ਪੰਨਾ:Alochana Magazine October 1959.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੇਰੇ ਬੇਜ਼ਬਾਨ ਦੁਖ ਨੂੰ ਇਕ ਨਿਮਖ ਫੋਲ ਲੈਂਦੇ ! ਮੈਂ ਫੇਰ ਜੀਅ ਪੈਂਦਾ ਦੋ ਹਰਫ਼ ' ਬੋਲ ਲੈਂਦੇ ! ਦੇ ਹਰਫ਼ ਬੋਲ ਸਕਣਾ ਜੇ ਇੰਜ ਭੁਲ ਗਏ ਸਨ ਤਾਂ ਬੇਆਵਾਜ਼ ਨਜ਼ਰਾਂ ਚ ਰੂਹ ਨੂੰ ਭਰ ਲੈਂਦੇ, ਉਨ੍ਹਾਂ ਦੇ ਨਾਲ ਦਿਲ ਤਕ ਕੋਈ · ਰਾਹ ਖੋਲ ਲੈਂਦੇ, ਯਾਕੂਤ ਚੁਪ ਰਖ ਕੇ ਪਰ ਤਾਰ ਨੂੰ ਹਿਲਾ ਕੇ ਅੱਜ ਪ੍ਰੇਸ਼ਾਨੀਆਂ ਚੋਂ ਵੀ ਰਹਿਮ ਨੂੰ ਦਿਖਾਂਦੇ, ਇਕ ਤਕ ਆਪਣੀ ਤੋਂ ਸ਼ਾਈਕ ਨੂੰ ਹਟਾਦੇ, ਅਜ ਮੌਤ ਦੀ ਸਭਾ ਵਿਚ ਇੰਜ ਜਿੰਦ ਤੋਲ ਲੈਂਦੇ ; ਅੱਖੀਆਂ ਦੇ ਨਾਲ ਹੀ ਸਹੀ ਦੋ ਹਰਫ਼ ਬੋਲ ਲੈਂਦੇ ! ਇਹ ਕੁਝ ਤਾਂ ਇਸ ਤਰ੍ਹਾਂ ਸੀ ਹੀ, ਪਰ ਉਪਰਾਮਤਾ, ਨੇ ਇਕ ਨਝ ਦੌਰ ਨਿਯਤ ਕਰਨਾ ਸੀ । ਬਹੁਤ ਸਾਰੇ ਕਾਰਣ ਇਕੱਤਰ ਹੋਏ ਅਤੇ ਸਫ਼ੀਰ ਨੇ ਫਿਰ ਸੰਕੋਚਵਾਨ ਹੋਣ ਦਾ ਫੈਸਲਾ ਕੀਤਾ | ਇਕ ਕਾਰਣ ਇਹ ਵੀ ਸੀ ਕਿ ਉਹ ਹੁਣ ਕਿਸੇ ਹੋਰ ਨਵੀਨਤਾ ਨਾਲ ਭਾਵ ਉਲੀਕਣਾ ਚਾਹੁੰਦਾ ਸੀ । ੧੯੪੭-੪੮ ਤੋਂ ਕੁਝ ਸੰਕੋਚ ਦਾ ਨਵਾਂ ਕਾਂਡ ਸ਼ੁਰੂ ਹੋਇਆ । ਆਦਿ ਜੁਗਾਦਿ ੧੯੫੮ ਵਿਚ ਰਕਤ ਬੂੰਦਾਂ ਤੇ ਰਾਗ ਰਿਸ਼ਮਾਂ ਤੋਂ ਪੂਰੇ ਬਾਰਾਂ ਵਰੇ ਬਾਅਦ ਛਪੀ ਹੈ । ਇਸ ਵਿਚਲੀਆਂ ਕੁਝ