ਪੰਨਾ:Alochana Magazine October 1959.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਮੇਰੀ ਅਖ ਯਾਦ ਦੀ ਨਿਖੁਟਵੀਂ ਨੁਹਾਰ ਏ ਤੇ ਅਗੇ ਜਾ ਕੇ : ਸੋਚ ਸੋਚਾਂ ਵਿਚ ਹੋਈ ਸੋਚਾਂ ਨਾਲੋਂ ਵਖ ਏ । ਪਤਾ ਲਗਾ ਮੇਰੀ ਨਹੀਂ ਏਸੇ ਓਸੇ ਦੀ ਹੀ ਅਖ ਏ । ਕਿਧਰੇ ਉਸ ਨੇ ਪ੍ਰਯ ਪ੍ਰਭੂ ਨੂੰ ਆਖਿਆ : ਜ਼ਿੰਦਗੀ ਦੀਆਂ ਖਿਜ਼ਾਂ ਬਹਾਰਾਂ ਵਿਚ ਮੇਰੇ ਨਹੀਂ ਤਾਂ ਆਪਣੇ ਪਿਆਰਾਂ ਵਿਚ ਜੀਊਂਦਾ ਰਹੁ ਸੋਹਣਿਆ ਜੀਉਂਦਾ ਰਹੁ । ਭਾਊਸ ਰੂਪ ਹੋਏ ਰਾਗੀਆਂ ਵਿਚ . ਰਿਸ਼ੀਆਂ · ਵਿਭਚਾਰ , ਤਿਆਗੀਆਂ ਵਿਚ ਮੇਰੇ ਦਿਲ ਦੀ ਰਮਕ ਰਮਾਉਂਦਾ ਰਹੁ । ਸ਼ਹੁ ਸਾਫ਼ਾਂ ਦੀ ਤਾ ਵਾ ਨਾ ਹੋ ਜਾਂ, ਬਸ ਛਿੜਦੇ ਸਾਰ ਹਛਾ ਹੋ ਜਾਂ, | ਨਾਚ ਰੰਗੀਲੇ ਪਾਉਂਦਾ ਰਹੁ । ਇਨਾਂ ਬਖਸ਼ਿਸ਼ ਭਰਪੂਰ ਪਲਾਂ ਵਿਚ ਉਸ ਨੇ ਸੋਚਿਆ, ਭਲਾ ਕਿਥੋਂ ਦਾ ਰਹਿਣ ਵਾਲਾ ਹੈ ਉਹ। ਉਸ ਨੇ ਲਿਖਿਆ : ਮੇਰਾ ਦੂਰ ਟਿਕਾਣਾ ਰਾਜ਼ ਛਣਕਾਂ ਲਾਉਂਦੇ, ਤਾਊਸ ਨੇ ਨਚਦੇ । ਜਦ ਡਾਨਾਂ ਦੇ ਸਾਗਰ, ਖੁਲਾਂ ਵਿਚ ਜਚਦੇ । ਮੇਰੇ ਲੈ ਲੈ ਅੰਦਰ, ਕਈ ਥਾਂਬੜ ਮਚਦੇ । ਦਿਲ ਹੋਏ ਉਡਾਣਾ, ਮੇਰਾ ਦੂਰ ਟਿਕਾਣਾ | ਫੁਲਾਂ ਜਿਹੀਆਂ ਬਾਹਵਾਂ ਚੰਨ ਚਰਬੀ ਚੋਂ ਢਲੀਆਂ । ਸੂਰਜ ਨੂੰ ਛੁਪਾ ਕੇ ਅਖ-ਪੁਤਲੀਆਂ ਹਲੀਆਂ । ਤਾਰਿਆਂ ਦੀਆਂ ਡਾਰਾਂ ਇਸੇ ਛਾਤੀ ਚਪਲੀਆਂ ! ਉੱਡਣ 'ਸਿਖਲਾਣਾ - ਮੇਰਾ ਦੂਰ ਟਿਕਾਣਾ