ਪੰਨਾ:Alochana Magazine October 1959.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹਰਨਾਮ ਸਿੰਘ ਨਾਜ਼ ਲੇਖਕ ਅਤੇ ਵਾਦ ਜਿਵੇਂ ਚਿਤਕਾਰ ਲਈ ਰੰਗ ਮਹਤਵ ਰਖਦਾ ਹੈ, ਇਸੇ ਤਰਾਂ ਲੇਖਕ ਲਈ ਵਾਦ । ਮਤਲਬ ਚਿਤਕਾਰ ਆਪਣੇ ਵਾਦ ਨੂੰ ਪ੍ਰਗਟ ਕਰਨ ਲਈ ਜਿਵੇਂ ਰੰਗ ਦਾ ਆਸਰਾ ਲੈਂਦਾ ਹੈ, ਤਿਵੇਂ ਲੇਖਕ ਨੂੰ ਵਾਦ ਦਾ ਸਹਾਰਾ ਹੈ । ਵਾਦ ਵਿਚਾਰਾਂ, ਦਲੀਲਾਂ, ਖਿਆਲਾਂ, ਉਪਮਾਵਾਂ ਅਤੇ ਤੁਲਨਵਾਂ ਦੀ ਚੋਣ ਰਾਹੀਂ ਡੂੰਘਾਈ ਦੇ ਰੂਪ ਵਿਚ ਮਿਲਦਾ ਹੈ । ਵਾਦ ਡੂੰਘਾਈ ਦੇ ਨਾਲ ਨਾਲ ਪ੍ਰਭਾਵ ਨੂੰ ਤਿੱਖਾ ਕਰਦਾ ਹੈ । ਜਿੰਨਾ ਕਿਸੇ ਦਾ ਵਾਦ ਸਪਸ਼ਟ, ਓਨਾ ਘਟ ਉਲਝਾਵਾ ਉਹਦੀ ਕਿਰਤ ਵਿਚ ਮਿਲੇਗਾ । ਵਾਦ ਜਿੰਨਾ ਘਟ ਉਲਝਵਾਂ, ਓਨੀ ਪ੍ਰਭਾਵ ਦੀ ਇਕਾਗਰਤਾ ਅਤੇ ਓਨੀ ਪ੍ਰਭਾਵ ਦੀ ਇਕਾਗਰਤਾ ਤੇਜ਼ ਅਤੇ ਚਿਰ-ਸਥਾਈ ਹੋਵੇਗੀ । ਕਈ ਲੇਖਕ ਆਪਣੇ ਆਪ ਨੂੰ ਵਾਦ-ਰਹਿਤ ਅਖਵਾ ਕ ਖੁਸ਼ ਹੁੰਦੇ ਹਨ । ਕਈ ਇਸ ਨੂੰ ਨਿਰਪੱਖ-ਵਾਦੀ ਹੋਣਾ ਸਮਝਦੇ ਹਨ | ਉਹਨਾਂ ਦਾ ਮਤਲਬ ਸਾਹਮਣੇ ਵਾਪਰੀ ਘਟਨਾ, ਪਾਤਰ ਦਾ ਜੀਵਨ-ਘੋਲ ਸਿਆਸੀ ਜਾਂ ਸਾਮਾਜਿਕ ਸਥਿਤੀ ਨੂੰ ਉਹਦੇ ਗੁਣਾਂ, ਔਗਣਾਂ ਦੇ ਤਾਰ ਦੀ ਮਾਤਰਾ ਦੇ ਸਹਾਰੇ ਪੱਖ ਲੈਣ ਦਾ ਜਾਂ ਰ੫ ' ਕਰਨ ਦਾ ਫੈਸਲਾ ਕਰਨਾ ਹੈ । ਕੋਈ ਲੇਖਕ ਨਿਰਪੱਖ ਨਹੀਂ ਹੋ ਸਕਦਾ । ਸੱਚ ਅਤੇ ਝੂਠ ਵਿਚਕਾਰ ਨਿਰਪੱਖਤਾ ਕੈਸੀ ? ਗ਼ਰੀਬ ਅਤੇ ਅਮੀਰ ਵਿਚਕਾਰ ਜੇ ਅੰਤਰ ਹੈ ਤਾਂ ਇਹਨਾਂ ਦੇ ਰਿਸ਼ਤਿਆਂ ਨੂੰ ਜਾਨਣ ਵਿਚਾਰਨ ਵਿਚ ਅਤੇ ਸੁਝਾ ਵਿਚ ਨਿਰਪੱਖਤਾ ਕੈਸੀ ? ਜ਼ਾਲਿਮ ਅਤੇ ਮਜਬੂਰ ਵਿਚਕਾਰ ਨਿਰਪੱਖਤਾ ਦੇ ਕੀ ਅਰਥ ਹਨ ? ਜਿਹੜੇ ਲੇਖਕ ਜ਼ਿਦ ਕਰਦੇ ਹਨ ਕਿ ਉਹ ਨਿਰਪੱਖ ਹਨ ਜਾਂ ਤਾਂ ਉਹ ਪੂਰਾ ਤਰਾਂ ਈਮਾਨਦਾਰ ਨਹੀਂ ਜਾਂ ਉਹਨਾਂ ਨੂੰ ਹਾਲੇ ਗਿਆਨ ਨਹੀਂ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਜਾਂ ਉਹਨਾਂ ਨੂੰ ਇਸ ਗਲ ਦੀ ਸੂਝ ਨਹੀਂ ਆਈ ਕਿ ਉਹ ਅਚੇਤ ਹੀ ਕਿਸੇ ਵਾਦ ਦੀ ਹਾਮੀ ਭਰੀ ਜਾਂਦੇ ਹਨ ਜਾਂ ਉਹ ਵਾਕਈ ਉਲਝੇ ਹੋਏ ਹਨ ਅਤੇ ਨਿਸ਼ਚਿਤ ਤੌਰ ਤੇ ਇਹ ਫੈਸਲਾ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਕਿਸ ਵਾਦ ਦੀ ਸ਼ਰਣ ਲੋੜੀਦੀ ਹੈ । | ਕਈ ਲੇਖਕ ਜਿਹੜੇ ਆਪਣੇ ਆਪ ਨੂੰ ਨਿਰਪੱਖਵਾਦੀ ਕਹਿੰਦੇ ਹਨ, ਜੋ ੨੪