ਪੰਨਾ:Alochana Magazine October 1959.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਐਨਸਾਈਕਲੋਪੇਡੀਆ ਟੈਨਿਕਾ (Encyclopaedia Britannica) ਦੀ ਗਿਆਰਵੀਂ ਐਡੀਸ਼ਨ ਵਿਚ ਸਾਹਿਤਾਲੋਚਨਾ ਬਾਰੇ ਦੋ ਮੁਬ-ਵਿਚਾਰ ਪੇਸ਼ ਕੀਤੇ ਗਏ ਹਨ । ਪਹਿਲਾ ਇਹ ਕਿ ਆਲੋਚਨਾ ਸਹਜ-ਵਾਦੀ ਕਿਰਤਾਂ ਦੇ ਗੁਣਾਂ-ਔਗੁਣਾਂ ਅਤੇ ਕਦਰਾਂ ਕੀਮਤਾਂ ਨੂੰ ਪਰਖਣ ਦੀ ਕਲਾ ਹੈ, ਅਤੇ ਦੂਜਾ ਇਹ ਕਿ ਪਿਛਲੇ ਕੁਝ ਸਮੇਂ ਤੋਂ ਇਸ ਦਾ ਭਾਵ ਸਾਹਿਤ ਜਾਂ ਲਲਿਤ-ਕਲਾ ਦੀ ਕਿਸੇ ਰਚਨਾ ਦੀਆਂ ਵਿਸ਼ੇਸ਼ਤਾਵਾਂ ਅਤੇ ਸਿਫਤਾਂ ਦਾ ਵਿਸ਼ਲੇਸ਼ਣਾਤਮਕ ਅਧਿਐਨ' ਵੀ ਲਇਆ ਜਾ ਰਹਿਆ ਹੈ । ਐਨਸਾਈਕਲੋਪੀਡੀਆ ਅਮੈਰੀਕਾਨਾਂ (Encyclopaedia Americana) 1946 ਛਾਪ ਅਨੁਸਾਰ ਪ੍ਰਗਟ ਰੂਪ ਵਿਚ ਆਲੋਚਨਾ ਦਾ ਹੁਨਰ ਕਿਸੇ ਵਿਸ਼ੇਸ਼ ਕਲ-ਕਿਰਤ ਤੇ ਨੁਕਸਾਂ ਦੇ ਅਧਿਐਨ ਤਕ ਹੀ ਸੀਮਿਤ ਹੈ । ਪਰ ਵਿਸ਼ਾਲ ਅਰਥਾਂ ਵਿਚ ਵਾਚਿਆਂ ਆਲੋਚਨ ਵਿਚ ਉਪਰੋਕਤ ਅਧਿਐਨ ਦੇ ਨਿਯਮ ਘੜਨੇ ਤੇ ਉਹਨਾਂ ਦੀ ਵਰਤੋਂ ਕਰਨੀ ਵੀ ਸ਼ਾਮਲ ਹੈ । ਇਹਨਾਂ ਅਰਥਾਂ ਵਿੱਚ ਆਲੋਚਨਾ ਦਰਸ਼ਨ ਦੇ ਨੇੜੇ ਦੀ ਇਕ ਚੀਜ਼ ਹੈ । ਫਰਾਂਸੀਸੀ ਭਾਸ਼ਾ ਦੇ ਪ੍ਰਸਿਧ ਲਾ ਗਰਾਂਦ ਐਨਸਾਈਕਲੋਪੇਟੀ (La Graude Encyclopedie) ਵਿੱਚ ਭਾਵੇਂ ਇਸ ਗਲ ਤੇ ਜ਼ੋਰ ਦਿਤਾ ਗਇਆ ਹੋ fਕ ਆਲੋਚਨਾ ਦਾ ਕਰਤਵ ਪਰਖ ਹੈ, ਇਹ ਵੀ ਮੰਨ ਲਇਆ ਗਇਆ ਹੈ ਕਿ ਆਲੋਚਨਾ ਵਿਚ ਪਰਖ ਦੇ ਨਾਲ ਨਾਲ ਵਿਆਖਿਆ ਦੀ ਵਿਸ਼ੇਸ਼ਤਾ ਵੀ ਦਿਨ-ਬਦਿਨ ਵਧ ਰਹੀ ਹੈ । ਸ਼ਿਪਲੇ ਦੀ ਡਿਕਸ਼ਨਰੀ ਆਫ ਵਰਲਡ ਲਿਟਰੇਚਰ ਵਿਚ ਆਲੋਚਨਾ ਦੀ ਪਰਿਭਾਸ਼ਾ ਇਸ ਤਰ੍ਹਾਂ ਦਿਤੀ ਗਈ ਹੈ, ਆਲੋਚਨਾ ਤੋਂ ਭਾਵ ਕਿਸੇ ਕਲਾ-ਕਿਰਤ ਦੀ ਪ੍ਰਚਲਿਤ ਸੁਹਜਵਾਦ ਵਿਚਾਰਾਂ ਜਾਂ ਆਲੋਚਕ ਦੇ ਨਿਜੀ-ਸਵਾਦਾਂ ਅਨੁਸਾਰ ਸੁਚੇਤ ਪ੍ਰਸ਼ੰਸਾ ਕਰਨੀ ਜਾ ਸਾਹਿਤਕ ਮੁਲ ਪਾਣਾ ਹੈ | ਆਲੋਚਕ ਉਹ ਹੈ ਜੋ ਕਦਰਾਂ-ਕੀਮਤਾਂ ਦਾ ਪਾਰਖੁ ਹੋਵੇ । ਐਨਸਾਈਕਲੋ ਖੇਡੀਆ ਇਟੈਲੀਆਨਾ (Encyclopedia Ltaliana) ਵਿੱਚ ਆਲੋਚਨਾ ਦਾ ਭਾਵ ਮਨੁਖੀ ਮਨ ਦੀਆਂ ਉਹਨਾਂ ਰੁਚੀਆਂ ਤੋਂ ਲਇਆ ਗਇਆ ਹੈ , ਜਿਹੜੀਆਂ ਕਿਸੇ ਕਿਰਤ ਦੇ ਗੁਣਾਂ ਨੂੰ ਉਸਦੇ ਛਿਦਰਾਂ ਤੋਂ ਵਖਰਿਆਉਣ ਦਾ ਯਤਨ ਕਰਦੀਆਂ ਹਨ । ਡਰਾਈਡਨ ਨੂੰ ਵਧੇਰੇ ਕਰਕੇ ਇਕ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ਪਰ ਉਸਦੀਆਂ ਸਾਹਿੱਤਕ-ਪਰਖ ਸੰਬੰਧੀ ਰਾਵਾਂ ਵੀ ਬਹੁ-ਮੁਲੀਆਂ ਹਨ । ਉਸ ਦਾ ਕਥਨ ਹੈ ਕਿ “ਆਲੋਚਨਾ ਤੋਂ ਭਾਵ ਜਿਵੇਂ ਕਿ ਇਸ ਨੂੰ ਪਹਿਲੋਂ ਪਹਿਲ ਅਰਸਤੂ ਨੇ ਵਿਚਾਰਿਆ ਸੀ-ਚੰਗੀ ਪਰਖ ਦਾ ਇਕ ਮਿਆਰ ਹੈ । ਡਾਊਡਨ (Dowden) ਦਾ ਵਿਚਾਰ ਇਸ ਤੋਂ ਭਿੰਨ ਹੈ । ਉਸ ਦਾ ਕਹਿਣਾ ਹੈ ਕਿ *ਆਲੋਚਨਾ ਦਾ ਮੰਤਵ ਕਿਰਤਾਂ ਨੂੰ, ਜਿਵੇਂ ਉਹ ਹਨ, ਨਿਰਪਖ ਹੋ ਕੇ ਅਤੇ ਨਿਜੀ ੧੪