ਪੰਨਾ:Alochana Magazine October 1959.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਿਧਰੇ ਹੁਣ ੧੯੩੫ ਦੇ ਸ਼ੁਰੂ ਵਿਚ ਉਹ ਸੰਪੂਰਣ ਸੰਕੋਚ ਵਿਚ ਪੈ ਗਇਆ ਜਦ ਸ ਰੇ ਸੌਂ ਜਾਂਦੇ ਸਨ ਕਾਲੀਆਂ ਜਾਂ ਚੰਨ ਚਾਨਣੀਆਂ ਰਾਤਾਂ ਵਿਚ ਉਹ ਬਾਹਰ ਘੁੰਮਦਾ ਸੀ--ਖਦਾ ਸੀ “ਆਹੀ ਮੈਂ ਕਵੀ ਨਹੀਂ ਆਂ-ਤੁਸਾਂ ਕਵਿਤਾ ਮੈਥੋਂ ਕਿਉਂ ਲਿਖਵਾਈਕਵਿਤਾ ਉਹ ਨਹੀਂ ਹੁੰਦੀ ਜੋ ਉਹ ਲਿਖਦੇ ਹਨ । ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਨਹੀਂ ਤਾਂ ਕਵਿਤਾ ਨਾ ਲਿਖਵਾਂਦੇ ਮੇਰੇ ਤੋਂ ... ..ਫੇਰ ਇਕ ਮਹਾਨ ਤੀਬਰਤਾ ਉਸ ਦੇ ਸਾਰੇ ਜਿਸਮ ਨੂੰ ਬੇਚੈਨ ਕਰਦੀ ਤੇ ਮਹਾਨ ਸਤਿਕਾਰ ਭਰੇ ਅਮੁਕ ਪਿਆਰ ਨਾਲ ਉਹ ਮੰਨਤ ਦਾ ਸੂਮੀ ਮੈਨੂੰ ਕਵਿਤਾ ਲਿਖਣੀ ਦਸੋ-ਆਪ ਕਵਿਤਾ ਲਿਖਵਾਉ ਜੀ-ਓਹੋ ਜਿਹੀ ਨਹੀਂ ਜੋ ਹੋਰ ਕੋਈ ਲੋਕ ਲਿਖਦੇ ਹਨਉਹੋ ਜਿਹੀ , ਲਿਖਵਾਓ ਜਿਹੋ ਜਿਹੀ ਕਦੇ ਨਾ ਲਿਖੀ ਗਈ ਹੋਵੇ ।” ਇਹ ਤਰਲੇ ਇਉਂ ਚਲਦੇ ਹਰ ਰੋਜ਼ ਹਰ ਰਾਤ--| ਕਵਿਤਾ ਮਜਬੂਰ, ਕਰਦੀ ਲਿਖੇ ਜਾਣ ਵਾਸਤੇ । ਉਹ ਬਿਲਕੁਲ ਨਾ ਲਿਖਦਾ। ਖੋਜ ਬ੍ਰਹਮੰਡਾਂ ਦੇ ਰਾਜ਼ ਪੜ੍ਹਦੀ । ਮਨੁਖ ਉਹ ਨਹੀਂ ਸਨ ਜੋ ਨਜ਼ਰ ਆਉਂਦੇ ਸਨ | ਇਕ ਕੁਹਰਾਮ ਮਚਿਆ ਹੋਇਆ ਸੀ । ਪਾਪ ਪੁੰਨ, ਸਭ ਫ਼ਲਸਫ਼ੇ ਇਸ ਉਰਾਰ ਦੇ ਸਨ ਸੱਚ ਦਾ ਪਾਰਾਵਾਰ ਨਹੀਂ ਸੀ । ਉਹ ਆਤਮਾ ਇਕ ਮਹਾਨ ਘੋਲ ਘੁਲ ਰਹੀ ਸੀ ਜਿਸ ਨੇ ਅਗੇ ਜਾ ਕੇ ਆਖਣਾ ਸੀ : ਹਿੰਸਾ ਅਤੇ ਅਹਿੰਸਾ ਦੋਨੋ । ਹਨ ਦੋ ਗਲਾਂ ਬਣੀਆਂ । ਜੋ ਪ੍ਰਚਲਿਤ ਫਲਾਸਫ਼ੀਆਂ ਹਨ ਹਨ ਮਾਵਾਂ ਦੀਆਂ ਜਣੀਆਂ । ਜੁਗਾਂ ਨੇ ਸੰਗਰਾਮ ਮਚਾ ਕੇ ਯਗ ਰਚਾ ਕੇ ਤਪ ਮੁਕਾ ਕੇ ਹਾਲੀ ਕੁਝ ਨਹੀਂ ਜਾਤਾ, ਹਾਲੀ ਤੀਕ ਸੁਤੰਤਰਤਾ ਵਿਚ · ਨਹੀਂ ਰੂਹਾਂ ਦਾ ਨਾਤਾ। 'ਤੇ ਫੇਰ :- ਰੰਗ, ਨਾਚ, ਫਲਸਫ਼ੇ ਮਾਂ ਦੀ ਕੁੱਖ ਦੀ ਗਰਮ ਰੌ, ਚੋਂ ਉਗਮਦੇ । ਨਾ ਕਦੇ ਜਿਸਮਾਂ ਦੀ ਰੌਣਕ ਹੈ ਭੁਲਾ ਸਕਦੀ ਕਿਸੇ ਨੂੰ ਉਹ ਜੋ ਅਸਲੀ ਪਿਆਰ ਹੈ । ਇਕ ਤਾਂ ਲਿਖਣਾ ਸੀ ਕਾਫ਼ੀ ਦੇਰ ਪਛੇ, ਪਰ ੧੯੩੫' ਤੋਂ ਅਗਸਤ ੩੮ ਤਕ ਉਸ ਨੇ ਪੂਰਾਂ ਸੰਕੋਚ ਪਾਲਿਆ | ਮਨ ਅੰਤਰ ਵਿਚ ਇਕ ਅਲਪ ਹੋ