ਪੰਨਾ:Alochana Magazine October 1959.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹਿਰੋਸ਼ਿਮਾ ਨਾਗਾ ਸਾਕੀ ਵਿਚ ਉਹ ਐਟਮ ਬੰਬ ਤੋਂ ਅਗਲੀ ਸ਼ਕਤੀ ਦੀ ਸੰਭਾਵਨਾ ਕਰਦਾ ਹੈ । ਉਸੇ ਜਨ-ਸ਼ਕਤੀ ਦੀ ਭਾਲ ਵਿਚ ਇਸ ਸਿਤਾਰੇ ਦੇ ਸ਼ੁਭ-ਚਿੰਤਕ ਗਲਤਾਨ ਹਨ । | ਅਜੇ ਇੰਤਜ਼ਾਰ ਦੀਆਂ ਘੜੀਆਂ ਹਨ । ਪਤਾ ਨਹੀਂ ਕਦੋਂ ਨਵੀਨ ਪ੍ਰਵਾਹ ਨਸੀਬ ਹੋਵੇਗਾ | ਕੀ ਕਦੇ ਉਹ ਫਿਰ ਉਸੇ ਰਫਤਾਰ ਨਾਲ ਲਿਖੇਗਾ ? ਉਹ ਕਹਿੰਦਾ ਹੈ, ਉਸ ਨੂੰ ਆਪ ਦੀਆਂ ਸ਼ੁਭ-ਇਛਾਵਾਂ ਦੀ ਲੋੜ ਹੈ ਅਤੇ ਉਹ ਇਛਾਵਾਨ ਹੈ ਕਿ ਉਸ ਵਿਆਪਕ ਸ਼ਕਤੀ ਨਾਲ ਇਕ-ਰਸ ਹੋ ਕੇ ਕੁਝ ਲਿਖ ਸਕੇ, ਜਿਸ 'ਚ ਸਭਨਾਂ ਭਾਵਾਂ ਦੀ ਉਪਜ ਹੁੰਦੀ ਹੈ । ਚਰਚਾ ਸਫ਼ੀਰ ਦੇ ਲੇਖ ਪੜਨ ਪਿੱਛੋਂ ਉਸ ਤੇ ਚਰਚਾ ਹੋਈ ਸਭ ਤੋਂ ਪਹਿਲਾਂ ਸ. ਇੰਦਰ ਸਿੰਘ ਐਮ. ਏ. ਨੇ ਆਪਣੇ ਪ੍ਰਤਿਕਰਮ ਪੇਸ਼ ਕੀਤੇ, ਜਿਨਾਂ ਦਾ ਸਾਰ ਨਿਮਨ-ਲਿਖਤ ਸਤਰਾਂ ਵਿਚ ਹੈ :- | ਸਫ਼ੀਰ ਜੀ ਦੇ ਪ੍ਰੇਣਾ ਦੇ ਸੰਕਲਪ ਵਿਚ ਵਿਰੋਧ ਦਿੱਸ ਆਉਂਦਾ ਹੈ । ਉਹ ਪ੍ਰੇਰਣਾ ਤਾਂ ਲੈਂਦੇ ਹਨ, ਪਰ ਉਸ ਨੂੰ ਸੀਕਾਰ ਕਰਨ ਤੋਂ ਨਾਂਹ ਕਰਦੇ ਹਨ । ਸਫ਼ੀਰ ਜੀ ਦੀ ਇਹ ਪ੍ਰੋਣ ਨਿਰਾਕਾਰ ਮਿਥਿਆ-ਸ਼ੀਲ ਯਥਾਰਥ ਦਾ ਅਭਿਵਿਅੰਜਨ ਹੈ, ਜਿਹੜੀ ਪ੍ਰੇਰਣਾ ਕਿ ਮਧਕਾਲੀਨ ਅਵਿਗਿਆਨਕ ਵਿਸ਼ਲੇਸ਼ਣ-ਵਿਮੁਕਤ ਚਿੰਤਨ ਦਾ ਪਰਿਣਾਮ ਹੈ । ਇਸ ਤਰਾਂ ਦਾ ਅਭਿਵਿਅੰਜਨ ਸਾਪੇਖਕ ਯਥਾਰਥ ਦੀ ਅਵਹੇਲਨਾ ਤੇ ਮਾਨਸਿਕ ਦਲਿੱਦਰ ਦਾ ਸੂਚਕ ਹੈ । ੩. ਤੀਜੀ ਸਮੱਸਿਆ ਸਫੀਰ ਜੀ ਦੀ ਕਵਿਤਾ ਵਿਚ ਨਵੇਂ ਰੂਪ ਦੀ ਹੈ । ਪਾਠਕ ਦੀ ਸਮਝ ਤੋਂ ਬਾਹਿਰ ਪੁਰਾਣੇ ਪ੍ਰਤੀਕਾਂ ਨੂੰ ਗੁੰਝਲਮਈ ਤਰੀਕੇ ਨਾਲ ਭਰ ਦੇਣਾ ਕਾਵਿ ਦੀ ਜਾਂ ਸਮਾਜ ਦੀ ਕੀ ਖੋਹਣ ਖੋਹ ਸਕਦਾ ਹੈ । ਸਫ਼ੀਰ ਜੀ ਨੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਦੇਦਿਆਂ ਹੈਰਾਨੀ ਪ੍ਰਗਟ ਕੀਤੀ ਕੇ ਉਹਨਾਂ ਦੇ ਪੇਰਣਾ-ਸੋਮੇ ਨੂੰ ਸਮਝਿਆ ਹੀ ਨਹੀਂ ਗਇਆ । ਸਫ਼ੀਰ ਨਕਲ ਹੈ ਕਟਦਾ, ਨਾ ਹੀ ਉਧਾਰ ਖਾਂਦਾ ਹੈ । ਉਸ ਦਾ ਪ੍ਰੇਰ-ਸੋਮਾ ਸਰਬ ਵਿਆਪਕ ੪੯