ਪੰਨਾ:Alochana Magazine October 1959.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਪ੍ਰਿਤਪਾਲ ਸਿੰਘ - ਸਾਹਿਤਾਲੋਚਨਾ ਅਤਿ-ਪ੍ਰਾਚੀਨ ਸਮੇਂ ਤੋਂ ਅਜ ਤਕ ਵਖ ਵਖ ਵਿਦਵਾਨਾਂ ਨੇ ਸਾਹਿਤਲੋਚਨਾ ਦੀਆਂ ਕਈ ਪ੍ਰਕਾਰ ਦੀਆਂ-ਤੇ ਕਈ ਵਾਰੀ ਇਕ ਦੂਜੇ ਦੇ ਵਿਰੋਧਾਤਮਕ ਵ-ਪਰਿਭਾਸ਼ਾਵਾਂ ਦਿਤੀਆਂ ਹਨ । ਸਾਹਿਤ-ਰੂਪ ਦੇ ਤੌਰ ਤੇ ਭਾਵੇਂ ਸਾਹਿਤਲੋਚਨ ਨੂੰ ਹੁਣੇ ਹੁਣੇ ਹੀ ਜਾਣਿਆ ਜਾਣ ਲਗਾ ਹੈ, ਪਰ ਇਸ ਦੀ ਪ੍ਰਥਾ ਨਾ ਕੇਵਲ ਪਛਮੀ ਬੋਲੀਆਂ ਦੇ ਸਾਹਿਤਾਂ ਵਿਚ ਸਗੋਂ ਪੰਜਾਬੀ ਵਿਚ ਵੀ ਢੇਰ ਪੁਰਾਣੀ ਹੈ । ਸਚੀ ਗਲ ਤਾਂ ਇਹ ਹੈ ਕਿ ਸਾਹਿਤਕ ਆਲੋਚ ਨ ਬਹਿਤ-ਉਤਪਤੀ ਦੇ ਨਾਲ ਹੀ ਸ਼ੁਰੂ ਹੋਈ । ਯੂਨਾਨ ਬੋਲੀ ਵਿਚ ਚੌਥੀ ਸ਼ਤਾਬਦੀ ਪੂਰਵ-ਈਸਰ ਵਿਚ ਹੀ ਅਫ਼ਲਾਤੂਨ ਨੇ ਕਾਵਿ-ਉਤਪਤੀ ਸੰਬੰਧੀ ਕੁਝ ਵਿਸ਼ੇਸ਼ ਸਿਧਾਂਤ ਪੇਸ਼ ਕੀਤੇ ਸਨ । ਸ਼ਿਪਲੇ ਦੀ ਡਿਕਸ਼ਨਰੀ ਆਫ ਵਰਲਡ ਲਿਟਰੇਚਰ (Dictionary of World Literature) ਦੇ ਸੰਪਾਦਕਾਂ ਨੇ ਸਾਹਿਤਲੋਚਨਾ ਦੇ ਇਤਿਹਾਸ ਨੂੰ ਵਿਚਾਰਦਿਆਂ ਇਹ ਸਿੱਧ ਕੀਤਾ ਹੈ ਕਿ ਆਲੋਚਨਾ ਸ਼ਬਦ ਦੀ ਵਰਤੋਂ ਭਾਵੇਂ ਸਤਾਰਵੀਂ ਸ਼ਤਾਬਦੀ ਵਿਚ ਹੋਣ ਲਗੀ ਸਾਹਿਤਕ ਪਰਖ ਦਾ ਰਿਵਾਜ ਬਕਨੀਅਨਜ਼ ਵਿਚ ਪੰਜਵੀਂ ਸ਼ਤਾਬਦੀ ਪੂਰਵ-ਈਸ਼ਾ ਵਿਚ ਵੀ ਵਿਆਪਕ ਸੀ । ਸਾਹਿਲੋਚਨਾ ਕੀ ਹੈ-ਇਸ ਸੰਬੰਧੀ ਕਿਸੇ ਨਿਸ਼ਚਿਤ ਸਿੱਟੇ ਤੇ ਪੁਜਣ ਲਈ ਆਵਸ਼ਕ ਹੈ ਕਿ ਹੁਣ ਤਕ ਇਸ ਬਾਰੇ ਜੋ ਕੁਝ ਕਹਿਆ ਗਇਆ ਹੈ, ਉਸ ਨੂੰ ਘੋਖਿਆ ਜਾਵੇ । ਦੁਨੀਆਂ ਦੇ ਸਭ ਤੋਂ ਵਡੇ ਸ਼ਬਦ-ਕੋਸ਼ ਵੈਬਸਟਰਜ਼ ਨਿਉ ਇਨਟਰਨੇਸ਼ਲ (ਦੂਜਾ ਸੰਸਕਰਣ) ਵਿਚ ਇਸ ਸ਼ਬਦ ਦਾ ਅਰਥ ਇਉਂ ਦਿਤ ਗਇਆ ਹੈ, “ਆਲੋਚਨਾ ਸਾਹਿਤਕ ਜਾਂ ਕਲਾਤਮਕ ਰਚਨਾਵਾਂ ਦੇ , ਸੁਹਜਾਂ ਤੇ ਛਿਦਰਾਂ ਨੂੰ ਗਿਆਨ ਅਤੇ ਸਦ-ਭਾਵਨਾ ਦੁਆਰਾ ਪਰਖਣ ਦਾ ਹੁਨਰ ਹੈ ।” ਨਿਓ ਇੰਗਲਿਸ਼ ਡਿਕਸ਼ਨਰੀ (New English Dictionary) ਦੇ ਕਰਤਾ ਅਨੁਸਾਰ ਆਲੋਚਨਾ ਕਿਸੇ ਸਾਹਿਤਕ ਜਾਂ ਕਲਾਤਮਕ ਰਚਨਾ ਦੇ ਗੁਣਾਂ-ਔਗੁਣਾਂ ਤੇ ਸੂਭਾਵ-ਰੂਪ ਦੇ ਜਾਇਜ਼ਾ ਲੈਣ ਦਾ ਨਾਂ ਹੈ । ੧੩