ਪੰਨਾ:Alochana Magazine October 1959.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚਾਰਵਾਨਾਂ ਦੀਆਂ ਖੋਜਾਂ ਦਾ ਨਤੀਜਾ ਹੁੰਦੇ ਹਨ । ਉਪਵਾਦ ਜਿਹੜਾ ਦੂਜਿਆਂ ਤੇ ਫਤਹਿ ਪਾ ਜਾਵੇ, ਉਹਨੂੰ ਵੀ ਮਾਰਕਸਵਾਦ ਦੇ ਨਾਂ ਨਾਲ ਜਾਣਿਆ ਜਾਵੇਗਾ | ਵਾਦ ਦੀ ਸਪਸ਼ਟਤਾ ਮਾਰਕਸਵਾਦੀ ਅਤੇ ਪੂੰਜੀਵਾਦੀ (ਸੱਜੇ ਪੱਖੀਏ) ਵਿਚ ਕੇਂਦਰਵਾਦੀਏ ਨਾਲੋਂ ਵਧੇਰੇ ਹੋਵੇਗਾ | ਕੇਂਦਰੀਵਾਦ ਵਿਚ ਉਲਝਣਾ, ਉਲਾਰ, ਉਨਤ-ਕਦਮੀ ਅਤੇ ਪਿਛਲ-ਕਦਮੀ, ਝਿਜਕ ਅਤੇ ਸਪੱਸ਼ਟ ਫੈਸਲਿਓਂ ਝਰਨ ਦੀ ਭਾਵਨਾ fਲੇਗੀ । ਉਹ ਸ਼ਬਦਿਕ ਹੇਰਾ ਫੇਰੀ ਦਾ ਮਾਹਿਰ ਹੋਵੇਗਾ | ਇਸ ਕਰਕੇ ਉਹਦੀ ਲੇਖਣੀ, ਮਿਠਾ ਸੁਹਣਾ, ਭਰਮ-ਜਾਨ ਬਣਿਆ ਰਹੇਗਾ। ਜਿਸ ਦੇ ਤਾਣੇ ਬਾਣੇ ਵਿਚ ਦੋਨਾਂ ਪੱਖਾਂ ਦੇ ਕਿਰਦੇ ਲੇਖਕ ਤੇ ਲੋਕ ਫਸਦੇ ਰਹਿਣਗੇ । | ਇਹਨਾਂ ਤਿੰਨਾਂ ਤੋਂ ਛੁਟ ਹੋਰ ਕਈ ਵਾਦ ਹਨ | ਪਰ ਉਹ ਕੋਈ ਰਾਜਸੀ ਸਾਮਾਜਿਕ ਜਾਂ ਆਰਥਿਕ ਅਹਿਮੀਅਤ ਨਹੀਂ ਰਖਦੇ । ਇਹ ਉਲਝਣ ਪੈਦਾ ਕਰਨ ਤੋਂ ਵਧ ਹੋਰ ਕੁਝ ਕਰ ਸਕਣ ਦੇ ਅਸਮਰਥ ਹੁੰਦੇ ਹਨ । ਲੇਖਕ ਤਿੰਨੇ ਕਾਲਵਾਦਾਂ ਤੋਂ ਵੀ ਪ੍ਰੇਰਿਤ ਹੁੰਦੇ ਹਨ । ਵਰਤਮਾਨ, ਭੂਤ ਅਤੇ ਭਵਿਖ । ਭੂਤਵਾਦੀ ਏ ਗਏ ਬੀਤੇ ਦੇ ਸੋਹਲੇ ਗਾ ਗਾ ਕੇ ਵਰਤ ਮਾਨ ਨੂੰ ਨਿਰਾਸ਼ਾ ਜਨਕੇ ਦਸ ਕੇ ਪੁਰਾਣੀਆਂ ਕਦਰਾਂ ਦੇ ਧਾਰਨੀ ਹੋਣ ਲਈ ਜ਼ੋਰ ਦੇਂਦਾ ਹੈ ਜੋ ਨਿਸਚੇ ਹੀ ਪ੍ਰਤਿਗਾਮੀ-ਰੁਚੀ ਹੈ । ਇਸੇ ਤਰ੍ਹਾਂ ਕਈ ਲੇਖਕ ਨਿਰੋਲ ਭਵਿੱਖਵਾਦੀਏ ਹੋ ਸਕਦੇ ਹਨ, ਜੋ ਸਬਜ਼ ਬਾਗ਼, ਜਾਗਦੇ-ਸੁਪਨੇ, ਖੁਸ਼ਹਾਲ ਖੁਸ਼ਹਾਲ ਭਵਿੱਖ ਦੀ ਚਿੱਤਣ ਕਰਦੇ ਰਹਿੰਦੇ ਹਨ । ਉਪਰੋਕਤ ਦੋਵੇਂ ਵਾਦਾਂ ਦੇ ਸ਼ਿਕਾਰ ਲੇਖਕ ਆਪਣੇ ਆਪ ਨੂੰ ਵਰਤਮਾਨ ਨਾਲੋਂ ਤੋੜ ਕੇ ਵਿਚਰਦੇ ਹਨ । ਵਰਤਮਾਨ ਦੀਆਂ ਉਹ ਸੰਭਾਵਨਾਵਾਂ ਨੂੰ ਜਿਨਾਂ ਦੀ ਜੇ ਪਰਵਰਿਸ਼ ਤੇ ਸੰਭਾਲ ਜਾਰੀ ਰਹੇ ਤਾਂ ਉਹ ਭਵਿਖ ਵਿਚ ਫਲ-ਭਰਪੂਰ ਹੋ ਸਕਦੀਆਂ ਹਨ, ਨਜ਼ਰ-ਅੰਦਾਜ਼ ਕਰ ਦੇਂਦੇ ਹਨ | ਪਹਿਲ ਵਿਚ ਕਾਰਜਅਤਮਕਤਾ •fਪਿਛਲ ਰੀ” ਹੈ । ਮਗਰਲੇ ਵਿਚ ਕਾਰਜਾਤਮਕਤਾ ਦੁਮੇਲ-ਝੀ ਹੈ ਤੇ ਪੈਰਾਂ ਗਲ ਖੱਡੇ ਨੂੰ ਨਹੀਂ ਦੇਖ ਰਹੀ । ਤੀਜਾ; ਲੇਖਕ ਨਿਰੋਲ ਵਰਤਮਾਨੀ ਕਿਸਮ ਦੇ ਵਾਦ ਦਾ ਧਾਰਨੀ ਵੀ ਹੋ ਸਕਦਾ ਹੈ, ਉਹਦੇ ਵਾਦ ਨੂੰ ਅਸੀਂ ਫੋਟੋਗ੍ਰਾਫਿਕ ਵਾਦ ਜਾਂ ਕਰਤਵਾਦ ਕਹਿ ਸਕਦੇ ਹਾਂ । ਇਹ ਵਾਦ ਵੀ ਅਗੇ ਅਤੇ ਪਿਛੇ ਤੋਂ ਬੇਰਿਸ਼ਤਾ ਹੁੰਦਾ ਹੈ । ਅਸਲਵਾਦ ਉਹ ਵਾਦ ਹੈ, ਜੋ ਭੂਤਕਾਲ ਦੀਆਂ ਵਿਕਸਿਤ ਯੋਗ ਕਦਰਾਂ ਨੂੰ ਅਪਣਾਂਦਾ ਹੋਇਆ ਵਰਤਮਾਨ ਸਮਾਜ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਭਵਿੱਖ ਦੀ ਧਰਤੀ ਤੇ ਦਾਈਆ ਬੰਨੇ ਤੇ ਉਸ ਦਾਈਏ ਦੇ ਰਾਹ ਭੀ ਪੱਥ-ਪ੍ਰਦਰਸ਼ਨਾ ਕਰੇ । ਇਹ ਵਾਦ ਸਾਮਾਜਿਕ-ਕਲਿਆਣ ਦਾ ਰਾਹ ਹੈ । | ਇਕੇ ਸੇਣੀ ਦੇ ਲੇਖਕਾਂ ਵਿਚਕਾਰ (ਸ਼੍ਰੇਣੀ ਪ੍ਰਧਾਨ ਸਮਾਜ ਵਿਚ) ਵਾਦ ਦੀ ਜ ਅਭਿੰਨਤਾ ਨਹੀਂ ਤਾਂ ਭਿੰਨਤਾ ਉਹਨ ਵਿਚ ਇੰਨੀ ਥੋੜੀ ਤੋਂ ਐਸੇ ਲਛਣਾ ਦੀ ਹੋਵੇਗੀ ਜਿਨਾਂ ਵਿਚ ਬੁਨਿਆਦੀ ਵਿਰੋਧ ਜਾਂ ਹੋਵੇਗਾ ਨਹੀਂ, ਜੇ ਹੋਵੇਗੀ ਤਾਂ ਘਟ ਤੇ ੬