ਪੰਨਾ:Alochana Magazine October 1960.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਉਸ ਦਾ ਮਿੱਠਾ ਚਰਿਤਰ, ਜੰਗਲ ਦੀ ਛਾਂ ਨਾਲ, ਮਧਵਿਲਤਾ ਫੁਲ ਦੀਆਂ ਕਲੀਆਂ ਨਾਲ ਵਿਆਪਕ ਹੈ ਤੇ ਵਿਕਾਸ ਕਰਦਾ ਹੈ, ਅਤੇ ਪਸ਼ੂਆਂ ਤੇ ਪੰਛੀਆਂ ਦੀ ਸਵੱਛ ਮਿਤਾ ਉਸ ਨੂੰ ਡੂੰਘੀ ਖਿੱਚ ਪਾਉਂਦੀ ਹੈ । ਕਾਲੀ ਦਾਸ ਨੇ ਆਪਣੇ ਨਾਟਕ ਵਿਚ ਬਾਹਰਲੀ ਕੁਦਰਤ ਦਾ ਜੋ ਵਰਣਨ ਕੀਤਾ ਹੈ, ਉਸ ਨੂੰ ਬਾਹਰ ਨਹੀਂ ਰਖਿਆ, ਉਸ ਨੂੰ ਸ਼ਕੁੰਤਲਾ ਦੇ ਚਰਿਤਰ ਵਿਚ ਪੂਰਾ ਰਚਾ ਦਿਤਾ ਹੈ । ਉਸੇ ਕਾਰਣ ਅਸੀਂ ਆਖ ਰਹੇ ਸਾਂ ਕਿ ਸ਼ਕੁੰਤਲਾ ਨੂੰ ਉਸ ਦੇ ਕਾਵਿਆਤਮਕ ਆਲੇ ਦੁਆਲੇ ਤੋਂ ਬਾਹਰ ਪੁਟ ਲਿਆਉਣਾ ਕਠਿਨ ਹੈ । | ਫਰਦੀਨਾਂਦ ਨਾਲ ਪਿਆਰ ਵਿਚ ਹੀ ਮਿਰਾਂਦਾ ਦਾ ਚਰਿਤਰ ਪੂਰਾ ਸਾਮਣੇ ਆਉਂਦਾ ਹੈ । ਤੂਫਾਨ ਵੇਲੇ ਬੇੜਾ ਤੁੜਾ ਬੈਠੇ ਅਭਾਗੇ ਲੋਕਾਂ ਲਈ ਵਿਆਕੁਲਤਾਂ ਵਿਚ ਉਸ ਦੇ ਦੁਖੀ ਵਿਰਦੇ ਦਾ ਦਰਦ ਪ੍ਰਗਟ ਹੁੰਦਾ ਹੈ । ਸ਼ਕੁੰਤਲਾ ਦਾ ਚਰਿਤਰ ਹੋਰ ਵੀ ਵਿਆਪਕ ਰੂਪ ਵਿਚ ਪ੍ਰਗਟ ਹੁੰਦਾ ਹੈ । ਜੇ ਦੁਸੰਤ ਦਿਖਾਈ ਨਾ ਵੀ ਦੇਂਦਾ, ਤਦ ਵੀ ਉਸ ਦੀ ਮਧੁਰਤਾ ਅਨੋਖੇ ਢੰਗ ਨਾਲ ਪ੍ਰਕਾਸ਼ਿਤ ਹੋ ਉਠਦੀ । ਉਸ ਦੇ ਹਿਰਦੇ ਦੀ ਵੇਲ ਨੇ, ਚੇਤ ਅਚੇਤ ਸਭ ਨੂੰ ਸੁਨੇਹ ਦੇ ਸੁੰਦਰ ਬੰਧਨ ਵਿਚ ਲੈ ਲਇਆ ਹੈ । ਤਪ-ਬਣ ਦੇ ਬਿਰਛਾਂ ਨੂੰ ਪਾਣੀ ਦੇਣ ਦੇ ਨਾਲ ਨਾਲ, ਉਸ ਨੇ ਉਹਨਾਂ ਨੂੰ ਭੈਣ ਭਰਾ ਦੇ ਸਨੇਹ ਨਾਲ ਵੀ ਸਿੰਜਿਆ । ਉਸ ਨੇ ਨਵੇਂ ਜੋਬਨ ਵਾਲੇ ਬਨ-ਜੋਤਸਨਾ ਫੁਲ ਨੂੰ ਸ਼ਾਂਤ ਦ੍ਰਿਸ਼ਟੀ ਨਾਲ ਆਪਣੇ ਕੋਮਲ ਹਿਰਦੇ ਵਿਚ ਹੁਣ ਕੀਤਾ । ਸ਼ਕੁੰਤਲਾ ਜਦ ਤਪੋ-ਬਨ ਨੂੰ ਤਿਆਗ ਕੇ ਪਤੀ ਦੇ ਘਰ ਜਾਂਦੀ ਹੈ, ਤਦ ਪੈਰ ਪੈਰ ਤੇ ਉਸ ਨੂੰ ਖਿਚ ਪੈਂਦੀ ਹੈ, ਪੈਰ ਪੈਰ ਤੇ ਦੁਖ ਉਪਜਦਾ ਹੈ । ਬਣ ਨਾਲ ਮਨੁਖ ਦਾ ਵਿਛੋੜਾ ਇਤਨੇ ਦਿਲ-ਚੀਰਵੇਂ ਦੁਖ ਭਰਿਆ ਹੋ ਸਕਦਾ ਹੈ । ਇਹ ਜਗਤ ਦੇ ਸਮੁਚੇ ਸਾਹਿਤ ਵਿਚ ਕੇਵਲ ‘ਅਭਿਗਿਆਨ ਸ਼ਕੁੰਤਲ' (ਕਸਿਰ ਝੁਰ) ਦੇ ਚੌਥੇ ਅੰਕ ਵਿਚ ਹੀ ਦਿਖਾਈ ਦੇਂਦਾ ਹੈ । ਇਸ ਕਵਿਤਾ ਵਿਚ ਸੁਭਾਵਕਤਾ ਤੇ ਧਰਮ ਨੇਮ ਦਾ ਜਿਹੋ ਜਿਹਾ ਮਲ ਹੋਇਆ ਹੈ, ਉਹੋ ਜਿਹਾ ਹੀ ਮਨੁਖਤਾ ਤੇ ਕੁਦਰਤ ਦਾ ਵੀ ਮੇਲ ਹੋਇਆ ਹੈ । ਏਨੇ ਵਖੇਵੇਂ ਦੇ ਵਿਚਕਾਰ ਅਜਿਹਾ ਗੁੜਾ ਮਿਲਾਪ, ਭਾਰਤ ਵਰਸ਼ ਨੂੰ ਛੱਡ ਕੇ ਹੋਰ ਕਿਸੇ ਦੇਸ ਵਿਚ ਸੰਭਵ ਨਹੀਂ ਹੋ ਸਕਦਾ । ਟੈਂਪੋਸਟ' ਵਿਚ ਬਾਹਰਲੀ ਕੁਦਰਤ ਏਰੀਅਲ ਅੰਦਰ ਮਨੁਖੀ ਆਕਾਰ ਪਾਰਣ ਕਰ ਲੈਂਦੀ ਹੈ, ਪਰ ਤਦ ਵੀ ਉਹ ਮਨੁਖ ਦਾ ਸਬੰਧੀ ਬਣਨ ਤੋਂ ਦੂਰ ਗਹਿਆ ਹੈ । ਮਨੁੱਖ ਨਾਲ ਉਸ ਦਾ ਅਣਰਾਹੇ ਸੇਵਕ ਵਾਲਾ ਸੰਬੰਧ ਰਹਿਆ ਹੈ । ਉਹ ਆਜ਼ਾਦ ਹੋਣਾ ਚਾਹੁੰਦਾ ਹੈ, ਪਰ ਮਨਖੀ ਸ਼ਕਤੀ ਦੁਆਰਾ ਪੀੜਿਤ ਤੇ ਬੰਨਿਆਂ ਹੋਣ ਕਰ ਕੇ, ਕਿਸੇ ਗੁਲਾਮ ਵਾਂਗ ਕੰਮ ਕਰ ਰਹਿਆ ਹੈ । ਉਸ ਦੇ ਹਿਰਦੇ ਵਿਚ ਸਨੇਹ ਨਹੀਂ, ਅਖਾਂ ਵਿਚ ਅਥਰ ਨਹੀਂ । ਮੀਰਾਂਦਾ ਦਾ ਨਾਰੀ ਹਿਰਦਾ ਵੀ ਉਸ ਨਾਲ ਸਨੇਹ ਨਹੀਂ ਰੱਖਦਾ। ਟਾਪੂ ਤੋਂ ਜਾਣ ਵੇਲੇ ਪਰਸਪੇਰੋ ਤੇ ਮੀਰਾਂਦਾ ਨਾਲ ਏਰੀਅਲ ੧੯