ਪੰਨਾ:Alochana Magazine October 1959.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਵਾਦਾਂ ਨੂੰ ਭੁਲ ਕੇ ਵੇਖਣਾ ਹੈ ਇਨ੍ਹਾਂ ਤੋਂ ਛੁਟ ਆਲੋਚਨਾ ਦੀਆਂ ਸਮੇਂ ਸਮੇਂ ਵਿਚ ਕਈ ਹੋਰ ਵੀ ਪਰਿਭਾਸ਼ਾਵਾਂ ਦਿਤੀਆਂ ਜਾਂਦੀਆਂ ਰਹੀਆਂ ਹਨ | ਟੀ. ਐਸ. ਇਲੀਅਟ ਦਾ ਵਿਚਾਰ ਹੈ ਕਿ ਆਲੋਚਨ ਗਿਆਨ ਦਾ ਉਹ ਵਿਭਾਗ ਹੈ ਜਿਸ ਦਾ ਇਕ ਮੰਤਵ ਤਾਂ ਇਹ ਜਾਣਨਾ ਹੈ ਕਿ ਕਵਿਤਾ ਕੀ ਹੈ, ਇਸ ਦੇ ਲਾਭ ਕੀ ਹਨ, ਕਵਿਤਾ ਕਿਹੜੀ ਅi ਮਾਨਸਿਕ ਤ੍ਰਿਸ਼ਨਾਵਾਂ ਨੂੰ ਤ੍ਰਿਪਤ ਕਰਦੀ ਹੈ, ਕਿਉਂ ਲਿਖੀ ਜਾਂਦੀ ਹੈ, ਕਿਉਂ ਪੜ੍ਹੀ ਜਾਂਦੀ ਹੈ ਅਤੇ ਦੂਜਾ ਮੰਤਵ ਕਿਸੇ ਵਿਸ਼ੇਸ਼ ਕਾਵਿ-ਕਿਰਤ ਦਾ ਮੁਲ ਪਾਣਾ ਹੈ । ਇਸ ਤਰ੍ਹਾਂ ਆਲੋਚਕ ਦਾ ਪਿੜ ਦੇ ਦਿਸ਼ਾਵਾਂ ਵਿਚ ਪਸਰਿਆ ਹੋਇਆ ਹੈ । ਇਕ ਪਾਸੇ ਉਹ ਇਸ ਸਵਾਲ ਦਾ ਉਤਰ ਦੇਣ ਦਾ ਯਤਨ ਕਰਦਾ ਹੈ ਕਿ ਕਵਿਤਾ ਅਥਵਾ ਸਾਹਿਤ ਹੈ ਕੀ ਅਤੇ ਦੂਜੇ ਪਾਸੇ ਇਹ ਵਿਆਖਿਆ ਹੈ ਕਿ ਕੋਈ ਵਿਸ਼ੇਸ਼ ਰਚਨਾ ਚੰਗਾ ਸਾਹਿਤ ਹੈ ਜਾਂ ਨਹੀਂ । ਸਿਧ ਅੰਗੇਜ਼ ਆਲੋਚਕ ਜਾਨ ਖਿਡਲਟਨ ਮੱਰੀ (J. M. Murry) ਅਨੁਸਾਰ ਆਲੋਚਨਾ ਸਾਹਿਤ ਦਾ ਉਹ ਅੰਗ ਹੈ ਜਿਸ ਦਾ ਮੰਤਵ ਭੂਤ-ਕਾਲ ਦੇ ਮਹਾਨ ਕਲਾਕਾਰਾਂ ਦਾ ਵਿਸ਼ੇਸ਼ ਸਥਾਨ, ਨਿਯਤ ਕਰਨਾ ਅਤੇ ਵਰਤਮਾਨ ਸਮੇਂ ਦੀ ਸਾਹਿਤ-ਉਤਪਤੀ ਦੀ ਨਿਰਖ ਪਰਖ ਕਰਨਾ ਹੈ । ਫ਼ਰਾਂਸੀ ਜੀ ਲਿਖਾਰੀ ਆਂ ਵਲੋਂ ਆਲੋਚਨਾ ਦੀ ਵਿਆਖਿਆ ਇਸ ਤਰਾਂ ਵੀ ਕੀਤੀ ਗਈ ਹੈ : ਆਲੋਚਨਾ ਦਾ ਸੰਬੰਧ ਇਹ ਦੇਖਣ ਨਾਲ ਹੈ ਕਿ ਕੋਈ ਲਿਖਤ ਸੂਹਜਵਾਦ ਦੇ ਉਹਨਾਂ ਨਿਯਮਾਂ ਨਾਲ ਸਾਂਝੀ ਤੁਲਦੀ ਹੈ ਕਿ ਨਹੀਂ, ਜਿਹੜੇ ਉਸ ਵੇਲੇ ਪ੍ਰਚਲਿਤ ਸਨ, ਜਦੋਂ ਉਹ ਲਿਖਤ ਲਿਖੀ ਗਈ । ਏ. ਰੀਕਾਰਡੋ ਦਾ ਵਿਚਾਰ ਹੈ ਕਿ ਸਾਹਿਤਕ ਆਲੋਚਨਾ ਕਿਸੇ ਲਿਖਾਰੀ ਦੀ ਰਚਨਾ ਦਾ ਵਿਸ਼ਲੇਸ਼ਣਾਤਮਕ ਅਧਿਐਨ ਹੈ । ਆਲੋਚਕ ਦਾ ਕਰਤੱਵ ਹੈ ਕਿ ਉਹ ਇਸ ਰਚਨ) ਦਾ ਸੁਚਜਾਤਮਕ ਮੁਲ ਪਾਵੇ ਅਤੇ ਉਹਨਾਂ ਸਥਿਤੀਆਂ ਨੂੰ ਵਿਚਾਰੇ ਜਿਹੜੀਆਂ ਇਸ ਦੀ ਉਤਪਤੀ ਦਾ ਕਾਰਣ ਬਣੀਆਂ ਹੋਣ । ਉਪ੍ਰੋਕਤ ਪਰਿਭਾਸ਼ਾਵਾਂ ਸਾਰੀਆਂ ਮਹਾਂ ਵਿਦਵਾਨਾਂ ਵਲੋਂ ਹਨ ਅਤੇ ਇਹਨਾਂ ਵਿਚੋਂ ਕਿਸੇ ਨੂੰ ਵੀ ਗਲਤ ਨਹੀਂ ਕਹਿਆ ਜਾ ਸਕਦਾ। ਪਰ ਇਹਨਾਂ ਵਿਚੋਂ ਕੋਈ ਵੀ ਅਜਿਹੀ ਨਹੀਂ ਜਿਸ ਤੇ ਸਾਹਿਤ-ਵਿਗਿਆਨੀ ਪੂਰੀ ਤਰਾਂ ਸਹਮਤ ਹੋ ਸਕੇ ਹੋਣ । ਹਾਂ, ਇਹਨਾਂ ਸਾਰੀਆਂ ਪਰਿਭਾਸ਼ਾਵਾਂ ਵਿਚ ਸਾਹਿਤਾਲੋਚਨਾ ਦਾ ਕੋਈ ਨਾ ਕੋਈ ਅੰਗ ਅਵੱਸ਼ ਆ ਗਇਆ ਹੈ ਤੇ ਇਸ ਤਰ੍ਹਾਂ ਅਸੀਂ ਉਪਰੋਕਤ ਵਿਚਾਰਾਂ ਦਾ ਅਧਿਐਨ ਕਰਨ fuਛੋਂ ਸਾfਹਤਾਲੋਚਨਾ ਕੀ ਹੈ’’ ਦਾ ਕੁਝ ਅੰਦਾਜ਼ਾ ਲ ਸਕਦੇ ਹਾਂ | ਪਹਿਲੀ ਗੱਲ ਤਾਂ ਇਹ ਹੈ fਥ ਸਾਹਿਲੋਚਨਾ ਵੀ ਸਾਹਿਤ ਦਾ ਇਕ ਅੰਗ ਹੈ । ਇਹ ਸਾਹਿਤ ਦਾ ਉਵੇਂ ਹੀ ਇਕ ਰੂਪ ਹੈ ਜਿਵੇਂ ਉਪਨਿਆਸ, ਨਾਟਕ ਜਾਂ ਕਵਿਤਾ । ਇਸ ਵਿਚ ਸ਼ਕ ਨਹੀਂ ਕਿ ਸਾਹਿਤ ਦੇ ਦੂਜੇ ਰੂਪਾਂ ਦਾ ਸੁਭਾ ਸਿਰਜਨਾਤਮਕ ૧૫