ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ੍ਰੀ ਸੰਤ ਸਿੰਘ ਨੇ ਪੰਚ ਪਰਵਾਨ ਪੰਚ ਪਰਧਾਨੁ’’ ਦਾ ਨਵਾਂ ਅਰਥ ਕਰਨ ਦਾ ਜਤਨ ਕੀਤਾ ਹੈ । ਅਰਥਾਤ ਪੰਜ ਤੱਤਾਂ ਦਾ ਸਰੀਰ । ਅਤੇ ਆਪਣੇ ਅਰਥਾਂ ਦੀ ਪੁਸ਼ਟੀ ਵਿਚ ਭਾਈ ਗੁਰਦਾਸ ਜੀ ਦਾ ਹਵਾਲਾ ਦਿੱਤਾ ਹੈ । “ਪੰਚ ਤੱਤ ਪਰਵਾਨ ਕਰ ਘਟਿ ਘਟਿ ਅੰਦਰਿ ਤ੍ਰਿਭਵਣ ਸਾਰਾ’ ਪਰ ਇਹ ਹਵਾਲਾ ਕਿਸ ਤਰ੍ਹਾਂ ਢੁਕ ਸਕਦਾ ਹੈ ? ਭਾਈ ਜੀ ਨੇ ਸਾਫ਼ “ਪੰਚ ਤਤ ਲਿਖਿਆ ਹੈ । ਜੇ ਗੁਰੂ ਜੀ ਵੀ ਪੰਚ ਤੱਤ ਲਿਖਦੇ ਤਾਂ ਹਵਾਲਾ ਢੁਕ ਜਾਂਦਾ । ਇਸ ਦਾ ਅਰਥ ਤਾਂ ਸਾਫ਼ ਹੈ :- ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕਉ ਸਿਮਰਹਿ ਸੇ ਪੁਰਖੁ ਪਰਧਾਨ॥” ਫਿਰ ਜਪੁਜੀ ਦੀ ੩੪ਵੀਂ ਪਉੜੀ ਵਿਚ ਆਇਆ ਹੈ :- ਤਿਥੈ ਸੋਹਨਿ ਪੰਚ ਪਰਵਾਣੁ ॥ | ਨਦਰੀ ਕਰਮਿ ਪਵੈ ਨੀਸਾਣੁ ॥ ਨਾਮ ਸਿਮਰਨ ਵਾਲੇ ਅਤੇ ਨਾਮ ਨੂੰ ਮੰਨਣ ਵਾਲੇ ਨੂੰ “ਪੰਚ' ਆਖਿਆ ਹੈ । ਦਰਗਾਹ ਵਿਚ ਸੁਭਾਇਮਾਨ ਹੋਣਗੇ, ਜਿਨ੍ਹਾਂ ਨੂੰ ਨਿਰੰਕਾਰ ਦੀ ਬਖਸ਼ਸ ਦਾ ਨੀਸਾਣੁ ਪ੍ਰਾਪਤ ਹੋ ਗਇਆ ਹੈ। ਸੋ ਇਥੇ “ਪੰਚ' ਦਾ ਅਰਥ ਪੰਜ ਤੱਤਾਂ ਦਾ ਸਰੀਰ ਕਰਨਾ ਕੇਵਲ ਲੇਖਕ ਦੀ ਪਦਾਰਥਵਾਦੀ ਦ੍ਰਿਸ਼ਟੀ ਦਾ ਚਮਤਕਾਰ ਹੈ । ਇਸ ਪਉੜੀ ਵਿਚ ਦਸਦੇ ਹਨ ਕਿ ਨਾਮ ਨੂੰ ਸੁਣ ਕੇ ਮੰਨਣ ਵਾਲੇ ਜੋ ਬਰਗ਼ਜ਼ੀਦਾ ਪੁਰਸ਼ ਹਨ । ਉਹੋ ਹੀ ਪਰਵਾਨ ਹਨ ਅਤੇ ਪਰਧਾਨ ਹਨ । ਅਗੇ ਉਨ੍ਹਾਂ ਨੂੰ ਹੀ ਮਾਣ ਮਿਲੇਗਾ । ਇਥੇ ਉਹ ਇਤਨੇ ਵੱਡੇ ਹਨ ਕਿ ਰਾਜ ਦਰਬਾਰਾਂ ਨੂੰ ਵੀ ਸੁਭਾਇਮਾਨ ਕਰਦੇ ਹਨ । ਸੰਸਾਰ ਵਿਚ ਦੋ ਪ੍ਰਕਾਰ ਦੇ ਖੋਜੀ ਹਨ । ਇਕ ਤਾਂ ਅੰਦਰ ਟੁੱਭੀ ਮਾਰ ਕੇ ਹਉਮੈ ਦੀ ਭੀਤ ਤੋੜ ਕੇ ਪਰਮ ਜੋਤ ਨਾਲ ਇਕ ਮਿਕ ਹੋ ਜਾਂਦੇ ਹਨ । ਦੂਸਰੇ ਸ਼ਿਸ਼ਟੀ ਵਿਚ ਦਿਸਦੀਆਂ ਵਸਤਾਂ ਵੀ ਖੋਜ ਕਰਦੇ ਹਨ । ਗੁਰੂ ਸਾਹਿਬ ਕਹਿੰਦੇ ਹਨ ਜੇ ਕੋਈ ਕਰਤੇ ਦੀ ਕ੍ਰਿਤ ਪਾਸੇ ਲਗ ਪਵੇ ਤਾਂ ਉਸ ਨੂੰ ਕੋਈ ਅੰਤ ਨਹੀਂ ਲੱਭਣਾ ॥ ਲੋਕੀ ਆਖਦੇ ਹਨ ਕਿ ਪ੍ਰਿਥਵੀ ਬਲਦ ਦੇ ਸਿਰ ਪਰ ਖੜਤੀ ਹੈ, ਫਿਰ ਉਹ ਬਲਦ ਕਾਹਦੇ ਆਸਰੇ ਹੈ ? ਹੋਰ ਹੋਰ ਧਰਤੀਆਂ ਕਹਿੰਦਿਆਂ ਮੁਕੇਗੀ ਗਲ ਕਿਥੇ ? ਅਸਲੀ ਗਲ ਇਹ ਹੈ ਕਿ ਧੌਲ ਧਰਮ ਹੈ ਉਹ ਧਰਮ ਜੋ ਦਇਆ ਤੋਂ ਉਤਪਨ ਹੁੰਦਾ ਹੈ । ਸੰਸਾਰੀ ਜੀਵਨ ਨੂੰ ਜੀਵਾਂ ਦੀ ਇਕ ਦੂਜੇ ਨਾਲ ਹਮਦਰਦੀ ਕਾਇਮ ਰੱਖਦੀ ਹੈ ਅਤੇ ਆਪਣੀ ਹਾਲਤ ਵਿਚ ਸੰਤੋਖ । ਅਜ ਕਲ ਸੰਤੋਖ ਨਹੀਂ ਰਹਿਆ, ਨਾ ਇਕ ਦੂਜੇ ਲਈ ਹਮਦਰਦੀ । ਨਤੀਜਾ ਖਹਿ ਖਹਿ ਕੇ ਮਰਨਾ ਹੀ ਹੈ । ਫਿਰ ਉਸ ਦੀ ਸ਼ਿਸ਼ਟੀ ਤਾਂ ਅਨਤ ਹੈ । ਖੋਜ ਵਾਲੀ ਮੁਕਣ ਨਹੀਂ। ਫਿਰ ਦੋ ਅਸੰਖ ਦੀਆਂ ਪਉੜੀਆਂ ਵਿਚ ਸਿਟੀ ਵਿੱਚ ਭਲੇ ਬੁਰੇ ਪਾਸੇ ਲਗੇ ਜੀਵਾਂ ਦਾ ਵਰਣਨ ਕੀਤਾ ਹੈ । ਤੀਜੀ ਅਸੰਖ ਦੀ ਪg