ਪੰਨਾ:Alochana Magazine October 1959.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਿੱਸੇ ਦਾ ਅੰਤ ਇੰਝ ਹੈ ਕਿ ਰਾਂਝਾ ਬੀਮਾਰ ਪੈ ਕੇ ਮਰ ਜਾਂਦਾ ਹੈ ਤੇ ਹੀਰ ਵੀ ਜੁਦਾਈ ਦਾ ਦੁਖ ਨਹੀਂ ਸਹਾਰ ਸਕਦੀ ਤੇ ਦੁਨੀਆ ਤੋਂ ਚਲਾਣੇ ਕਰ ਜਾਂਦੀ ਹੈ । ਦੋਵੇਂ ਇਕ ਦੂਜੇ ਦੀ ਬਗ਼ਲ ਵਿਚ ਦਫ਼ਨ ਕਰ ਦਿਤੇ ਜਾਂਦੇ ਹਨ । ਲਾਇਕ ਦੀ ਮਸਨਵੀ ਵਿਚ ਨਵੇਂ ਨਵੇਂ ਸ਼ਬਦ ਬੜੇ ਰੋਚਕ ਹਨ । ਉਦਾਹਰਣ ਵਜੋਂ ਮਲੀਦੇ ਵਾਸਤੇ ਉਹ ਲਕਮਾਏ-ਚਰਬ ਲਿਖਦਾ ਹੈ , ਕੈਦੋ ਨੂੰ ‘ਬਲਾਏ-ਯਕ-ਪਾ’ ਕਹਿੰਦਾ ਹੈ ਅਰ ਕਾਤਿਬ ਵਾਸਤੇ “ਕਲਮਜ਼ਨ ਅਤੇ ਸਹਿਤੀ ਨੂੰ ‘ਸ਼ਹਿਦੀ ਦਾ ਨਾਉਂ ਦੇਦਾ ਹੈ । ਇਸ ਮਸਨਵੀ ਵਿਚ ਰਾਂਝੇ ਦਾ ਇਸ਼ਕ ਜ਼ਹਿਰ ਉਤਾਰਣ ਲਈ ਮੰਤਰ ਪੜਦਾ ਸਭ ਤੋਂ ਦਿਲਚਸਪ ਪਹਿਲੂ ਹੈ । ਇਸ ਦੀ ਸਮਾਪਤੀ ਵੀ ਦੋਹਾਂ ਪ੍ਰੇਮੀਆਂ ਦੀ ਮੌਤ ਦੇ ਰੂਪ ਵਿਚ ਹੁੰਦੀ ਹੈ ; ਤੇ ਸਚੇ ਆਸ਼ਕਾਂ ਦੀ ਤਰ੍ਹਾਂ ਇਨ੍ਹਾਂ ਨੂੰ ਇੱਕੋ ਕਬਰ ਵਿਚ ਦਫ਼ਨ ਕਰ ਦਿਤਾ ਜਾਂਦਾ ਹੈ । ‘ਚਨਾਬੀ ਦਾ fਕਿੱਸਾ ਹੀਰ-ਓ-ਮਾਹੀਂ ਕਈ ਕਾਰਣਾਂ ਕਰ ਕੇ ਸਭ ਤੋਂ ਨਿਰਾਲਾ ਹੈ । ਸ਼ਾਇਰ ਇਕ ਪੇਂਡੂ ਸੀ ਤੇ ਪੇਂਡੂ ਵਾਤਾਵਰਣ ਵਿਚ ਰਸਿਆ ਬਸਿਆ ਹੋਇਆ ਸੀ । ਉਸ ਦੀ ਸੋਚ ਵੀ ਪੇਂਡੂਆਂ ਵਾਕੁਰ ਸਿਧੀ ਸਾਦੀ ਜਿਹੀ ਹੈ ਤੇ ਉਹ ਖਿਆਲ-ਬੰਦਾਂ ਵਰਗੀਆਂ ਕਲਾਤਮਕ ਬਾਰੀਕੀਆਂ ਨੂੰ ਚੰਗਾ ਨਹੀਂ ਸਮਝਦਾ। ਯਥਾਰਥ-ਚਿਤਰਣ ਉਸ ਨੂੰ ਵਧੇਰੇ ਪਸੰਦ ਹੈ ਅਤੇ ਉਸ ਦੀ ਕਵਿਤਾ ਵਿਚ ਵੀ ਇਸ ਦਾ ਰਚਾਉ ਵਧੇਰੇ ਹੋਇਆ ਹੈ । ਇਹੋ ਕਾਰਣ ਹੈ ਕਿ ਕਿੱਸੇ ਦਾ ਪੰਜਾਬੀ-ਪਨ, ਉਸ ਦਾ ਵਾਤਾਵਰਣ, ਸਥਾਨਕ ਰਸਮ-ਰਿਵਾਜ, ਰੀਤਾਂ, ਅ ਰ ਰੰਗ-ਢੰਗ ਇਸ ਵਿਚ ਪੂਰੀ ਤਰ੍ਹਾਂ ਉਭਰੇ ਹਨ । ਬਦੇਸ਼ੀ (ਖਾਸ ਤੌਰ ਤੇ ਈਰਾਨੀ) ਕਿੱਸੇ ਕਹਾਣੀਆਂ ਤੋਂ ਉਸ ਨੂੰ ਨਫ਼ਰਤ ਜਾਪਦੀ ਹੈ ਤਦੇ ਹੀ ਸ਼ਾਇਦ ਉਹ ਕਹਿੰਦਾ ਹੈ :- ਕਰਦਮ ਨਾਂ ਤੱਤਬੁਏ-ਨਿਜ਼ਾਮੀ-(ਮੈਂ ਨਜ਼ਾਮੀ ਦੀ ਪੈਰਵੀ ਨਹੀਂ ਕੀਤੀ) | ਇਸੇ ਤਰਾਂ ਉਹ ਸ਼ੀਰੀਂ ਫ਼ਰਹਾਦ ਦੇ ਕਿੱਸਿਆਂ ਤੋਂ ਵੀ ਗੁਰੇਜ਼ ਕਰਦਾ ਹੈ । ਆਪਣੇ ਦੇਸ ਦੀਆਂ ਹੀ ਚੀਜ਼ਾਂ ਨਾਲ ਹੀ ਪਿਆਰ ਹੈ ਅਤੇ ਇਸ ਵਾਸਤੇ ਹੀਰ ਤੋਂ ਵਖਰੀ ਜੇਹੀ ਮੁਟਿਆਰ ਤੋਂ ਚੰਗੀ ਚੀਜ਼ ਕੀ ਹੋ ਸਕਦੀ ਹੈ । ਉਹ ਆਪਣਾ ਕਾਰੋਬਾਰ ਬਿਆਨ ਕਰਦਾ ਹੈ : ਗੁਫ਼ਤੰਦ ਦਿਗਰਾਂ ਮਨਸ਼ ਚ ਗੋਯਮ, ਬਰਗੇ ਗੁਲੇ ਯਾਸਮਨ ਚ ਬੱਯਮ ਮਸ਼ਗੂਲ ਬਦਮ ਬ ‘ਹੀਰ-ਓ-ਮਾਹੀ, ਨੂੰ ਖ਼ਲਕ-ਬ-ਵਿਰਦੇ ਸਬੁਹ-ਗਾਹੀ । ਸ਼ਾਇਰੀ ਵਿਚ ਉਸ ਨੇ ਮਾਭਾ ਤੋਂ ਵਧ ਲਯ ਦਲ ਵਧੇਰੇ ਧਿਆਨ ਦਿਤਾ ਹੈ, ਜਿਸ ਨਾਲ ਬੰਦਸ਼ ਵਿਚ ਖਲੰਡਰਾ-ਪਨ ਆ ਗਇਆ ਹੈ । ਬੰਦਸ਼ ਅਤੇ ਪਿੰਗਲ ਦੇ ਕਾਇਦੇ ਤੋਂ ਉਹ ਅਨੇਕ ਥਾਵਾਂ ਤੇ ਜਾਣ ਬੁਝ ਕੇ ਗੁਰੇਜ਼ ਕਰਦਾ ਹੈ । “ਚਨਾਬੀ ਦੇ ਕਿੱਸੇ ਦੀ ਕਥਾ ਵਸਤੂ ਅਤੇ ਉਸ ਦੀ ਤਰ੍ਹਾਂ ਹੋਰਨਾਂ ਨਾਲੋਂ s ਨ