ਪੰਨਾ:Alochana Magazine October 1959.pdf/7

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


੧੮੧-੨੦ ਈਸਵੀ । ੫. ਤਵੀਲ-ਕਿੱਤਾ-ਫ਼ਕੀਰ ਕਾਦਿਰ ਬਖਸ਼ ਬੇਦਿਲ (੧੨੯੩ ਹਿਜਰੀ ੧੮੭੬ ਈਸਵੀ । ੬. ਮੁਹੱਬਤ-ਨਾਮਾ (ਨਸਰ ਮੁਸਜਾ)-ਮੁਨਸ਼ੀ ਸੇਵਕ ਰਾਮ ਅਰਦ ਠੱਠਵੀ ੧੧੮੫-੯ ਹਿਜਰੀ, ੧੭੭੧-੭੬ ਈਸਵੀ । 5. ਦਾਸਤਾਨੇ-ਨਸ਼ਰ ਅਲ ਬੇਗ (੧੨੩੦ ਹਿਜਰੀ) ੧੮੦੫ ਈਸਵੀ ਤੋਂ ਪਹਿਲੇ । ਇਨ੍ਹਾਂ ਰਚਨਾਵਾਂ ਦਾ ਅਸਚਰਜ-ਜਨਕ ਪਹਿਲੂ ਇਨ੍ਹਾਂ ਦੀ ਸੰਖਿਆ ਹੈਪਰ ਉਹ ਵੀ ਇਨ੍ਹਾਂ ਦੇ ਅਸਲੀ ਵਤਨ ਤੋਂ ਦੂਰ-ਦੂਜੀਆਂ ਜ਼ਬਾਨਾਂ ਵਿਚ | ਕੇਵਲ ਪੰਜਾਬੀ ਨੂੰ ਹੀ ਲਇਆ ਜਾਵੇ ਤਾਂ ਕੁਲ ਕਿਤਾਬਾਂ ਦੀ ਸੰਖਿਆਂ ੬੦ ਦੇ ਲਗਭਗ ਪਹੁੰਚਦੀ ਹੈ । ਇਸ ਤੋਂ ਮਾਲੂਮ ਹੁੰਦਾ ਹੈ ਕਿ “ਹੀਰ ਰਾਂਝਾ' ਨੇ ਕਵੀਆਂ ਲਈ ਇਕ ਆਮ ਸ਼ਾਹ ਰਾਹ ਦੀ ਹੈਸੀਅਤ ਅਖ਼ਤਿਆਰ ਕਰ ਲਈ ਹੈ । ਕਵੀਆਂ ਨੇ ਹਰ ਦੌਰ ਵਿਚ ਇਸ ਕਦਮ ਨੂੰ ਅਗੇ ਵਧਾਇਆ ਹੈ । ਸਭ ਕਵੀ ਲੇਖਕਾਂ ਨੇ ਇਸ ਲੋਕ-ਪ੍ਰਿਯ ਪੇਮ-ਕਥਾ ਨੂੰ ਅਪਣੇ ਤੌਰ ਤੇ ਬਿਆਨ ਕੀਤਾ ਹੈ; ਇਸ ਵਿਚ ਨਵੇਂ ਨਵੇਂ ਨੁਕਤੇ ਵਧਾਏ ਹਨ, ਘਟਨਾਵਾਂ ਵਿਚ ਅਦਲ-ਬਦਲੀ ਕੀਤੀ ਹੈ; ਨਵੇਂ ਨਵੇਂ ਅੰਦਾਜ਼ ਨਾਲ ਇਨਾਂ ਨੂੰ ਤਰਤੀਬ ਦਿਤੀ ਹੈ; ਨੋਕ-ਪਲਕ ਪੈਦਾ ਕੀਤੀ ਹੈ; ਬਣਾਇਆ ਸੁਆਰਿਆ ਹੈ: ਆਪਣੀ ਆਪਣੀ ਰੁਚੀ ਅਨੁਸਾਰ ਤਸਵੀਰ ਵਿਚ ਰੰਗ ਭਰੇ ਹਨ, ਅਤੇ ਇਸ ਤਰਾਂ ਆਪਣੀ ਕਾਵਿ-ਕਲਾ ਦੇ ਜੌਹਰ ਵਿਖਾਏ ਹਨ ਕਿ ਆਦਮੀ ਹੈਰਾਨ ਰਹਿ ਜਾਂਦਾ ਹੈ । ਇਸ ਬਹੁਰੂਪਤਾ ਦੀ ਹੋਰ ਮਿਸਾਲ ਨਹੀਂ ਮਿਲਦੀ, ਕਿਸੇ ਭਾਸ਼ਾ ਵਿਚ । ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਇਕੋ ਹੀ ਵਿਸ਼ੇ ਤੇ ਬਾਰ ਬਾਰ ਕਲਮ ਚੁਕੀ ਜਾਵੇ ਤਾਂ ਉਸ ਵਿਚ ਨਕਲ ਜਾਂ ਸਾਹਿਤਕ ਚੋਰੀ ਦਾ ਡਰ ਰਹਿੰਦਾ ਹੈ; ਪਰ ਹੀਰ ਰਾਂਝਾ ਦੇ ਮੁਆਮਲੇ ਵਿਚ ਸ਼ਾਇਦ ਇਹ ਵੀ ਹੀਰ ਰਾਂਝਾ ਜਿਹੇ ਸਚੇ ਆਸ਼ਕਾਂ ਦਾ ਕਮਾਲ ਹੈ ਕਿ ਇਨਾਂ ਵਿਚੋਂ ਬਹੁਤੀਆਂ ਰਚਨਾਵਾਂ ਵਿਚ ਆਪਣੇ ਆਪਣੇ ਤੌਰ ਤੇ ਤਾਜ਼ਗt wਰ ਨਵੀਨਤਾfਮਲਦੀ ਹੈ ਅਰ ਹਰੇਕ ਕਵੀ ਨੇ ਆਪਣਾ ਰੰਗ ਕਾਇਮ ਰੱਖਿਆ ਹੈ । ਹੀਰ ਹਰ ਲਿਬਾਸ ਵਿਚ ਹੀਰ ਹੀ ਰਹੀ ਹੈ । ਫਾਰਸੀ ਵਿਚ ਵੀ ਇਸ ਦਾ ਰੰਗ ਰੂਪ ਘੱਟ ਨਹੀਂ ਹੋਇਆ | ਸਗੋਂ ਕਾਇਮ ਰਹਿਆ ਹੈ । ਫ਼ਾਰਸੀ ਦੇ ਕਵੀ ਟੁਰੇ ਹਨ “ਨਿਜ਼ਾਮੀ ਅਤੇ ਅਮੀਰ ਖੁਸਰੋ ਦੇ ਚਰਣ-ਚਿੰਨਾਂ ਉਤੇ ਪਰ ਕਹਾਣੀ ਦਾ ਜਾਦੂ ਇਸ ਬਦੇਸ਼ੀ ਢੰਗ ਨੂੰ ਅਪਨਾ ਲੈਂਦਾ ਹੈ । ਇਕ ਹੋਰ ਬੜੀ ਅਸਚਰਜ ਵਾਲੀ ਗੱਲ ਇਹ ਹੈ ਕਿ ਫਾਰਸੀ ਵਿਚ ਲਿਖਿਆ ਹੀਰ ਦਾ ਕੋਈ ਵੀ ਕਿੱਸਾ ਵਾਰਿਸ ਸ਼ਾਹ ਵਾਲੀ ਬਹਿਰ ਵਿਚ ਨਹੀਂ ਹੈ । ਇਸ ਦਾ ਇਕ ਕਾਰਣ ਇਹ ਵੀ ਜਾਪਦਾ ਹੈ ਕਿ