ਪੰਨਾ:Alochana Magazine October 1959.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਕਤੀ ਹੈ, ਜਿਹੜੀ ਮੂਲ ਰੂਪ ਵਿਚ ਸਭ ਪੈਗੰਬਰਾਂ,, ਸਭ ਕਵੀਆਂ ਸਭ ਚਿੰਤਕਾਂ ਦੀ ਪੇਕ ਹੈ । | ਦੂਸਰੇ ਪ੍ਰਸ਼ਨ ਦਾ ਉੱਤਰ ਦੇਦਿਆਂ ਸਫ਼ੀਰ ਜੀ ਨੇ ਕਹਿਆ ਕਿ ਉਹਨਾਂ ਵਿਚਲਾ ‘ਦਲਿੱਦਰ ਬਾਗੀਆਂ ਵਾਲਾ ਹੈ, ਮੁਰਦਿਆਂ ਵਾਲਾ ਨਹੀਂ। ਉਹਨਾਂ ਦਾ ਇਹ ਦਲਿੱਦਰ’ ਮੈਂ ਕੌਣ ਹਾਂ’ ਦੀ ਖੋਜ ਤੋਂ ਉਤਪੰਨ ਹੋਇਆ ਹੈ । ਜੋ ਆਪਣੇ ਆਪੇ ਨਾਲ, ਕੁੱਤੇ, ਦਰਖਤ ਜਾਂ ਪ੍ਰਕ੍ਰਿਤੀ ਦੀ ਕਿਸੇ ਚੀਜ਼ ਨਾਲ ਸਾਂਝ ਨਹੀਂ ਪਾਂਦੇ, ਉਹ ਇਸ ਨੂੰ ਕੀ ਜਾਣ ਸਕਦੇ ਹਨ ? ਰੂਪ ਦੇ ਸੰਬੰਧ ਵਿੱਚ ਉਹਨਾਂ ਕਰਿਆ ਕ ਕੋਈ ਚੀਜ਼ ਆਪਣੇ ਆਪ ਵਿਚ ਅੰਤ ਨਹੀਂ । ਇਸੇ ਤਰਾਂ ਕੋਈ ਰੂਪ ਅੰਤਿਮ ਨਹੀਂ । ਰਾਗ ਆਸਾਂ ਦੇ ਬੰਨੇ ਜਾਣ ਦੇ ਸਿੱਟੇ ਵਜੋਂ ਹੋਰ ਰਾਗਾਂ ਲਈ ਡੱਕਾ ਨਹੀਂ ਸੀ ਲਗ ਗਇਆ । ਤੇਲ ਵਾਲੇ ਦੀਵੇ ਹੋਣ ਨਾਲ ਬਿਜਲੀ ਦੀ ਮਨਾਹੀ ਨਹੀਂ ਹੋ ਗਈ । ਸਫ਼ੀਰ ਉਸ ਮਹਾਨ ਸ਼ਕਤੀ ਦਾ ਅਨੁਯਾਈ ਹੈ ਜੋ ਸਰਬ ਵਿਆਪਕ ਹੈ ਤੇ ਉਸ ਤੋਂ ਉਹ ਪ੍ਰੇਰਣਾ ਤੇ ਨਵੀਂ ਸ਼ਕਤੀ ਲੈਂਦਾ ਹੈ । ਬੈਂਤ ਆਦਿ ਕਾਫੀ ਨਹੀਂ ਹਨ । ਤਜਰਬਿਆਂ ਤੋਂ ਅੱਗੇ ਕਲਮ ਚਲਣੀ ਗ਼ਲਤੀ ਨਹੀਂ ਹੁੰਦੀ । ਗੁਰੂ ਨਾਨਕ ਦਾ ਫਲਸਫਾ ਕਦੀ ਖ਼ਪਤ ਨ ਹੁੰਦਾ ਜੋ ਪਿਛਲੇ ਫਲਸਫੇ ਨੂੰ ਹੀ ਚੰਬੜਿਆ ਜਾਂਦਾ। ਪ੍ਰੋ: ਅਤਰ ਸਿੰਘ ਦੇ ਇਸ ਪ੍ਰਸ਼ਨ ਦੇ ਉੱਤਰ ਵਿਚ ਕਿ ਆਪ ਜੀ ਨੇ ਕਿਸ ਵਿਸ਼ਸ਼ ਧਾਰਾਂ ਜਾਂ ਕਿਸੇ ਵਿਸ਼ੇਸ਼ ਕਵੀ ਦਾ ਪ੍ਰਭਾਵ ਹੁਣ ਕੀਤਾ ਹੈ , ਸਫ਼ੀਰ ਜੀ ਨੇ ਦੱਸਿਆ ਕਿ ਉਹ ਕਵਿਤਾ ਜ਼ਿੰਦਗੀ ਵਿਚੋਂ ਲੈਕੇ ਲਿਖਦੇ ਹਨ | ਕਵਿਤਾ ਆਪ ਮੁਹਾਰੇ ਫੁੱਟਦੀ ਹੈ । ਨਕਲ ਕੀਤਿਆਂ ਨਹੀਂ ਉਪਜਦੀ। ਕੁਝ ਹੋਰ ਪ੍ਰਸ਼ਨ-ਉਤਰਾਂ ਦੇ ਉਪਰੰਤ ਪ੍ਰੋ: ਹਰਿਭਜਨ ਸਿੰਘ (ਦਿੱਲੀ) ਨੇ ਦੇ ਗੀਤ “ਮੀਤ fਬਨਾਂ ਜਿੰਦ ਜੀਣਾ ਸਿਖਆ ਗੀਤ ਬਿਨਾ ਨ ਜੀਵੇ ਤੇ ਮੈਂ ਭਰੀ ਸੁਗੰਧੀਆਂ ਪੌਣ”, “ਸੱਜਣ ਤੇਰੇ ਬੂਹੇ ਤੇ ਸੁਣਾਏ । | ਸਮਾਗਮ ਦੀ ਕਾਰਵਾਈ ਦੀ ਪਰਸ਼ੰਸਾ ਕਰਦਿਆਂ ਪ੍ਰਧਾਨ ਗਿਆਨੀ ਲਾਲ ਸਿੰਘ ਡਾਇਰੇਕਟਰ ਭਾਸ਼ਾ ਵਿਭਾਗ ਪਟਿਆਲਾ ਨੇ ਕਹਿਆ ਕਿ ਸਫ਼ੀਰ ਜੀ ਉਹਨਾਂ ਦੇਵਿਆਂ ਕਵੀਆਂ ਵਿਚੋਂ ਹਨ ਜੋ ਆਵੇਸ਼ ਤੋਂ ਬਾਦ ਅਪਣੇ ਸੰਗ ਤੋਂ ਨਵੇਕਲੇ ਹੋ ਤੁਰਦੇ, ਹਨ । ਬਹੁਤੇ ਸਮੂਹ ਵਿੱਚੋਂ ਨਵੇਕਲਾ ਹੋ ਜਾਣਾ ਬਾਗੀਆਨਾ ਪ੍ਰਤਿਭਾ ਦਾ ਸੂਚਕ ਹੈ ਉਸੇ ਤਰਾਂ ਜਿਵੇਂ ਕਿ ਹੀਰ ਨਵੇਕਲੀ ਹੋ ਤੁਰੀ ਸੀ । ਇਹੀ ਕਾਰਣ ਹੈ ਕਿ ਸਫ਼ੀਰ ਜੀ ਦੀ ਕਵਿਤਾ ਦੇ ਆਦੇਸ਼ ਦਾ ਵਾਤਾਵਰਣ ਬਿਲਕੂਬ ਵਿਕੋਲਿਤਰਾ ਹੈ । ਇਹ ਸ਼ਿਕਾਇਤ ਕਿ ਸਫ਼ੀਰ ਦੀ ਕਵਿਤਾ ਦੀ ਸਮਝ ਨਹੀਂ ਆਉਂਦੀ, ਇਸ ਦਾ ૫o