ਪੰਨਾ:Alochana Magazine October 1959.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਾਰਣ ਉਹਨਾਂ ਦੇ ਸਰੋਤ ਦਾ ਪਤਾ ਨਾ ਹੋਣਾ ਹੈ । ਅੱਜ ਉਹਨਾਂ ਖੁਲ ਕੇ ਆਪ ਕਹਿਆ ਕਿ ਉਹਨਾਂ ਨੂੰ ਕਾਵਿ-ਰਚਨਾ ਲਈ ਪ੍ਰੇਰਣਾ ‘ਘਰ ਦੇ ਪਿਆਰ ਤੇ “ਇਸ਼ਟ” ਤੋਂ ਮਿਲਦੀ ਹੈ । ਸਫ਼ੀਰ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ' ਨt ਤੋਂ ਨਸ਼ਿਆ ਜਾਂਦਾ ਹੈ । ਇਹਨਾਂ ਦੇ ਘਰ ਦਾ ਵਾਤਵਰਣ ਵੀ ਉਸ ਨਸ਼ੇ ਵਿਚ ਗੜੂਦ ਸੀ । ਉਹੀ ਨਸ਼ਾ ਹੁਣ ਤਕ ਤੁਰਿਆ ਆਉਂਦਾ ਹੈ । ਹਾਲੀ ਉਤਰਿਆ · ਨਹੀ। ਤਰਨ ਤਾਰਨ ਦੀ ਭਾਵਨਾ ਇਹ ਕਾਰ ਚਲਾਈ ਜਾਂਦੀ ਹੈ । ਸਫ਼ੀਰ ਜੀ ਆਵੇਸ਼ ਵਿਚ ਆ ਕੇ ਕਹਿੰਦੇ ਹਨ । ਇਹਨਾਂ ਦੀ ਵਾਰਤਕ ਵੀ ਕਵਿਤਾ ਵਰਗਾ ਰਸ ਦੇਂਦੀ ਹੈ । ਓਹੀ ਨਸ਼ਾ। ਇਸ ਲੇਖ ਪੜਨ ਵਿਚੋਂ ਦੱਸ ਆਇਆ ਹੈ । ਜਿਵੇਂ ਸਫ਼ੀਰ ਜੀ ਨੇ ਆਪ ਦਸਿਆ ਹੈ - ਛਾਲ ਮਾਰਨ ਲਗਿਆਂ ਨੂੰ ਕਿਸੇ ਨੇ ਰੋਕ ਲਇਆ-ਰੋਕਿਆ ਹੀ ਨਹੀਂ, ਨਵਾਂ ਜੀ ਅਦਾਨ ਦਿੱਤਾ ਤੇ ਨਸ਼ਾ ਪ੍ਰਦਾਨ ਕੀਤਾ ਜਿਸ ਵਿੱਚ ਖੀਵੇ ਹੋ ਕੇ ਲਿਖਦੇ ਚਲੇ ਆਉਂਦੇ ਹਨ | ਸਾਹਿਤ ਵਿੱਚ ਆਪੋ ਆਪਣੀ ਭਾਵਨ ਰਖਣੀ ਬੜੀ ਜ਼ਰੂਰੀ ਹੈ । ਸੂਤੁ ਹੋਣਾ ਅਵੱਸ਼ ਹੈ । -0- ਆਲੋਚਨਾ ਲਈ ਆਪਣੇ ਬਹੁ-ਮੁੱਲੇ ਲੇਖ ਭੇਜ ਕੇ ਮਾਤ-ਭਾਸ਼ਾ ਪੰਜਾਬੀ ਦੀ ਸੇਵਾ ਕਰੋ