ਪੰਨਾ:Alochana Magazine October 1959.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਤੇ ਆਲੋਚਨਾ ਦਾ ਪ੍ਰਮੁਖ ਤੌਲ ਤੇ ਨਿਰਣਾਤਮਕ, ਪਰ ਸਾਹਿਤਲੋਚਨਾ ਵੀ ਆਪਣੇ ਆਪ ਵਿਚ ਇਕ ਸਿਰਜਨਾ ਹੈ । ਇਸ ਤੋਂ ਛੁਟ ਭਾਵਾਂ ਦੀ ਸੁਖਮਤਾ, ਉਚਕਲਪਨਾ, ਵਿਸ਼ਾਲ ਅਨੁਭਵ, ਸੁਹਜ-ਸਵਾਦ, ਜੀਵਨ-ਸੂਝ, ਮੌਲਿਕਤਾ, ਰਸਿਕ-ਸ਼ੈਲੀ ਆਲੋਚਨਾ ਦੇ ਵੀ ਉਤਨੇ ਹੀ ਜ਼ਰੂਰੀ ਅੰਗ ਹਨ ਜਿਤਨੇ ਬਾਕੀ ਸਾਹਿਤ ਰੂਪਾਂ ਦੇ 1 ਸਿਧ ਅਮਰੀਕਨ ਆਲੋਚਕ ਹੈਨਰੀ ਲੂਈ ਮੈਨਕਨ (Henry Louis Mencken) ਤਾਂ ਇਥੋਂ ਤਕ ਕਹਿੰਦਾ ਹੈ ਕਿ “ਸਾਹਿਤਲੋਚਨਾ ਦੀ ਉਤਪਤੀ ਆਲੋਚਕ ਦੀ ਕਿਸੇ ਗਿਆਨ-ਵੰਡਣ ਦੀ ਸੱਧਰ ਅਧੀਨ ਹੁੰਦੀ ਹੀ ਨਹੀਂ, ਸਗੋਂ ਆਲੋਚਕ ਵੀ ਦੂਸਰੇ ਸਾਹਿਤਕਾਰਾਂ ਵਾਂਗ ਹੀ ਆਪਣੇ ਅੰਤਰ-ਮੁਖੀ ਭਾਵਾਂ ਨੂੰ ਅਤੇ ਉਹਨਾਂ ਵਲਵਲਿਆਂ ਨੂੰ ਜਿਨ੍ਹਾਂ ਨੇ ਉਸ ਦੇ ਆਤਮਾ-ਸਾਗਰ ਵਿਚ ਤਲਾਤਮ ਲਿਆਇਆ ਹੁੰਦਾ ਹੈ, ਬਾਹਰਮੁਖੀ ਰੂਪ ਦੇ ਕੇ ਸਰਵ-ਸਾਂਝਾ ਕਰਨਾ ਚਾਹੁੰਦਾ ਹੈ । ਸਾਹਿਲੋਚਨਾ ਦਾ ਪ੍ਰੇਰਕ ਜਜ਼ਬਾ ਆਲੋਚਕ ਦੀ ਸੁਹਜ-ਤ੍ਰਿਸ਼ਨਾ ਹੈ । ਸਾਹਿਤ-ਰੂਪ ਹੋਣ ਦੇ ਨਾਤੇ ਹੀ ਆਲੋਚਨਾ ਇਕ ਲਲਿਤ ਕਲਾ ਹੈ । ਇਸ ਗਲ ਤੋਂ ਇਨਕਾਰ ਨਹੀਂ ਕਿ ਇਸ ਵਿਚ ਵਿਗਿਆਨ ਦੇ ਅੰਸ਼ ਵੀ ਮਿਸ਼ਰਿਤ ਹਨ, ਪਰ ਇਉਂ ਤਾਂ ਸਾਹਿਤ ਦੇ ਕਿਸੇ ਰੂਪ ਦੀ ਉਪਜ ਵੀ ਨਿਯਮ-ਰਹਿਤ ਨਹੀਂ। ਉਪਨਿਆਮ, ਨਾਟਕ, ਕਹਾਣੀ--ਇਥੋਂ ਤਕ ਕਿ ਕਵਿਤਾ ਦੀ ਸਿਰਜਨਾ ਵੀ-ਕਬੂ ਮੂਲ ਸਿਧਾਂਤਾਂ ਨੂੰ ਅਖੋਂ ਉਹਲੇ ਕਰਕੇ ਨਹੀਂ ਕੀਤੀ ਜਾ ਸਕਦੀ । ਵਿਸ਼ੇਸ਼ ਕਰਕੇ ਸਾਹਿਤ ਤੇ ਇਸੇ ਤਰਾਂ ਕਲਾ ਦੇ ਹੋਰ ਰੂਪਾਂ ਦੀ ਬਣਤਰ ਤੇ ਤਕਨੀਕ ਉਤੇ ਤਾਂ ਵਿਗਿਆਨ ਦਾ ਡੂੰਘਾ ਪ੍ਰਝਾਵ ਪੈ ਚੁਕਾ ਹੈ । ਪਰ ਇਸ ਦਾ ਇਹ ਭਾਵ ਕਦਾਚਿਤ ਨਹੀਂ ਕਿ ਸਾਹਿਤ-ਕਲਾ ਦਾ ਪਿੜ ਛਡ ਵਿਗਿਆਨ-ਖੇਤਰ ਵਿਚ ਚਲਾ ਗਇਆ ਹੈ । ਇਹੋ ਗਲ ਸਾਹਿਤਲੋਚਨਾ ਬਾਰੇ ਕਹੀ ਜਾ ਸਕਦੀ ਹੈ । ਸਾਹਿਤਲੋਚਨਾ ਇਕ ਅੰਤਰ-ਮੁਖੀ ਗਿਆਨ ਹੈ । ਇਸ ਦਾ ਸੋਮਾ ਆਲੋਚਕ ਅਥਵਾ ਪਾਠਕ ਦੀ ਅਤਰਆਤਮਾ ਤੇ ਪਏ ਪ੍ਰਭਾਵ ਹਨ । ਇਹ ਗੱਲ ਵੀ fਪਿਆਨ ਯੋਗ ਹੈ ਕਿ ਆਲੋਚਨਾ ਦਾ ਆਧਾਰ ਵਿਗਿਆਨ ਵਾਂਗ ਬੇ-ਲੋਚ ਮਾਪ ਨਹੀਂ ਸਗੋਂ ਆਲੋਚਨ ਦੇ ਮਾਪ ਆਪਣੇ ਵਸਤੂ-ਸਾਰ ਦੇ ਰਚਨ-ਕਾਲ ਦੇ ਸਾਹਿਤਕ ਝੁਕਾਵਾਂ ਤੇ ਸਾਮਾਜਿਕ ਅਥਵਾ ਭਾਈਚਾਰਕ ਪਰਿਸਥਿਤੀਆਂ ਦੀ ਸੀਮਾ ਦੇ ਵਿਚ ਹੀ ਨਿਸ਼ਚਿਤ ਕੀਤੇ ਜਾਂਦੇ ਹਨ। ਸਾਹਿਤਲੋਚਨਾ ਨ ਤ ਨਿਰੋਲ ਪ੍ਰਸ਼ੰਸਾ ਦਾ ਨਾਂ ਹੈ, ਨਾਂ ਹੀ ਨਿਰੋਲ ਖੰਡਨ-- ਜਾਂ ਨਿਖੇਧੀ ਦਾ । ਇਹ ਇਕ ਗੰਭੀਰ ਚੀਜ਼ ਹੈ, ਜਿਸ ਦਾ ਮੰਤਵ ਕਿਸੇ ਵੀ ਕਿਰਤਾ ਦਾ ਵਿਸ਼ਲੇਸ਼ਣਾਤਮਕ ਤੇ ਤੁਲਨਾਤਮਕ ਅਧਿਐਨ ਕਰਨ ਪਿਛੋਂ ਉਸ ਦਾ ਪੂਰਾ ਪੂਰਾ ਸਾਹਿਤਕ ਮੁਲ ਪਾਣਾ ਹੈ । ਸਾਹਿਲੋਚਨ ਨੂੰ ਨਿੱਗਰ ਤੇ ਮਾਣਿਕ ਬਨਾਣ ਲਈ ਪਰਖ ਦੇ ਕਰੜੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੋ । ਇਹ ਪਰਖ ਸੁਸਥ ਹੋਣੀ ਚਾਹੀਦੀ ਹੈ ਤੇ ਸਦਭਾਵਨਾ ਦੇ ਜਜ਼ਬੇ ਅਧੀਨ ੧੬