ਪੰਨਾ:Alochana Magazine October 1959.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿੰਨਾ ਹੋਵਗਾ ਉਹ ਆਪਣੇ ਸਮਾਜ ਨੂੰ ਅਪਣੇ ਰਾਜ ਨੂੰ ਰਾਜਨੀਤਕ ਆਲੇ ਦੁਆਲੇ ਠੀਕ ਤਰ੍ਹਾਂ ਵੇਖਣ, ਪਣ ਤੇ ਤੋਲਣ ਨਾ ਸਕਣ ਕਰਕੇ ਹੋਵੇਗਾ। ਕਈ ਵਾਰ ਭੇਦ ਇਸ ਲਈ ਵੀ ਪੈਦਾ ਹੋ ਜਾਂਦੇ ਹਨ ਕਿਉਂਕਿ ਉਹਨਾਂ ਦੇ ਵਾਦ ਉਤੇ ਲੇਖਕ ਦੀ ਨਿਜੀ ਤੇ ਤੰਗ ਨਜ਼ਰੀ ਨਿਜੀ ਲਾਭਾਂ ਦਾ ਭਾਰ ਕਿਸੇ ਪੱਖ ਵਲ ਪੈ ਜਾਂਦਾ ਹੈ । ਇਹ ਭਾਰ ਪਾਸਕੂ ਹੈ । ਲੇਖਕ ਆਪਣੇ ਵਾਦ ਵਿਚ ਕਈ ਵਾਰ ਇਸ ਲਈ ਭਟਕਦੇ ਵੇਖੇ ਗਏ ਹਨ ਕਿ ਉਹਨਾਂ ਨੇ ਆਪਣਾ ਨਾਤਾ ਕਿਸੇ ਸਿਆਸੀ ਪਾਰਟੀ ਨਾਲ ਜੋੜਿਆ ਹੁੰਦਾ ਹੈ । ਉਹ ਆਪਣੀ ਬੁਧੀ ਦੀ ਸੁਤੰਤਰ ਕਾਰਜਆਤਮਕਤਾ ਤੇ ਭਰੋਸਾ ਘਟ ਕਰਦੇ ਹਨ । ਲੇਖਕ ਲਈ ਸੁਝੰਤਰ ਕਾਰਜਾਤਮਕਤਾ ਦੀ ਵਾਦ ਤੋਂ ਵੀ ਪਹਿਲੀ ਲੋੜ ਹੈ । ਇਹ ਕਾਰਜਾਤਮਕਤਾ ਦੀ ਸੁਤੰਤਰਤਾ ਹੀ ਹੈ ਜੋ ਉਸ ਨੂੰ ਠੀਕ ਵਾਦ ਚੁਨਣ ਵਿਚ ਘਟਨਾਵਾਂ ਅਤੇ ਪਾਤਰਾਂ ਦੀ ਨਿਰਖ-ਪਰਖ ਛੰਡਣ-ਛਾਂਟਣ ਵਿਚ ਠੀਕ ਤਰਾਂ ਸਹਾਇਕ ਹੁੰਦੀ ਹੈ । ਲੇਖਕ ਕਿਉਂਕਿ ਸਮਾਜ ਲਈ ਸਾਹਿਤ ਰਚਦਾ ਹੈ, ਇਸ ਲਈ ਉਹਨੂੰ ਐਸੇ ਵਾਦ ਦਾ ਸਹਾਰਾ ਲੈਣਾ ਚਾਹੀਦਾ ਹੈ ਜੋ ਸਮਾਜ ਦੇ ਠੀਕ ਵਗਆਨਕ ਅਗਵਾਈ ਕਰ ਸਕੇ । ਇਕ ਸ਼ੇਣਿ-ਸਮਾਜ ਵਿਚ ਲੇਖਕ ਦਾ ਫਰਜ਼ ਬਣਦਾ ਹੈ ਉਹ ਲੁਟੀ ਜਾ ਰਹੀ, ਦਿਨੋ ਦਿਨ ਨਿਘਰਦੀ ਕੰਗਾਲ ਹੁੰਦੀ, ਲੁਕਾਈ ਦਾ ਸਾਥ ਦੇਣ ਵਾਲੇ ਵਾਦ ਨੂੰ ਅਪਣਾਵੇ । ਕਿਉਂਕਿ ਕੁਝ ਇਕ ਪੰਜੀ ਪਤੀ ਕੁਲ-ਸਮਾਜ ਨਹੀਂ ਸਗੋਂ ਉਹਨਾਂ ਦੀਆਂ ਕਾਰਵਾਈਆਂ ਉਹਨਾਂ ਨੂੰ ਸਮਾਜ ਵਿਚੋਂ ਛੇਕਣ ਲਈ ਕਾਫੀ ਹੁੰਦੀਆਂ ਹਨ । ਜਿਸ ਤਰ੍ਹਾਂ ਚਿਰ ਅਨੇਕਾਂ ਰੰਗਾਂ ਰਾਹੀਂ ਆਪਣੇ ਮਨੋ-ਭਾਵ ਪ੍ਰਗਟ ਕਰਦਾ ਹੈ । ਇਸੇ ਤਰ੍ਹਾਂ ਲੇਖਕ ਵੀ ਇਕ ਪ੍ਰਧਾਨ ‘ਵਾਦ’ ਦੇ ਨਾਲ ਜਾਂ ਉਹਦੇ ਵਿਚ ਰਲਾ ਕੇ ਹੋਰ ਐਸੇ ਵਾਦ ਜਾਂ ਵਾਦਾਂ ਦੀਆਂ ਹਲਕੀਆਂ ਛੋਹਾਂ ਪ੍ਰੇਰਨ ਲਈ ਬੜੀਆਂ ਕਾਰਗਰ ਸਾਬਤ ਹੁੰਦੀਆਂ ਹਨ । ਆਦਰਸ਼ਵਾਦ, ਰੁਮਾਂਸਵਾਦ (romanticism) ਦੀਆਂ ਛੁ ਯਥਾਰਥਵਾਦੀ ਲੇਖਕ ਲਈ ਬੜੀਆਂ ਸਹਾਇਕ ਸਾਬਤ ਹੁੰਦੀਆਂ ਹਨ । ਉਪਮਾਵਾ, ਤੁਲਨਾਵਾਂ ਅਤੇ ਸੰਕੇਤ ਵੀ ਵਾਦ ਨੂੰ ਚਮਕਾਣ ਤੇ ਭਾਵ-ਪੂਰਤ ਹੋਣ ਵਿਚ ਮਦਦਗਾਰ ਬਣਦੇ ਹਨ । ਚਿੰਨਵਾਦ ਕਈਆਂ ਲੇਖਕਾਂ ਦੀਆਂ ਰਚਨਾਂ ਵਿਚ ਉਹਨਾਂ ਦੇ ਪ੍ਰਧਾਨ ਨੂੰ ਪ੍ਰਗਟ ਕਰਨ ਲਈ ਵਰਤਿਆ ਹੋਇਆ ਮਿਲਦਾ ਹੈ । . ਵਾਦ ਤੋਂ ਬਿਨਾਂ ਸਾਹਿਤ ਦੇਸ਼ ਜਾਂ ਘਟਨਾ ਦੀ ਲੰਬਾਈ ਤੇ ਚੌੜਾਈ ਹੀ ਪ੍ਰਗਟ ਕਰਦਾ ਹੈ, ਲੇਕਨ ਉਨ੍ਹਾਂ ਦੀ ਮੁਟਾਈ ਜਾਂ ਗਹਿਰਾਈ ਸਿਰਫ ਵਾਦ ਦੇ ਆਸਰੇ ਨਾਲ ਹੀ ਦਿਖਾਈ ਜਾ ਸਕਦੀ ਹੈ । ਵਾਦ ਸਾਹਿਤ ਵਿਚ ਥਰਡ-ਡਾਈਮੈਨਸ਼ਨ ਪੈਦਾ ਕਰਦਾ ਹੈ ਤੇ ਸਾਹਿਤ ਨੂੰ ਵਧੇਰੇ ਗੁਣਕਾਰੀ ਬਣਾਉਂਦਾ ਹੈ । ਵਾਦ ਸਾਹਿਤ ਦੀ । ਜਾਨ ਹੈ ।