ਪੰਨਾ:Alochana Magazine October 1959.pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹਥ ਚੁਕ ਲੈਂਦੇ ਹਨ ਤੇ ਹੀਰ ਆਪਣੇ ਘਰ ਰਾਜ਼ੀ-ਬਾਜ਼ੀ ਰਹਿ ਜਾਂਦੀ ਹੈ । ਅਖੀਰ ਰਾਂਝਾ ਆਪਣੇ ਘਰ ਜਾ ਕੇ ਮਰ ਜਾਂਦਾ ਹੈ-ਓਧਰ ਹੀਰ ਵੀ ਚੁਚਕਾਣੇ ਵਿਚ ਮਝ ਜਾਂਦੀ ਹੈ ਉਥੇ ਹੀ ਦਫ਼ਨ ਹੁੰਦੀ ਹੈ । ਅਖੀਰ ਵਿਚ ਇਕ ਹਾਕਿਮ ਨੇ ਸੁਫ਼ਨੇ ਵਿਚ ਇਸ਼ਾਰਾ ਪਾ ਕੇ ਉਨ੍ਹਾਂ ਨੂੰ ਲਿਆ ਕੇ ਝੰਗ ਵਿਚ ਦਫ਼ਨ ਕੀਤਾ ਅਤੇ ਉਸ ਦੇ ਮਜ਼ਾਰ ਉਤੇ ਰੋਜ਼ਾ ਭਾਮੀਰ ਕਰਾਇਆ--'ਲੇਕਿਨ ਸਰੇ-ਊ ਬਸਾਨੇ ਦਰ ਬਾਜ਼’ | ਅੰਤ ਤਕ ਓਹੀ ਯਥਾਰਥ-ਚਿਤਰਣ ਵਰਤਮਾਨ ਰਹਿੰਦੀ ਹੈ ਕਿ ਰਾਂਝਾ ਤੇ ਹੀਰ ਜੁਦੇ ਜੁਦੇ ਦਫ਼ਨ ਹਨ ਤੇ ਰਾਂਝੇ ਦਾ ਮਜ਼ਾਰ , | ਸ਼ਾਨੰਦ ਬਰੋ ਮਜਾਰ ਅੰਗਾਹ । ਦਰ ਦਸਤ ਨੈ-ਅਥ ਬ-ਵਜ਼ ਏ ਦਿਲ ਖੂਹ ਕਈ ਸੰਗ ਇਸ ਮਨਸਵੀ ਦੇ ਬੜੇ ਰੋਚਕ ਅਰ ਦਿਲ-ਖਿਚਵੇਂ ਜਾਪਦੇ ਹਨ । ਆਫ਼ਰੀਨ ਦੀ ਮਸਨਵ ਵਿਚ ਸ਼ਾਇਰ ਨੇ ਖਿਆਲ-ਬੰਦੀ ਦਾ ਪੂਰਾ ਪੂਰਾ ਹਕ ਅਦਾ ਕੀਤਾ ਹੈ ਅਰ ਥਾਂ ਥਾਂ ਤੇ ਅਜੀਬ ਅਜੀਬ ਸ਼ਾਇਰਾ ਨੁਕਤੇ ਪੈਦਾ ਕੀਤੇ ਹਨ । ਮੌਜੂ` ਦੀ ਥਾਂ ਉਸ ਨੇ “ਮੁਅੱਜ਼ੀ ਜਾਂ ‘ਮੁਅੱਜ਼ ਉੱਦੀਨ ਲਿਖਿਆ ਹੈ ਅਰ ਜਾਂ ੮ ਪੁਤਰਾਂ ਦੀ ਥਾਂ ਉਸ ਦੇ ਚਾਰ ਪੁਤਰ ਦੱਸੇ ਹਨ ਚੌਥਾ ਇਕ ਸਿਰ ਫਿਰਿਆ ਨੌਜਵਾਨ ਸੀ ਜੋ ਹਰ ਅਉਦੇ ਜਾਂਦੇ ਕੋਲੋਂ ਕਿੱਸੇ ਕਹਾਣੀਆਂ ਸੁਨਣ ਦਾ ਸ਼ੁਕੀਨ ਸੀ । ਇਕ ਦਿਨ ਉਸ ਨੇ ਇਕ ਰਾut ਕੋਲੋਂ ਹੀਰ ਦੀ ਤਾਰੀਫ਼ ਸੁਣੀ ਅਰ ਇਸ ਤਰ੍ਹਾਂ ਕਹਾਣੀ ਦਾ ਸਿਲਸਿਲਾ ਅੱਗੇ ਵਧਦਾ ਹੈ । ਉਪਮਾਵਾਂ, ਅਲੰਕਾਰ ਅਰ ਤਰਕੀਬਾਂ ਦੀ ਸ਼ਾਨ ਵੇਖਣ-ਜੋਗ ਹੈ : ਸ਼ਫ਼ਕ ਬੇਜ਼ ਅਜ਼ ਤਾਬੇ ਰੂਖਸ਼ ਨਕਾਬ, ਬਖੂਬੀ ਜਿਗਰ ਗੋਬਾਏ-ਆਫ਼ਤਾਬ, | ਬੁਤੇ ਰੰਗੇ ਬੁਤ-ਖਾਨ-ਏ--fਸ਼ਨ, ਸਕਰ ਆਬਕੁਨ, ਕਦਰੇ ਸ਼ੀਰੀ ਸ਼ਿਕਨ ਆਫ਼ਰੀਨ ਦੀ ਮਨਸਵੀ ਵਿਚ (ਪੰਜਾਬੀ ਕਵੀ ਫਜ਼ਲ ਸ਼ਾਹ ਦੀ ਸੋਹਣੀ ਵਾਂਗੂ) ਜ਼ਬਾਨ ਦੀਆਂ ਬਾਰੀਕੀਆਂ ਬਹੁਤ ਜ਼ਿਆਦਾ ਹਨ ; ਤਦੇ ਹੀ ਕਈ ਥਾਵਾਂ ਤੇ ਬਿਆਨ ਗੁੰਝਲਦਾਰ ਬਣ ਗਇਆ ਹੈ । ਹੀਰ ਰਾਂਝੇ ਦੀ ਪ੍ਰੇਮ ਕਥਾ ਨੂੰ ਲੈ ਕੇ ਫ਼ਾਰਸੀ ਵਿਚ ਲਿਖੀਆਂ ਮਸਨਵੀਆਂ ਵਿਚ ਯਕਤਾ ਦੀ ਬਹੁਤ ਮਸ਼ਹੂਰੀ ਹੋਈ ਹੈ । ਸਿੰਧ ਵਿਚ ਇਸ ਨੂੰ ਸ਼ਾਇਰਾਂ ਨੇ ਵਧੇਰੇ ਪਸੰਦ ਕੀਤਾ ਹੈ ; ਪਰ ਇਸ ਵਿਚ ਵੀ ਖ਼ਿਆਲ-ਬੰਦੀ ਦਾ ਕਾਫ਼ੀ ਅਸਰ ਪਇਆ ਜਾਪਦਾ ਹੈ ਤਦੇ ਹੀ ਬਿਆਨ ਵਿਚ ਸਫ਼ਾਈ ਅਰ ਪ੍ਰਵਾਹ ਨਹੀਂ ਰਹਿ ਸਕਿਆ । ਕਾਵਿ-ਮਯ ਵੀ ਪੂਰੀ ਤਰ੍ਹਾਂ ਨਹੀਂ ਆ ਸਕੀ । ਜਿਵੇਂ :- ਸੁਖ਼ਨ ਅਬਰੇ ਬਹਾਰ ਨੇਰੰਗ ਅਸਤ, ਸਫ਼ਰ੍ਹੇ-ਗੁਲ ਮੌਜੇ ਜਲਵਾਏ ਰੰਗ ਅਸਤ ਲਫ਼ਜ਼ ਗੁਲਦਸਤਾ ਬੰਦ ਨੁਕਤ-ਏ-ਨੂਰ, ਸਤਰ ਸੁੰਬਲ ਭਰਾਜ਼ੇ ਤੱਰਾਏ-ਹੂਰ ‘ਗੁਲਦਸਤਾ ਦੇ ਜਿਹੇ ਸ਼ਬਦ ਪ੍ਰਾਚੀਨ ਫ਼ਾਰਸੀ ਸ਼ਾਇਰਾਂ ਤੋਂ ਲਏ ਗਏ ਹਨ ਅਸ 4