ, ਕਲਾਕਾਰ ਸਮਾਜ ਲਈ ਬਣਿਆ ਹੈ। ਕਲਾ ਲਈ ਜ਼ਰੂਰੀ ਹੈ ਕਿ ਮਨੁਖੀ ਚੇਤਨਤਾ ਨੂੰ ਵਧਾਵੇ ਤੇ ਸਮਾਜਪ੍ਰਬੰਧ ਨੂੰ ਸੁਧਾਰੇ।]

 ਇਹ ਗੱਲ ਧਾਰਮਿਕ ਵਿਚਾਰਾਂ ਉਤੇ ਵੀ ਲਾਗੂ ਕਰਨੀ ਚਾਹੀਦੀ ਹੈ । ਬਹੁਤ ਧਾਰਮਿਕ ਭਾਵਾਂ ਵਾਲੇ ਲੋਕ ਇਸ ਸੂਝ ਤੋਂ ਸੱਖਣੇ ਹੁੰਦੇ ਹਨ । ਉਹ ਇਹ ਸਮਝਦੇ ਹਨ, ਜਿਵੇਂ ਸਮਾਜ ਤੇ ਸਭ ਕੁਝ ਉਹਨਾਂ ਦੀ ਆਤਮਿਕ ਵਿਰਧੀ ਜਾਂ ਮੁਕਤੀ ਲਈ ਬਣਿਆ ਹੁੰਦਾ ਹੈ, ਉਹ ਸਮਾਜ ਦੀ ਵਿਧੀ ਲਈ ਨਹੀਂ ਬਣੇ ਹੁੰਦੇ । ਇਹ ਰੁਚੀ ਹੀ ਉਹਨਾਂ ਵਿਚ ਆਦਰਸ਼ ਦੀ ਮਹਿਮਾ ਤੇ ਇਸ ਦਿਸਦੇ ਸੰਸਾਰ ਦੀ ਨਿੰਦਾ ਦੇ ਭਾਵ ਉਤਪੰਨ ਕਰਦੀ ਹੈ ।

ਕਿੱਸਾ ਕਾਵਿ, ਹੋਰ ਵਿਰਤਾਂਤਕ-ਕਾਲਪਨਿਕ ਚਾਹੇ ਇਤਿਹਾਸਕ-ਲਿਖਤ ਕਰ ਕਲਾਕਾਰ ਜਾਂ ਸਾਹਿਤਕਾਰ ਨੂੰ ਧਾਰਮਿਕ ਰੁਚੀ ਦੀ ਵਿਆਪਕ ਕਮਜ਼ੋਰੀ ਤੋਂ ਬਚਾਂਦਾ ਹੈ । ਪਰ ਅਸਾਡਾ ਕਿੱਸਾ ਕਾਵਿ ਪੂਰਣ ਭਾਂਤ ਇਤਿਹਾਸਕ ਜਾਂ ਸੰਸਾਰਕ