ਪੰਨਾ:Alochana Magazine October 1959.pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਨਸਰ ਵਿਚ :- ੧. ਸਭ ਤੋਂ ਪਹਿਲਾਂ ਗੱਦ ਵਿਚ ਹੀਰ ਦਾ ਕਿੱਸਾ ਗੁਰਦਾਸ ਖਤਰੀ ੧੧੧੩-੨੧ ਹਿ: ੧੭੦੯ ਈ: (ਇਹ ਕਿੱਸਾ ਦਮੋਦਰ ਦੀ ਹੀਰ ਦੇ ਆਧਾਰ ਤੇ ਲਿਖਿਆ ਗਇਆ ਹੈ) ੨, ਕਿੱਸਾ-ਏ-ਹੀਰ-ਉ-ਰਾਂਝਾ (ਨਸਰ ਵ ਨਜ਼ਮ ਵਿਚ) ਮਨਸਾ ਰਾਮ ਖੁਸ਼ਾਬੀ ੧੧੫੭ ਹਿ: ੧੭੪੪ ਈ । ੩. ਸਿਰਾਜ-ਉਲ-ਮੁਹੱਬਤ-ਇਬਰਤੀ ਅਲਗ-ਆਬਾਦੀ-- ੧੨੦੨ ਹਿ ੧੮੩੬ ਈ । ਇਨ੍ਹਾਂ ਤੋਂ ਛੁੱਟ ਇਕ ਹੋਰ ਮਸਨਵੀ ਨਿਗਾਰੀ-ਨਾਮਾ (੧੨੯੯ ਹਿਜਰੀ ਸੰਮਤ ੧੮੮੦ ਈਸਵੀ) ਵਿਚ ਵਾਰਿਸ ਸ਼ਾਹ ਤੋਂ ਪਿਛੋਂ ਲਿਖੀ ਗਈ । ਇਸ ਦਾ ਲੇਖਕ ਕਨਈਆ ਲਾਲ ਹਿੰਦੀ ਹੈ । ਪ੍ਰੋ: ਜੋਗਿੰਦਰ ਸਿੰਘ ਨੇ ਉਸ ਨੂੰ ਲੁਧਿਆਣੇ ਦਾ ਵਸਨੀਕ ਦਸਿਆ ਹੈ । ਵਾਸਤਵ ਵਿਚ ਉਹ ਆਗਰੇ ਦੇ ਨੇੜੇ ਇਕ ਪਿੰਡ ਜਲੇਸਰ ਵਿਚ ਜੰਮਿਆ ਸੀ; ਪਰ ਉਸ ਦੀ ਉਮਰ ਪੰਜਾਬ ਵਿਚ ਹੀ ਬਿਤਤ ਹੋਈ । ਜਿਹਾ ਕਿ “ਖੁਲਾਸਾਤੁਲ-ਤਵਾਰੀਖ ਦੇ ਕਰਤਾ ਸੁਜਾਨ ਰਾਏ (੧੧੦੭ ਹਿਜਰੀ) ਨੇ ਲਿਖਿਆ ਹੈ :- 'ਅਹਿਲੇ ਪੰਜਾਬ....ਦਰ ਮੁਹੱਬਤ-ਓ ਆਸ਼ੁਫਤਗੀ ਈ: ਹਰ-ਦੋ (ਰਾਂਝਾ ਵਹੀਰ) ਨਕਸ਼ ਹਾਏ ਬਦੀਅ ਵ ਅਸ਼ਆਰੇ ਅਜੀਬਾ ਬਸਤਾ, ਸਰੋਦਓ ਨਗ਼ਮਾ-ਏ ਦਿਲਫਰੇਬ ਮੀ ਕੁਨੰਦ... ਇਹੋ ਕਾਰਣ ਹੈ ਕਿ ਬਾਰਵੀਂ ਸਦੀ ਹਿਜਰੀ ਵਿਚ ਪੰਜਾਬ ਵਿਚ ਅਰ ਖਾਸ ਤੌਰ ਤੇ ਹਿੰਦੁਸਤਾਨ ਵਿਚ ਇਹ ਕਿੱਸਾ ਬਹੁਤ ਮਕਬੂਲ ਸੀ । ਮੰਨਤ ਦੇਹਲਵੀ, ਲਾਇਕ ਅਰ ਇਬਰਤੀ ਦੀਆਂ ਰਚਨਾਵਾਂ ਇਸ ਹਕੀਕਤ ਦਾ ਪੂਰਾ ਸਬੂਤ ਪੇਸ਼ ਕਰਦੀਆਂ ਹਨ । ਹੀਰ ਰਾਂਝੇ ਦਾ ਕਿੱਸਾ ਫਾਰਸੀ ਵਿਚ ਲਿਖਣ ਦਾ ਦੌਰ ਸੰਧ ਵਿਚ ਇਸ ਤੋਂ ਪਿਛੋਂ ਸ਼ੁਰੂ ਹੋਇਆ ਲਗਦਾ ਹੈ । ਸਿੰਧ ਵਿਚ ਰਚੀਆਂ ਫ਼ਾਰਸੀ ਕਿਰਤਾਂ ਵਿਚ ਸਾਨੂੰ ਚਾਰ ਮਸਨਵੀਆਂ, ਦੋ ਨਸਰੀ ਦਾਸਤਾਨਾਂ ਅਰ ਇਕ ਫ਼ਾਰਸੀ ਕਿੱਤਾ ਲਿਖਿਆ ਮਿਲਦਾ ਹੈ, ਜਿਨ੍ਹਾਂ ਦਾ ਵੇਰਵਾ ਇਹ ਹੈ:- ੧. ਮਸਨਵੀ ਅਜ਼ੀਮ ਠੱਠਵੀ (੧੨੧੪ ਹਿਜਰੀ) ੧੭੯੯ ਈਸਵੀ । ੨. ਮਸਨਵੀ ਜ਼ਿਆ ਉਦੀਨ ਜ਼ਿਆ (੧੨੧੫ ਹਜਰੀ) ੧੮੦੦ ਈਸਵੀ । ੨. ਮਸਨਵੀ ਆਜ਼ਾਦ (੧੨੬-੨੬ ਹਿਜਰੀ) ੧੮੦੧-੧੧ ਈਸਵੀ । ੪. ਮਸਨਵੀ ਨਵਾਬ ਵਲੀ ਮੁਹੰਮਦ ਖਾਂ ਲੁਖਾਰੀ (੧੨੨੬-੨੭ ਹਿਜਰੀ)