ਪੰਨਾ:Alochana Magazine October 1959.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕੀਤੀ ਜਾਣੀ ਚਾਹੀਦੀ ਹੈ । ਕਾਮਯਾਬ ਆਲੋਚਨਾ ਵਿਚ ਲਿਖਾਰੀ ਦੀਆਂ ਮੁਸ਼ਕਿਲਾਂ ਤੇ ਰੁਕਾਵਟਾਂ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾਂਦਾ ; ਉਹਨਾਂ ਬੰਦਸ਼ਾਂ ਨੂੰ ਵਿਸਾਰਿਆ ਨਹੀਂ ਜਾਂਦਾ ਜਿਹੜੀਆਂ ਸਾਮਾਜਿਕ ਵਾਯੂ-ਮੰਡਲ ਸਾਹਿਤਕਾਰ ਉਤੇ ਲਾਂਦਾ ਹੈ । ਆਲੋਚਨਾ ਦਾ ਮੰਤਵ ਲਿਖਾਰੀਆਂ ਨੂੰ ਉਤਸਾਹਿਤ ਕਰਨਾ ਹੈ, ਉਹਨਾਂ ਨੂੰ ਬਾਹਰ ਵਲੋਂ ਬੇਮੁਖ ਕਰਨਾ ਨਹੀਂ। ਨਿੱਗਰ ਆਲੋਚਨਾ ਸਦਾ ਕਿਸੇ ਅਗਰਗਾਮੀ ਵਿਚਾਰ-ਧਾਰਾ ਤੇ ਆਧਾਰਿਤ ਹੁੰਦੀ ਹੈ । ਉਸ ਦੀ ਮੁਹਾਰ ਦਾ ਸਾਹਿਤ ਤੇ ਜੀਵਨ ਦੇ ਉਸਾਰੂ ਪਹਿਲੂਆਂ ਵਲ ਹੁੰਦੀ ਹੈ । ਸਾਹਿਤ ਦੇ ਬਾਕੀ ਰੂਪਾਂ ਵਾਂਗ ਹੀ ਸਾਹਿਤਲੋਚਨਾ ਵੀ ਗਿਆਨ-ਵੰਡਦੇ, ਚਾਨਣ-ਖਰਦੀ ਕਲਾ-ਵੰਨਗੀ ਹੈ । ਚੰਗੀ ਆਲੋਚਨਾ ਵਿਚ ਸੰਤੁਲਨ ਹੁੰਦਾ ਹੈ, ਨਿਆਂ ਹੁੰਦਾ ਹੈ, ਸਾਂਵ-ਪਨ ਹੁੰਦਾ ਹੈ । ਤੇ ਸਾਹਿਤਲੋਚਨਾ ਵਿਚ ਪੱਖ-ਪਾਤ, ਗੁਟ-ਬੰਦੀ ਜਾਂ ਨਿਜੀ ਵੈਰ-ਵਿਰੋਧ ਲਈ ਵੀ ਕੋਈ ਥਾਂ ਨਹੀਂ। ਕਲਾਕਾਰ ਲਈ ਕਲਾ ਦੀ ਵਿਸ਼ੇਸ਼ਤਾ ਮਜ਼ਹਬ ਜਿਤਨੀ ਹੁੰਦੀ ਹੈ । ਇਹੋ ਦਿਸ਼ਟੀ-ਕੋਣ ਸਾਹਿਤ-ਸਮਾਲੋਚਕ ਦਾ ਹੋਣਾ ਚਾਹੀਦਾ ਹੈ । ਆਦਰਸ਼ ਸਮਾਲੋਚਨਾ ਵਿਚ ਨਿਡਰ ਹੋ ਕੇ, ਨਿਰਪਖ ਹੋ ਕੇ, ਆਪਣੀ ਰਾਇ ਦੀ ਪੂਰੀ ਦਿਆਨਤਦਾਰੀ ਦਾ ਪ੍ਰਗਟਾਵਾ ਕੀਤਾ ਗਇਆ ਹੁੰਦਾ ਹੈ । ਟੀ.ਐਸ, ਇਲੀਅਟ ਦੇ ਸ਼ਬਦਾਂ ਵਿਚ, ਚੰਗੀ ਆਲੋਚਨਾ ਹਮੇਸ਼ਾ ਰਚਨਾ ਨੂੰ ਮੁਖ ਰਖ ਕੇ ਕੀਤੀ ਜਾਂਦੀ ਹੈ, ਨ ਕਿ ਲਿਖਾਰੀ ਦੀ ਸ਼ਖਸੀਅਤ ਨੂੰ ਜਾਂ ਉਸ ਨਾਲ ਆਪਣੇ ਸੰਬੰਧਾਂ ਨੂੰ ਮੁਖ ਰਖਕੇ ! ਸਾਹਿਤ-ਸਮਾਲੋਚਨਾ ਵੀ, ਸਾਹਿਤ-ਰਚਨਾਂ ਵਾਂਗ ਹੀ, ਮਨੁਖ ਦੀ ਇਕ ਕੁਦਰਤੀ ਰੂਚੀ ਤੋਂ ਜਨਮ ਲੈਂਦੀ ਹੈ । ਸਮਾਲੋਚਨਾ ਦਾ ਸੋਮਾਂ ਮਨੁਖ ਦੀ ਪੁਛਪੜਤਾਲ ਦੀ ਵਿਤੀ ਹੈ । ਕਿਸੇ ਵਿਸ਼ੇਸ਼ ਸਮਾਜਿਕ, ਆਰਥਿਕ ਤੇ ਰਾਜਸੀ ਵਾਤਾਵਰਣ ਵਿਚ ਕਿਹੋ ਜਿਹਾ ਸਾਹਿਤ ਉਪਜ ਸਕਦਾ ਹੈ ? ਕਿਹੜੀ ਸਾਹਿਤਕ-ਕਿਰਤ ਵਿਚ ਅਜਿਹੇ ਤਤੁ ਵਿਆਪਕ ਹਨ, ਜਿਹੜੇ ਉਸ ਨੂੰ ਚਿਰਸਥਾਈ ਬਣਨ ਵਿਚ ਸਹਾਈ ਹੋਣਗੇ ? ਕਿਹੜੀ ਰਚਨਾ ਲੋਕ-ਰੁਚੀਆਂ ਤੋਂ ਪ੍ਰਭਾਵਤ ਹੋ ਕੇ ਕੀਤੀ ਗਈ ਹੈ ? ਕਿਹੜੀ ਰਚਨਾ ਵਿਚ ਕੀ ਗੁਣ ਹਨ, ਕੀ ਵਿਸ਼ੇਸ਼ਤਾਵਾਂ ਹਨ, ਕੀ ਊਣਤਾਈਆਂ ਰਹਿ ਗਈਆਂ ਹਨ ? ਇਹਨਾਂ ਸਾਰੇ ਸਵਾਲਾਂ ਦਾ ਉੱਤਰ ਦੇਣਾ ਸਮਾਲੋਚਕ ਦਾ ਕਰਤੱਵ ਹੈ । ਕੁਦਰਤੀ ਤੌਰ ਤੇ ਸਾਹਿਤਾਲੋਚਨਾ ਵਿਚ ਦਲੀਲ ਦਾ ਪਾਸਾ ਭਾਰੀ ਹੁੰਦਾ ਹੈ । ਸਾਹਿਤਾਲੋਚਨਾ ਲਈ ਜ਼ਰੂਰੀ ਹੈ ਕਿ ਉਹ ਪਾਠਕ ਦੇ ਮਨ ਦੇ ਨਾਲ ਨਾਲ ਉਸ ਦੀ ਬੁਧੀ ਨੂੰ ਵੀ ਟੁਣਕਾਰੇ । ਸਾਹਿਤਲੋਚਨਾ ਦੀ ਉਪਜ ਉਦੋਂ ਹੁੰਦੀ ਹੈ, ਜਦੋਂ ਸਾਹਿਤ ਦੇ ਬਾਕੀ ਰੂਪ ਵਿਕਸਿਤ ਹੋ ਚੁਕੇ ਹੋਣ । ਸਾਹਿਤਲੋਚਨਾ ਦਾ ਵਸਤੂ-ਸਾਰ ਸਾਹਿਤ ਦੇ ਦੂਜੇ ਰੂਪ ਹਨ । ਇਸ ਤਰ੍ਹਾਂ ਸਾਹਤਾਲੋਚਨਾ ਆਪਣੀ ਹੋਦ ਲਈ ਸਹਿਤ ਦੇ ਦੂਜੇ ਰੂਪਾਂ ਦੀ ਰਿਣੀ ਹੈ । 45