ਪੰਨਾ:Alochana Magazine October 1959.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪ੍ਰੀਤਮ ਸਿੰਘ ਸਫੀਰ ਮੈਂ ਕਿਵੇਂ ਲਿਖਦਾ ਹਾਂ ? ਨੋਟ-ਇਹ ਲੇਖ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਆਯੋਜਿਤ ਗੋਸ਼ਟੀ-ਸਮਾਗਮ ਵਿੱਚ (੨੦-੯-੫੯ ਨੂੰ ਮਹਿੰਦਰਾ ਕਾਲਿਜ ਪਟਿਆਲਾ) ਪੜਿਆ ਗਇਆ । -ਸੰਪਾਦਕ ] ਪੰਜਾਬੀ ਮਾਤ-ਭਾਸ਼ਾ ਦੇ ਉਘੇ ਸੇਵਕ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤ ਡਾਕਚਰ ਸ਼ੇਰ ਸਿੰਘ ਨੇ ਉਪਰੋਕਤ ਸਵਾਲ ਦਾ ਉੱਤਰ ਦੇਣ ਵਾਸਤੇ ਹੁਕਮ ਕੀਤਾ । ਮੇਰਾ ਸੁਭਾਗ ਸੀ ਕਿ ਆਪ ਨੇ ਮੈਨੂੰ ਯਾਦ ਕੀਤਾ। ਮੰਨ ਤਾਂ ਮੈਂ ਲਇਆ ਪਰ ਜਿਉਂ ਜਿਉਂ ਮੈਂ ਸੋਚਦਾ ਗਇਆ ਮੈਨੂੰ ਉਹ ਆਦਮੀ ਓਪਰਾ ਹੀ ਓਪਰਾ ਜਾਪਿਆ ਜਿਸ ਬਾਰੇ ਇਹ ਸਵਾਲ ਪੁਛਿਆ ਗਇਆ ਸੀ । ਕੀ ਮੈਂ ਸਫ਼ੀਰ ਨੂੰ ਜਾਣਦਾ ਹਾਂ ? ਕਦ ਤੋਂ ? ਕੌਣ ਹੈ ? ਕਿਵੇਂ ਲਿਖਦਾ ਹੈ ? ਇਹ ਸਵਾਲ ਕਈ ਦਿਨ ਬੇਚੈਨ ਕਰਦੇ ਰਹੇ ਹਨ । ਸਫ਼ੀਰ ਨੂੰ, ਇਨ੍ਹਾਂ ਸਵਾਲਾਂ ਦਾ ਯਥਾਸ਼ਕਤ ਸਹੀ ਜਵਾਬ ਲਭਣ ਵਾਸਤੇ, ਮੈਂ ਚੰਗੀ ਤਰਾਂ ਜਾਚਣਾ ਪੜਤਾਲਣਾ ਸ਼ੁਰੂ ਕੀਤਾ | ਦੋ ਗੱਲਾਂ ਸਾਫ਼ ਲਭੀਆਂ | ਪਹਲ ਇਹ ਕਿ ਮੈਂ ਉਸ ਨੂੰ ਸਭਨਾਂ ਨਾਲੋਂ ਵਧ ਬੇਸ਼ਕ ਜਾਣਦਾ ਹਾਂ ਪਰ ਪੂਰੀ ਤਰ੍ਹਾਂ ਨਹੀਂ। ਦੂਸਰਾ ਇਹ ਕਿ ਸਫ਼ਰ ਜ਼ਿੰਦਗਏ ’ਚ ਇਲਖ ਦਾ ਹੈ । ਬੀਤ ਚੁੱਕੇ ਸਮਿਆ ਨਾਲ, ਆਉਣ ਵਾਲੇ ਸfMਆਂ ਨਾਲ ਅੰਤਰ-ਆਤਮਕ ਤੌਰ ਤੇ ਹੀ ਨਹੀਂ ਸਮੁੱਚ ਜੀਵਨ ਬਿਰਤਾਂਤ ਵਿਚ ਇਕ ਸਾਰ ਹੋ ਕੇ ਜੀਣ ਦਾ ਪਰ ਪੱਕ ਕੋਸ਼ਿਸ਼ ਵਿਚ ਹੁੰਦੇ ਆ ਇਕ ਸਾਂਝ ਉਸਾਰਦਾ ਹੈ “ਆਵਨ ਜਾਵਨ ਦ੍ਰਿਸ਼ਟ-ਅਨਦਿਸ਼ਟ ਨਾਲ ਪਰ ਦੂਸਰਾ ਮੰਜ਼ਲ “ਅਗਿਆਕਾਰੀ ਧਾਰੀ ਸਭ ਸਿਸ਼ਟ ਤੇ ਪਹੁੰਚਣ ਵਾਸਤੇ ਅਜੇ ਕਿਸੇ ਖਾਸ ਮਿਹਰ ਦਾ ਮੁਥਾਜ ਹੈ । ਬਵਤ ਹੈ ਖੂਨ ਵਿਚ । ੧੯੩੩ ਵਿਚ ਕੋਹਰੀ ਦੀਆਂ ਪਹਾੜੀਆਂ ਵਿਚ ਇਕ ਸ਼ਾਮ ਵੇਲੇ ਮੈਂ ਉਸ ਨੂੰ ਫ਼ੈਸਲਾ ਕਰਦਿਆਂ ਵੇਖਿਆ । ਆਤਮਘਾਤ ਕਰਨ ਦਾ ਫੈਸਲਾ । ਇਕ ਨਿਕੀ ਜਿਹੀ ਨਦੀ ਵਗ ਰਹੀ ਸੀ । ਵਿਚਕਾਰ ਇਕ ਦਿਓ-ਕਦ ਪਬਰ ਸੀ । ਉਹ ਲਕਿਆਂ ਉਸ ਪਬਤ ਤੇ ਚੜ ਕੇ ਛਾਲ ਮਾਰ ਵਾਸਤੇ ਤੇ ਫਿਰ ਕਿਸੇ ਨੇ ਮਹਾਨ ਪਿਆਰ ਭਰੇ ਕਲਾਵੇ ਵਿਚ ਲੈ ਲਇਆ ਉਸ ਨੂੰ ਕਿਸੇ ਨੇ ਪਿਆਰ ਨਾਲ ਆਖਿਆ ਅੱਜ ਤੋਂ ਬਾਅਦ ਮੇਰੇ ਪੀਤਮ ਤਸੀਂ ਜੀਓ ਮਰੇ ੨੮