ਪੰਨਾ:Alochana Magazine October 1959.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤਰਨ ਸਨ, ਉਨ੍ਹਾਂ ਦਿਨਾਂ ਵਿਚ - ਨੇ ਕਿਧਰੋਂ ਸਫ਼ੀਰ ਨੂੰ ਮੁਸ਼ਕਿਲ ਵਿਚ ਦੇਖਿਆ। ਉਸ ਨੇ ਕਾਗ਼ਜ਼ ਹਥੋਂ ਲੈ ਕੇ ਦੋ ਸ਼ਿਅਰ ਪੜੇ ਤੇ ਨਾਲ ਦੋ ਹੋਰ ਲਿਖ ਦਿਤੇ । ਸਫ਼ੀਰ ਦੌੜਦਾ ਦੌੜਦਾ ਘਰ ਆਇਆ | ਅਗੇ ਉਸ ਦੇ ਮਾਤਾ ਜੀ ਬੈਠੇ ਸਨ । ਉਸ ਨੇ ਕਵਿਤਾ ਉਨ੍ਹਾਂ ਦੇ ਹਬ ਵਿਚ ਦਿਤੀ । ਪਤਾ ਨਹੀਂ ਕਿਹੋ ਜਿਹੇ ਪਲ ਸਨ ਓਹ । ਉਨਾਂ ਨੇ ਕਵਿਤਾ ਪੜ੍ਹਦਿਆਂ ਹੀ ਸੰਤਾ ਸਿੰਘ ਵਾਲੇ ਸ਼ਿਅਰ ਲਭ ਲਏ । ਇਹ ਤੂੰ ਨਹੀਂ ਲਖ”? ਉਨਾਂ ਆਖਿਆ । ਸਫ਼ੀਰ ਦੇ ਦਸਣ ਦੀ ਦੇਰ ਸੀ ਕਿ ਮਾਂ ਨੇ ਇਕ ਸਖਤ ਚਪੇੜ ਉਸ ਦੇ ਮੂੰਹ ਤੇ ਮਾਰੀ ਤੇ ਫੇਰ ਅੱਖ ਦੇ ਫੋਰ ਵਿਚ ਮਾਤਾ ਜੀ ਦਾ ਲਹਿਜਾ ਬਦਲ ਗਇਆ । ਕੁਝ ਸੋਚਵਾਨ ਆਵਾਜ਼ ਵਿਚ ਉਨ ਨੇ ਕਹਿਆ, ਜਦ ਤੇ ਜੰਮਿਆ ਨਹੀਂ ਜਾਏਂ, ਮੈਂ ਗੀਤ ਗਾਂਦੀ ਰਹਿੰਦੀ ਸੀ | ਆਪ ਬਣਾਂਦੀ ਸਾਂਤੇ ਦੇਖ ਤੂੰ ਕਦੇ ਕਿਸੇ ਦੀ ਨਕਲ ਨਹੀਂ ਕਰਨ-ਮਦਦ ਨਹੀਂ ਲੈਣੀ’’ ਉਸ ਸਮੇਂ ਦੇ ਉਹ ਮਹਾਨ ਸਫ਼ੀਰ ਦੇ ਰਾਹਨੁਮਾ ਬਣ ਗਏ । ਉਸ ਨੂੰ ਯਕੀਨ ਹੋ ਗਇਆ, ਉਹ ਕਵੀ ਹੈ ਅਤੇ ਉਸ ਨੇ ਅਮੁਕ ਸੁਤੰਤਰਤਾ ਪ੍ਰਾਪਤ ਕਰਕੇ ਲਿਖਣਾ ਹੈ । ਸ਼ੁਰੂ ਸ਼ੁਰੂ ਵਿਚ ਉਸ ਨੂੰ ਬੈਂਤ ਲਿਖਣ ਦਾ ਸ਼ੌਕ ਸੀ । ੧੯੨੯ ਦੀ ਕਵਿਤਾ ਜੋਜ਼ਫ਼ਾਈਨ ਉਸ ਨੇ ਨਾਵੀਂ ਜਮਾਤ ਦੇ ਕਿਸੇ ਸਮਾਗਮ ਵਿਚ ਪੜ੍ਹੀ ਸੀ। ਉਸ ਦੇ ਅਖੀਰ ਵਿਚ ਉਸ ਨੇ ਨਪੋਲੀਅਨ ਬਾਰੇ ਲਿਖਿਆ ਸੀ: ਕੈਦ ਵਿਚ ਫੇਰ ਓਸਨੂੰ ਯਾਦ ਆ ਗਏ, ਜਜ਼ੋਫਾਈਨ ਦੇ ਹਾਰ ਸ਼ਿੰਗਾਰ ਦੇ ਦਿਨ । ਦਿਲ ਦੇ ਨਾਲ ਕਹਿੰਦੇ ਆ ਇਕ ਵਾਰ ਲਗ ਜਾ, ਨਹੀਓਂ ਭੁਲਦੇ ਤੇਰੇ ਪਿਆਰ ਦੇ ਦਿਨ । ੧੯੩੨ ਵਿਚ ਖਾਲਸਾ ਕਾਲਿਜ ਵਿਚ ਕਵੀ ਦਰਬਾਰ ਸੀ । ਸੂਰਤ ਸਿੰਘ ਜੀ ਭੌਰ ਨੇ ਸਮੱਸਿਆ ਦਿਤੀ ਸੀ, ਕਿੰਨੀ ਉੱਚ ਪਦਵੀ ਮਿਤਰਤਾਈ ਦੀ ਏ ! ਸਫੀਰ ਦੀ ਜ਼ਿੰਦਗੀ ਵਿਚ ਕੋਈ ਪਿਆਰ ਘਟਨਾ ਚਲ ਰਹੀ ਸੀ । ਸਰੋਤੇ ਹੈਰਾਨ ਸਨ, ਜਦ ਇਕ ਨੌਜਵਾਨ ਨੇ ਸਟੇਜ ਤੇ ਆ ਕੇ ਗਲ-ਬਾਤੀ ਅੰਦਾਜ਼ ਵਿਚ ਜ਼ਿੰਦਗੀ ਚੋਂ ਬੋਲਦਿਆਂ ਕਹਿਆ :- | ਯਾਰਾ ਚੰਨ ਦੀ ਗਲ ਸੁਣਾ ਕੋਈ, ਅਜ ਕਲ ਕਿਹੜ ਅਸਮਾਨ ਤੇ ਹੱਸਦਾ ਏ । ਭਲਾਂ ਸਾਨੂੰ ਉਜਾੜ ਕੇ ਵਸਦਿਆਂ ਨੂੰ, ਕਿਵੇਂ ਨਾਲ ਆਰਾਮ ਦੇ ਵਸਦਾ ਏ । ਤੇ ਫੇਰ ਕੁਝ ਹੋਰ ਆਗੇ ਚਲ ਕੇ ਕਹਿਆਂ :- ਦਿਨੇ ਰੈਨ ਇਹ ਚੈਨ ਨਾ ਲੋਨ ਦੇਵਨ, ਡਾਢਾ ਕੀਤਾ ਏ ਸਚੀ ਲਾਚਾਰ ਅੱਖੀਆਂ ! ੩੨