ਪੰਨਾ:Alochana Magazine October 1959.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਉਹਨਾਂ ਦੀਆਂ ਰਚਨਾਵਾਂ ਦਾ ਸਮੁੱਚੇ ਤੌਰ ਤੇ ਅਧਿਐਨ ਕੀਤਾ ਜਾਵੇ ਅਤੇ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਨਿਸਚੇ ਹੀ ਉਹਨਾਂ ਦੀਆਂ ਲਿਖਤਾਂ ਵਿਚ ਇਕ ਤੋਂ ਵਧੇਰੇ ਵਾਦ fਲਣਗੇ । ਕਿਸੇ ਥਾਂ ਕਿਸੇ ਵਾਦ ਦਾ ਆਸਰਾ ਲਇਆ ਮਿਲੇਗਾ ਅਤੇ ਹੋਰ ਕਿਸੇ ਥਾਂ ਹੋਰ ਕਿਸੇ ਵਾਦ ਦਾ ਸਹਾਰਾ ਦਿਸੇਗਾ | ਸਮੁੱਚੇ ਤੌਰ ਤੇ ਵੀ ਇਹ ਪਤਾ ਲਗ ਸਕਦਾ ਹੈ ਕਿ ਉਸ ਲੇਖਕ ਦਾ ਝੁਕਾ ਕਿਸ ਵਾਦ ਵਲ ਹੈ । ਉਹ ਅਚੇਤ ਜਾਂ ਸੁਚੇਤ ਤੌਰ, ਪ੍ਰਟ ਜਾਂ ਅਪ੍ਰਗਟ, ਅਕਬਾਲੀ ਜਾਂ ਮੁਨਕਰ ਰੂਪ ਵਿਚ ਕਿਸੇ ਵਾਦ ਦਾ ਧਾਰਨੀ ਬਣਨ ਦੀ ਰੁਚੀ ਜ਼ਰੂਰ ਰਖਦਾ ਹੈ। | ਨਿਰਵਾਦ ਕੋਈ ਵਾਦ ਨਹੀਂ । ਕੋਈ ਲੇਖਕ ਨਿਰਵਾਦੀ ਹੋ ਹੀ ਨਹੀਂ ਸਕਦਾ। ਜੋ ਲੇਖਕ ਨਿਰਵਾਦੀ ਹੋਣ ਦਾ ਦਾਅਵੇਦਾਰ ਹੈ, ਉਹ ਦੀਆਂ ਲਿਖਤਾਂ ਵਿਚ ਵੀ ਹਲਕਾ ਜਾਂ ਗਹਿਰਾ ਮਨਖਵਾਦ ਹੋਵੇ, ਭਾਵੇਂ ਉਸ ਉਤੇ ਨਿਜਤਾ ਦੀ ਰੰਗਣ ਵਧਰੇ ਚੜੀ ਹੋਵੇ । ਫਿਰ ਨਿਜਤਾ ਵੀ ਇਕ ਵਾਦ ਹੈ, ਜਿਸ ਨੂੰ ਨਿਜਵਾਦ ਕਹਿ ਸਕਦੇ ਹਾਂ | ਪਰ ਇਹ ਨਿਜਵਾਦ ਬਹੁਤ ਕਰਕੇ ਖੋਖਲਾ, ਸਾਰਹੀਨ, ਅਸਾਮਾਜਕ ਹੁੰਦਾ ਹੈ । ਨਿਰਵਾਦੀ ਲੇਖਕ ਅਸਲ ਵਿਚ ਉਲਝਣ-ਵਾਦ ਦਾ ਡੂੰਘੀ ਤਰਾਂ ਸ਼ਿਕਾਰ ਹੋਵੇਗਾ । ਮੋਟੇ ਤੌਰ ਤੇ ਜਿੰਨੇ ਵਾਦ ਹਨ। ਉਹਨਾਂ ਨੂੰ ਤਿੰਨਾਂ ਨਾਵਾਂ ਨਾਲ ਯਾਦ ਕੀਤਾ ਜਾ ਸਕਦਾ ਹੈ । ਇਕ ਉਹ ਵ: ਜਿਸ ਨੂੰ ਅਜ ਦੀ ਸਿਆਸੀ ਸ਼ਬਦਾਵਲੀ ਵਿਚ ਸੱਜੇ-ਪੱਖੀਏ ਕਹਿਆ ਜਾਂਦਾ ਹੈ, ਇਸ ਵਾਦ ਦੇ ਧਾਰਨੀ ਲੇਖਕ ਜਮਾਤੀ ਖਾਸੇ ਦੇ ਨਜ਼ਾਮ ਨੂੰ ਹੋਰ ਵਧਣ-ਫੁਲਣ ਦੇ ਮੌਕੇ ਦੇ ਕੇ ਰਾਜ਼ੀ ਹਨ । ਇਕ ਹੋਰ ਵਾਦ ਹੈ, ਉਹ ਇਸ ਦੇ ਮੂਲੋਂ ਉਲਟ ਹੈ । ਉਹਨਾਂ ਦਾ ਵਾਦ ਹੈ, ਜਿਨਾਂ ਨੂੰ ਖੱਬੇ-ਪੱਖੀ, ਗਰਮ ਖਿਆਲੀਏ ਜਿਨ੍ਹਾਂ ਨੂੰ ਸਮਾਜਵਾਦੀ ਜਾ ਮਾਰਕਸਵਾਦੀ ਵੀ ਕਹਿਆ ਜਾਂਦਾ ਹੈ । ਇਹ ਜਮਾਤੀ-ਖਾਸੇ ਨੂੰ ਖਤਮ ਕਰ ਕੇ ਸਾਰੀ ਦੌਲਤ ਤੇ ਆਰਥਿਕ ਵਸੀਲਿਆਂ ਨੂੰ ਦੇਸ਼ ਦੀ ਸਾਂਝੀ ਮਲਕੀਅਤ ਬਣਾ ਦੇਣਾ ਚਾਹੁੰਦੇ ਹਨ । ਇਨਕਲਾਬੀ ਭਾਵਨਾਂ ਹੇਠ ਕੰਮ ਕਰਦੇ ਇਹ ਤਟ-ਫਟ ਕਾਰਜ ਵਿਚ ਬੁਨਿਆਦੀ ਤੌਰ ਤੇ ਯਕੀਨ ਰਖਦੇ ਹਨ । ਜਾਂ ਵਾਦ ਉਹ ਹੈ ਜੋ ਕੇਦਰਦ ਦੇ ਨਾਂ ਨਾਲ ਜਾਣਿਆ ਜਾ ਸਕਦਾ ਹੈ । ਇਹ ਤਟ-ਫਟ ਵਿਚ ਯਕੀਨ ਨਹੀਂ ਰਖਦੇ । ਇਹ ਖੱਬੇ ਤੇ ਸੱਜੋ ਦੋਹਾਂ ਵਾਂਦੀ ਦੇ ਗੁਣਾਂ ਨੂੰ ਗ੍ਰਹਣ ਕਰ ਕੇ ਚਲਣਾ ਚਾਹੁੰਦੇ ਹਨ ਅਤੇ ਔਗਣਾਂ ਨੂੰ ਅਪਨਾਉਣ ਦੇ ਹੱਕ ਵਿਚ ਨਹੀਂ। ਸ਼੍ਰੇਣੀਪਰਕ ਖਾਸੇ ਦੇ ਸਮਾਜ ਵਿਚ ਜਿੰਨੀ ਵਧੇਰੇ ਸ਼ੇਣੀਗਤ-ਵੰਡ ਹੋਵੇਗੀ ਜਿੰਨੀ ਵਧ ਪ੍ਰਕਾਰ ਦੀ ਸ਼੍ਰੇਣੀ-fਭਿੰਨਤਾ ਹੋਵਈ, ਓਨੇ ਹੀ ਵਧੇਰੇ ਵਾਦ ਉਸ ਸਮਾਜ ਵਿਚ ਦੇਰੀ । ਰੂਸ ਵਿਚ ਮਾਰਕਸਵਾਦ, ਇਕੋ ਇਕ ਵਾਦ ਹੈ, ਕਿਉਂਕਿ ਉਥੇ ਸ੍ਰੀ ਸਮਾਜ ਨਹੀਂ। ਹਾਂ, ਮਾਰਕਸਵਾਦ ਦੇ ਉਪਵਾਦ ਜ਼ਰੂਰ ਹੋਣਗੇ ਜੋ ਮਾਰਕਸਵਾਦੀ ૫