ਪੰਨਾ:Alochana Magazine October 1959.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੁੰਦੀਆਂ ਹਨ, ਇਨ੍ਹਾਂ ਨੂੰ ਬਨਾਣ ਵਿਚ ਦਿਲ ਨਾਲੋਂ ਬੁਧੀ ਦਾ ਵਧੇਰੇ ਹਥ ਹੋਣ ਕਰਕੇ ਦਲੀਲ ਦਾ ਪਲੜਾ ਭਾਰੀ ਹੁੰਦਾ ਹੈ । ਇਹ ਪਰਖ-feਧੀ ਹੁੰਦੀ ਵੀ ਵਿਸ਼ਲੇਸ਼ਣਾਤਮਕ ਤੇ ਭਰੋਸੇਯੋਗ ਹੈ । ਆਲੋਚਕ ਦੇ ਨਿਜੀ ਸਵਾਦਾਂ ਤੇ ਨਿਰਭਰ ਨਾ ਹੋਣ ਕਰਕੇ ਇਸਦੇ ਫੈਸਲੇ ਵਧੇਰੇ ਨਿਆਇ-ਅਨੁਕੂਲ ਹੁੰਦੇ ਹਨ । ਆਲੋਚਨਾ ਦੀ ਇਹ ਪ੍ਰਣਾਲੀ ਕਿਸੇ ਕਿਰਤ ਦਾ ਸਾਹਿਤ ਦੇ ਇਤਿਹਾਸ ਵਿਚ ਸਦੀਵੀ ਸਥਾਨ ਨਿਯਤ ਕਰਦੀ ਹੈ ਇਕ ਬੋਲੀ ਦੇ ਸਾਹਿਤ ਦਾ ਦੂਜੀਆਂ ਬੋਲੀਆਂ ਦੇ ਸਾਹਿਤਾਂ ਨਾਲ ਤੁਲਨਾਤਮਕ ਅਧਿਐਨ ਸੌਖੇਰਾ ਬਣਾ ਦੇਂਦੀ ਹੈ । ਅਜਿਹੀ · ਆਲੋਚਨਾ ਨਿਰੋਲ ਸੰਸਾ ਜਾਂ ਨਿਰੋਲ ਨਿੰਦਾ ਬਣਕੇ ਵੀ ਨਹੀਂ ਰਹਿ ਜਾਂਦੀ; ਨਾ ਹੀ ਇਸ ਵਿੱਚ ਕਿਸੇ ਪਖ-ਪਾਤ, ਗੁਟ-ਬੰਦੀ ਜਾਂ ਵੈਰ-ਵਿਤਕਰੇ ਦੀ ਕੋਈ ਗੁੰਜਾਇਸ਼ ਹੈ । ਵਿਗਿਆਨਕ-ਆਲੋਚਨਾ ਸਾਹਿਤ ਦੇ ਵਿਕਾਸ-ਵਾਦੀ ਸਿਧਾਂਤ ਨੂੰ ਵੀ ਸ਼ੀਕਾਰ ਕਰਦੀ ਹੈ । ਵਿਗਿਆਨਕ ਆਲੋਚਨਾ ਦੇ ਜਿਸ ਪਖ ਨੂੰ, ਪਰ, ਆਮ ਵਿਦਵਾਨ ਅਖੋ ਉਹਲੇ ਕਰ ਜਾਂਦੇ ਹਨ, ਉਹ ਇਸ ਦੀਆਂ ਘਾਟਾਂ ਸੰਬੰਧੀ ਹੈ । ਬਹੁਤ ਹਾਲਤਾਂ ਵਿਚ ਵਿਗਿਆਨਕ ਆਲੋਚਨਾ ਕੇਵਲ ਸੁਕੀ ਸਿਧਾਂਤਕ ਚਰਚਾ ਬਣ ਕੇ ਸੌਂਦਰਯ ਤੋਂ ਵਾਂਝੀ ਰਹਿ ਜਾਂਦੀ ਹੈ । ਅਜਹੀ ਆਲੋਚਨਾ ਸਾਹਿਤ ਨੂੰ ਇਕ ਨਿਯਮ-ਬਧ ਵਿਗਿਆਨ ਦੇ ਪਧਰ ਤੇ ਲਇਆ ਕੇ ਲਿਖਾਰੀ ਦੀ ਕਲਪਨਾ ਦੇ ਖੰਭ ਕਰ ਦੇਂਦੀ ਹੈ । ਵਿਗਿਆਨਕ ਆਲੋਚਨਾ ਕਿਸੇ ਰਚਨਾ ਦੇ ਸਮੁਚੇ ਪ੍ਰਭਾਵ ਨੂੰ ਵਧੇਰੇ ਮਹਾਨਤਾ ਨਹੀਂ ਦੇਂਦੀ, ਨਾ ਹੀ ਇਸ ਵਿਚ ਕਿਸੇ ਰਚਨਾ ਨੂੰ ਸਮੁਚੇ ਤੌਰ ਤੇ ਮਾਣਨ ਦੀ ਗੁੰਜਾਇਸ਼ ਹੈ । ਆਲੋਚਨਾ ਦੀ ਇਹ ਵਿਧੀ ਹਰ ਕਿਰਤ ਦਾ ਅੰਗ ਨਿਖੇੜ ਕਰਕੇ ਉਸ ਨੂੰ ਨਿਰਜਿੰਦ ਬਣਾ ਦੇਦੀ ਹੈ ਅਤੇ ਆਲੋਚਕ ਦੇ ਆਤਮ-ਪ੍ਰਕਾਸ਼ ਦੇ ਹਕ ਨੂੰ ਵੀ ਬੈਂਕਾਰ ਨਹੀਂ ਕਰਦੀ । ਸਾਹਿਤਾਲੋਚਨਾ ਦੀ ਸਭ ਤੋਂ ਚੰਗੀ ਵਿਧੀ ਉਹ ਹੋਵੇਗੀ ਜਿਸ ਵਿਚ ਇਹਨਾਂ ਦੋਹਾਂ ਮਤਾਂ ਦੇ ਗੁਣਾਂ ਦਾ ਸੁਮੇਲ ਹੋਵੇਗਾ | ਆਲੋਚਨਾ ਜਿਹੜੀ ਵਿਗਿਆਨਕ-ਨਿਯਮਾਂ ਤੇ ਵੀ ਨਿਰਭਰ ਹੋਵੇਗੀ ਤੇ ਜਿਹੜੀ ਇਸ ਗਲ ਦਾ ਵੀ ਧਿਆਨ ਰਖੇਗੀ ਕਿ ਸਾਹਿਤਕ ਕਿਰਤ ਪਾਠਕ ਦੀ ਅੰਤਰ-ਆਤਮਾ ਨੂੰ ਹਲੂਣੇ ਅਤੇ ਉਸ ਦੇ ਮਨ ਤੇ ਤੀਬਰ ਪ੍ਰਭਾਵ ਪਾਵੇ ; ਆਲੋਚਨਾ ਜਿਹੜੀ ਸਾਹਿਤਕਾਰ ਤੇ ਆਲੋਚਕ ਦੇ ਨਾਂ ਕੇਵਲ ਦਿਸ਼ਟੀਕੋਣ ਦੀ ਸਗੋਂ ਆਤਮਾਵਾਂ ਦੀ ਵੀ ਟਕਰ ਵਿਚੋਂ ਉਪਜੇਗੀ ।