ਪੰਨਾ:Alochana Magazine October 1960.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਸ਼ਨੂੰ ਅਤੇ ਸ਼ਿਵਜੀ ਸੰਸਾਰ ਦੀ ਕਾਰ ਚਲਾ ਰਹੇ ਹਨ ਨਿਖੇਧੀ ਕਰ ਕੇ ਵਸਦੇ ਹਨ ਕਿ ਨਿਰੰਕਾਰ ਜਿਸ ਤੋਂ ਇਹ ਸ੍ਰਿਸ਼ਟੀ ਉਪਜੀ ਹੈ ਆਪ ਇਸ ਦੀ ਸੰਭਾਲ ਕਰ ਰਹਿਆ ਹੈ । ਮਨੁਖਾਂ ਵਿਚ ਇਹ ਤਾਕਤ ਨਹੀਂ ਕਿ ਉਸ ਦੇ ਹੁਕਮ ਵਿਰਧ ਕੁਝ ਕਰ ਸਕਣ । ਜਪੁਜੀ ਨਿਆਇ ਪੂਰਵਕ ਲੇਖ ਨਹੀਂ। ਇਹ ਤਾਂ ਜੀਵ ਨੂੰ ਪਰਮ ਪਦ ਦਾ ਰਾਹ ਦਸਣ ਵਾਲੀ ਬਾਣੀ ਹੈ । ਜੋ ਸੰਸੇ ਮਨ ਵਿਚ ਉਤਪੰਨ ਹੋ ਸਕਦੇ ਹਨ, ਉਨ੍ਹਾਂ ਦਾ ਉਤਰ ਵੀ ਆ ਜਾਂਦਾ ਹੈ । | ਧਰਮ ਖੰਡ ਵਾਲੀ ਪਉੜੀ ਪੁਰ ਟੀਕਾ ਟਿਪਣੀ ਵੀ ਤੁਸਾਡੀ ਠੀਕ ਨਹੀਂ । ਅੱਖਰਾਂ ਅਨੁਸਾਰ ਅਰਥ ਇਹ ਹੈ : ਸਮੇਂ ਦੇ ਫੇਰ ਵਿਚ, ਜਿਸ ਸਮੇਂ ਦੀਆਂ ਵੰਡਾਂ ਰਾਤ ਦਿਨ ਦੁਆਰਾ, ਰੁੱਤਾਂ ਤੇ ਥਿੱਤਾਂ ਦੁਆਰਾ ਕੀਤੀਆਂ ਗਈਆਂ ਹਨ, ਅਤੇ ਪੰਜਾਂ ਤੱਤਾਂ ਦੀ ਰਚਨਾ ਆਕਾਸ਼ਾਂ ਤੇ ਪਾਤਾਲਾਂ ਵਿਚਕਾਰ ਨਿਰੰਕਾਰ ਨੇ ਧਰਤੀ ਧਰਮ ਦੀ ਸ਼ਾਲਾ ਬਣਾਈ ਹੈ, ਇਸ ਧਰਤੀ ਪੁਰ ਅਨੇਕ ਨਾਵਾਂ ਅਤੇ ਅਨੇਕ ਰੰਗਾਂ ਵਾਲੇ ਜੀਵ ਹਨ । ਕਰਮ ਕਰਦਿਆਂ ਕਰਦਿਆਂ ਉਨ੍ਹਾਂ ਦੇ ਮਨ ਵਿਚ ਵੀਚਾਰ ਪੈਦਾ ਹੁੰਦਾ ਹੈ ਕਿ ਇਕ ਪਰਮ ਤੱਤ ਸਦਾ ਰਹਿਣ ਵਾਲਾ ਹੈ ਅਤੇ ਉਸ ਦੇ ਨਿਯਮ ਵੀ ਅਟਲ ਅਤੇ ਸਦੀਵੀ ਹਨ । ਉਸ ਦੇ ਦਰ ਤੇ ਉਹ ਪਰਵਾਨ ਹੋਏ ਹੋਏ ਪੰਚ (ਸੰਤ) ਸੋਹਣਗੇ ਜਿਨ੍ਹਾਂ ਤੇ ਉਸ ਦੀ ਬਖਸ਼ਿਸ਼ ਦਾ ਚਿੰਨ੍ਹ ਲਗ ਗਇਆ ਹੈ । ਸੰਤ ਸਿੰਘ ਜੀ ਨੇ ਤੁਕ ਦਾ ਪਾਠ ਨਦਰੀ ਕਰਮਿ ਪਵੈ ਨੀਸਾਣੁ' ਦੀ ਥਾਂ 'ਨਦਰੀ ਕਰਮਿ ਪਵੈ ਨੀਸਾਣ' ਦੇ ਕੇ ਅਰਥ । ਗਲਤ ਕਰ ਦਿੱਤੇ ਹਨ । 'ਨਦਰ ਅਤੇ ਕਰਮ” ਅਰਥਾਂ ਸ਼ਬਦਾਂ ਵਿਚੋਂ ਨਹੀਂ ਨਿਕਲਦਾ । “ਨਦਰੀ ਦਾ ਅਰਥ ਨਿਰੰਕਾਰ ਹੈ ਉਸ ਦੇ ਕਰਮ (ਬਖਸ਼ਿਸ਼) ਦੁਆਰਾ ਨਿਸ਼ਾਨ ਜਿਨ੍ਹਾਂ ਪੁਰ ਪੈਂਦਾ ਹੈ, ਅਰਥਾਤ ਜੋ ਉਸ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਹਨ, ਉਹ ਪਰਵਾਨ ਹੋਏ ਹੋਏ ਪੰਚ ਬਰਗੁਜ਼ੀਦਾ) ਜੀਵ ਉੱਥ ਸੋਭਦੇ ਹਨ । ਧਰਮ ਖੰਡ ਇਹ ਸੂਝ ਪੈਦਾ ਕਰ ਕੇ ਮੁਕ ਜਾਂਦਾ ਹੈ “ਸਚਾ ਆਪਿ ਸਚਾ ਦਰਬਾਰੁ । ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥ | ਗਿਆਨ ਖੰਡ ਵਿਚ ਰਚਨਾ ਦੀ ਅਨੇਕਤਾ ਜੀਵ ਦੇ ਮਨ ਵਿਚ ਘਰ ਕਰ ਜਾਂਦੀ ਹੈ । ਇਸ ਦਰਜੇ ਵਿਚ ਗਿਆਨ ਦਾ ਦੀਵਾ ਚੰਗੀ ਤਰ੍ਹਾਂ ਜਗਦਾ ਹੈ । ਇਹ ਖੰਡ ਵਿਚ ਨਾਦ ਦਾ ਅਤੇ ਹੋਰ ਕਈ ਅਨੰਦ ਪ੍ਰਾਪਤ ਹੁੰਦੇ ਹਨ । ਜਦੋਂ ਗਿਆਨ ਪ੍ਰਾਪਤ ਹੋ ਗਇਆ, ਫਿਰ ਉੱਦਮ ਅਰੰਭ ਹੁੰਦਾ ਹੈ । ਭਾਵ ਗਿਆਨ ਨੂੰ ਅਮਲ ਵਿਚ ਲਿਆਉਣਾ । ਇਸ ਖੰਡ ਦੀ ਬਾਣੀ ਵਿਚ ਸੁੰਦਰਤਾ ਹੈ । ਇਥੇ ਰਤ, ਮਤਿ ਅਤੇ ਬੁਧਿ ਮੁੜ ਕੇ ਘੜੇ ਜਾਂਦੇ ਹਨ । ਭਾਵ ਅਨਾਤਮ ਨਾਲੋਂ ਟੁੱਟ ਕੇ ਆਤਮ ਪ੍ਰਾਣ TO 95