ਪੰਨਾ:Alochana Magazine October 1959.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪ ਜਾਂਦੀਆਂ ਤੇ ਕੋਈ ਗੱਲ ਨਹੀਂ ਸੀ, ਨਾਲ ਦਿਲ ਵੀ ਕੀਤਾ ਖ਼ਾਰ ਅੱਖੀਆਂ । ਹਾਲ ਨਾਲ ਇਸ਼ਾਰਿਆਂ ਦਸਣਾਂ ਵੇ, ਐਪਰ ਕਰਦੀਆਂ ਨੇ ਹੁਣ ਇਨਕਾਰ ਅੱਖੀਆਂ । ਮੁੱੜ ਮੁੱੜ ਅੱਖੀਆਂ ਅੱਖਾਂ ਨੂੰ ਵੱਹਦੀਆਂ ਨੇ, ਮੁੜ ਮੁੜ ਅਖੀਆਂ ਤੇ ਕਰਨ ਵਾਰ ਅਖੀਆਂ । ਲੰਮਾ ਤਜ਼ਕਰਾ ਛੇੜਿਆ ਅਖੀਆਂ ਨੇ, ਸਮਝ ਆਵੇ ਨਾ ਏਸ ਲੜਾਈ ਦੀ ਏ । ਚਾਰੇ ਰਲ ਕੇ ਐਪਰਾਂ ਦਸਦੀਆਂ ਨੇ, ਕਿੱਡੀ ਉੱਚ ਪਦਵੀ ਮਿਤਰਤਾਈ ਦੀ ਏ । ੧੯੩੨ ਵਿਚ ਬੈਂਤਾਂ ਵਲੋਂ ਹਟ ਕੇ ਉਸ ਦੀ ਰੁਚੀ ਨਵੇਂ ਕਾਵਿ-ਰੂਪ ਉਲੀਕਣ ਲਗੀ । ਪੜ੍ਹਨ ਵਲ ਉਸ ਦਾ ਧਿਆਨ ਨਹੀਂ ਸੀ । ਕਵਿਤਾ ਉਸ ਦੀ ਜਿੰਦ ਜਾਨ ਸੀ । ਰਾਗ ਉਸ ਦੇ ਅੰਗ ਅੰਗ 'ਚੋਂ ਫਰਕਦੇ ਸਨ | ਗਾਣਾ ਉਸ ਨੇ ਕਦੇ ਸfਖਿਆ ਨਹੀਂ ਸੀ । ਕੋਈ ਕੀ ਹੁੰਦਾ ਸੀ ਉਸ ਨੂੰ । ਆਪ ਮੁਹਾਰੇ ਅਣਜਾਂਣ ਭਰਪੂਰ ਰਾਗ ਲਵਜ਼ਾਂ ਦਾ ਜਾਮਾ ਪਹਿਨਣ ਤੋਂ ਬਿਨਾਂ ਆਪਣਾ ਅਲਾਪ ਸ਼ੁਰੂ ਕਰਦੇ ਸਨ | ਉਹ ਦੂਰ ਬਾਹਰ ਜਾ ਕੇ ਨੇ ਕਈ ਵਾਰ ਖ਼ਾਲਸਾ ਕਾਲਜ ਦੀ ਸਭ ਤੋਂ ਉਪਰਲੀ ਛਤ ਤੇ ਇਕਾਂਤ ਵਿਚ ਕਿੰਨੀ ਕਿੰਨੀ ਦੇਰ ਗਾਉਂਦਾ ਸੀ ਤੇ ਨਚਦਾ ਸੀ ' ਅਜੀਬ ਰਾਗ ਸਨ ਉਹ। ਅਜੀਬ ਨਾਚ ਸਨ | ਆਪਣੀ ਆਵਾਜ਼ ਸੁਣ ਕੇ, ਆਪਣੇ ਅੰਦਾਜ਼ ਦੇਖ ਕੇ ਉਹ ਚਕ੍ਰਿਤ ਰਹਿ ਜਾਂਦਾ ਸੀ ਤੇ ਜਦ ਜਵਾਨੀ ਗਾ ਗਾ ਕੇ ਨਚ ਨਚ ਕੇ ਹਫ਼ ਜਾਂਦੀ ਤਾਂ ਇਕ ਵਿਸਮਾਦ ਛਾ ਜਾਂਦਾ ਇਕ ਖ਼ੁਮਾਰੀ ਵਿਚ ਉਹ ਲੇਟ ਜਾਂਦਾ ਤੇ ਫਿਰ ਵਿਚਿਤਰ ਨਾਟ ਖੁਲਦੇ ਅਣਜਾਤੇ ਸੁਪਨਿਆਂ ਦੀ ਦੁਨੀਆਂ ਵਿਚੋਂ। ਭੋੜਾਂ ਲੋੜਾਂ ਸੁੰਦਰੀਆਂ ਨਚ ਰਹੀਆਂ ਹੁੰਦੀਆਂ ਨਵੀਨ ਅਣਜਾਣੇ ਅੰਦਾਜ਼ਾਂ ਵਿਚ । ਪਲ ਦੇ ਪਲ ਉਨਾਂ ਦੀਆਂ ਰੰਗੀਨ ਸ਼ਕਲ ਬਦਲ ਜਾਂਦੀਆਂ ਅਨੇਕ ਖੰਭ ਲਗਦੇ ਉਨਾਂ ਨੂੰ ਰੰਗੀਨ ਖੰਡ ਤੇ ਫ਼ੜਕਦੇ ਖੰਭਾਂ ਸਮੇਤ ਨਚਦੀਆਂ ਉਨ੍ਹਾਂ ਯੁਵਤੀਆਂ ਦੇ ਵਖੋ ਵਖਰੇ ਅੰਗਾਂ ਦੇ ਰੰਗ ਭਿੰਨ ਭਿੰਨ ਹੁੰਦੇ ਜਾਂਦੇ, ਨੀਲੇ, ਸਬਜ਼, ਚਾਂਦੀ-ਵੰਨੇ ਤੇ ਸੁਨਹਿਰੀ ! ਇਹ ਨਾਚ ਲੋਪ ਹੁੰਦਾ । ਕੌਣ ਸੀ ਇਹ ਕੋਈ । ਸਫ਼ੀਰ ਦੀ ਘਾੜਤ ਘੜੀ ਜਾ ਰਹੀ । ਇਸ ਦੀ ਮਾਂ ਸੀ ਜਾਂ ਪਿਉ ਸੀ--ਕੋਈ ਉਹ ਸੀ ਜਿਸ ਨੇ ਕੋਹਮਰੀ ਦੀਆਂ ਪਹਾੜੀਆਂ ਤੇ ਉਸ ਨੂੰ ਬਚਾਇਆ ਸਦਾ ਵਾਸਤੇ ਉਸ ਨੂੰ ਆਪਣਾ ਕਰਨ ਵਾਸਤੇ । ਹਾਂ ਕੋਈ ਸੀ । ਉਹ ਸਫ਼ੀਰ ਦੀ ਸੱਜੀ ਬਾਂਹ ਬਣਾ ਰਹਿਆ ਸੇ ਕੋਲੋਂ ਦੀ ਕਈ ਇਕ ਚੰਦਰਮਾ ਹਵਾ Is ਲੰਘਦੇ ਜਾਂਦੇ ਸਨ ਤੇ ਉਹ ਘਟਣ ਵਾਲਾ ਜਾਂਦੇ ਜਾਂਦੇ ਚੰਦਰਮਾਂ ਫੜ ਫੜ ਕੇ ਉਸ ਦੇ--ਸਫ਼ੀਰ ਦੇ--ਜਸਮ ਵਿਦ ਰਚਾਈ ਜਾ ਰਹਿਆ ਸੀ | ਸਾਰੇ ਪਹਾੜ, ਸਾਰੇ ਦਰਿਆ ਸਾਰੇ ਸਰਜ ਉਸ ਨੇ ਦੇ ਦਿਤੇ ਸਫ਼ੀਰ ਨੂੰ ਤੇ ਕਹਿਆ ਤੂੰ ਮੇਰੀ ' ਦੀ ਦਾ ਵਾਰਸ ਮੇਰੀਆਂ ਅਖੀਆਂ ਦਾ ਨੂਰ ਏ--ਖੁਮਾਰੀ ’ਚੋਂ ਜਾਗ 22