ਪੰਨਾ:Alochana Magazine October 1959.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਕੁਈ ਕਾਲੇ ਲੰਮੇ ਲੰਮੇ ਖੋਹਲ ਹੁਸਨ ਦੇ ਗੁਛੇ । ਇਹਨਾਂ ਬੁਲੀਆਂ ਰਾਜ਼ ਰਾਂਗ ਦੇ ਕਾਸ਼ ਨਾ ਹੁੰਦੇ ਪੁਛੇ । ਤੇ ਫੇਰ ਅਗੇ ਜਾ ਕੇ... ... ਸੋਹਣਿਆਂ ਨੂੰ ਤਕ, ਨਸ਼ਣ ਕਰਣਾ ਪਰ ਨਸਿਆ ਨਾ ਜਾਣਾ। ਚੁਪ ਹੁਸੀਨ, ਹਸਨ ਨੇ ਐਪਰ ਹਾਕਾਂ ਮਾਰ ਬੁਲਾਣਾ । ਜਵਾਨੀ ਬਾਰੇ ਸੋਚਦਿਆਂ ਸੋਚਦਿਆਂ... ...ਉਸ ਨੂੰ ਉਹ ਸੁੰਦਰਤਾ ਯਾਦ ਆਈ ਜਿਸ . ਦਾ ਦੀਦਾਰ ਸ਼ੀਸ਼ੇ ਵਿਚ ਆਪਣੀਆਂ ਅੱਖਾਂ ਦੇਖਦਾ ਉਹ ਕਰਦਾ ਸੀ । ਅੱਖ ਦੇ ਉਨਵਾਨ ਹੇਠਾਂ ਉਸ ਨੇ ਲਿਖਿਆ :- ਮੇਰੀ ਅਖ, ਮੇਰੀ ਅੱਖ ਬਸ, ਮੇਰੇ ਅਖ ਵੇ । ਮੇਰੀ ਅਖ ਮੇਰੀ ਅੱਖ ਸਭ ਨਾਲੋਂ ਵਖ ਵੇ ਮੇਰੀ ਅਖ ਮੇਰੀ ਅੱਖ ਨਾ ਰੋਂਵਦੀ ਨਾਂ ਹਸਦੀ । ਮੇਰੀ ਅਖ, ਮੇਰੀ ਅੱਖ fਪਿਆਰੇ ਨਾਲ ਵਸਦੀ । ਮੇਰੀ ਅਖ ਮੇਰੀ ਅਖ ਆਣੇ ਦਾ ਵੇਸ ਏ । ਮੇਰੀ ਅਖ ਮੇਰੀ ਅੱਖ ਰਿਸ਼ੀਆਂ ਦਾ ਦੇਸ ਏ ! ਮੇਰੀ ਅਖ ਮੇਰੀ ਅੱਖ ਚੁਪਾਂ ਵਿਚ ਸਜਦੀ । ਕਦੇ ਮੇਚੀ ਅੱਖ ਗਾਉਂਦੀ ਨਾ ਰੁਕਦੀ । ਮੇਰੀ ਅੱਖ ਚਸ਼ਮਿਆਂ ਦੀ ਕੇਂਦਰ ਝਲਾਰ ਏ ।