ਪੰਨਾ:Alochana Magazine October 1960.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“ਉਤਰ ਰਾਮ-ਚਰਿਤ’ ਵਿਚ ਵੀ ਪ੍ਰਕ੍ਰਿਤੀ ਨਾਲ ਮਨੁੱਖ ਦੀ ਸਰਬੰਧੀਆਂ ਵਰਗੀ ਮਿਤਾ ਅਜਿਹੇ ਢੰਗ ਨਾਲ ਹੀ ਬਿਆਨ ਕੀਤੀ ਗਈ ਹੈ । ਰਾਜ ਮਹਲ ਵਿਚ ਰਹਿੰਦੇ ਹੋਏ ਵੀ ਸੀਤਾ ਦਾ ਦਿਲ ਉਸੇ , ਬਣ ਲਈ ਰੋ ਰਹਿਆ ਹੈ । ਉਥੋਂ ਦੀ ਤਮਸਾ ਨਦੀ ਤੇ ਬਸੰਤ ਰੁੱਤ ਦੀ ਬਣ-ਦੇਵੀ, ਉਸ ਦੀਆਂ ਪਿਆਰੀਆਂ ਸਹੇਲੀਆਂ ਹਨ, ਉਥੋਂ ਦੇ ਮੋਰ ਤੇ ਹਾਥੀਆਂ ਦੇ ਬੱਚੇ, ਉਹਦੇ ਪੁਤਰੇਲ ਹਨ, ਬਿਰਛ ਵੇਲਾਂ ਘਰ ਦੇ ਜੀਅ ਹਨ । “ਟੈਂਪੇਸਟ ਨਾਟਕ ਵਿਚ ਮਨੁੱਖ ਆਪਣੇ ਆਪ ਨੂੰ ਕਲਿਆਣ ਤੇ ਪ੍ਰੇਮ, ਨਾਲ ਜਗਤ ਵਿਚ ਫੈਲਾ ਕੇ ਵੱਡਾ ਨਹੀਂ ਹੋਇਆ, ਜਗਤ ਨੂੰ ਸੰਗੜ ਕੇ, ਹਰਾ ਕੇ ਉਸ ਨੇ ਆਪ ਉਸ ਦਾ ਮਾਲਿਕ ਹੋਣਾ ਚਾਹਿਆ । ਅਸਲ ਗੱਲ ਤਾਂ ਇਹ ਹੈ ਕਿ “ਟੈਂਪੇਸਟ’’ ਦਾ ਮੂਲ-ਭਾਵ ਮਾਲਕ ਬਣਨ ਲਈ ਝਗੜੇ ਟੱਕਰਾਂ ਤੇ ਜਤਨ ਹੀ ਹਨ । ਉਥੇ ਪਰਸਪੈਰ ਆਪਣੇ ਰਾਜ ਅਧਿਕਾਰ ਤੋਂ ਵੰਚਿਤ ਹੋਣ ਪਿਛੋਂ, ਮੰਤਰਾਂ ਦੇ ਬਲ ਨਾਲ ਕੁਦਰਤ ਉਤੇ ਹਾਜ ਕਾਇਮ ਕਰਨ ਦੇ ਜਤਨ ਕਰ ਰਹਿਆ ਹੈ । ਉਥੋਂ ਸਿਰ ਤੇ ਆਈ ਮੌਤ ਦੇ ਹਥੋਂ ਕਿਸੇ ਤਰ੍ਹਾਂ ਬੱਚਣ ਪਿਛੋਂ ਜਿਹੜੇ ਥੋੜੇ ਜਿਹੇ ਲੋਕ ਕੰਢੇ ਤਕ ਪਹੁੰਚ ਗਏ, ਉਹਨਾਂ ਅੰਦਰ ਵੀ ਇਸ ਉਜੜੇ ਪੁਜੜੇ ਟਾਪੂ ਵਿਚ ਇਕ ਰਾਜਾ ਬਣਨ ਦੇ ਸਵਾਲ ਤੋਂ ਸਾਜ਼ਸ਼ਾਂ, ਵਿਸ਼ਵਾਸ-ਘਾਤ ਤੇ ਗੁੱਪਤ ਕਤਲਾਂ ਦੀਆਂ ਕੋਸ਼ਿਸ਼ਾਂ ਚਲਦੀਆਂ ਰਹੀਆਂ । ਅੰਤ ਵਿਚ, ਉਹ ਖਲੋਂ ਤਾਂ ਗਈਆਂ, ਪਰ ਕੋਈ ਇਹ ਨਹੀਂ ਆਖ ਸਕਦਾ ਕਿ ਮੁੱਕ ਗਈਆਂ । ਸ਼ੈਤਾਨੀ ਸੁਭਾਉ, ਜ਼ਾਬਤੇ ਕਾਰਨ ਤੇ ਮੌਕੇ ਦੀ ਅਣਹੋਂਦ ਵਿਚ, ਪੀੜਤ ਕੈਲੀਵਾਨ ਵਾਂਗ, ਸਿਰਫ਼ ਚੁੱਪ ਰਹਿਆ, ਪਰ ਉਹਦੇ ਦੰਦ ਦੀ ਜੜ੍ਹ ਵਿਚੋਂ, ਨਹੀਂ ਦੇ ਸਿਰੇ ਵਿਚੋਂ, ਜ਼ਹਿਰ ਨਾ ਗਇਆ । ਜਿਸ ਨੂੰ ਜੋ ਜਾਇਦਾਦ ਮਿਲਣੀ ਸੀ, ਮਿਲ ਗਈ । ਪਰ ਜਾਇਦਾਦ ਮਿਲਣਾ ਤਾਂ ਬਾਹਰਲਾ ਲਾਭ ਹੈ, ਇਹ ਦੁਨਿਆਵੀ ਲੋਕਾਂ ਦਾ ਨਿਸ਼ਾਨਾ ਤਾਂ ਹੋ ਸਕਦਾ ਹੈ, ਪਰ ਕਵਿਤਾ ਦਾ ਉੱਚਾ ਅਦਰਸ਼ ਨਹੀਂ ਹੋ ਸਕਦਾ । | ਟੈਂਪੈਸਟ' ਨਾਟਕ ਦੀਆਂ ਘਟਨਾਵਾਂ ਵੀ ਉਸ ਦੇ ਨਾਂ ਜਿਹੀਆਂ ਹੀ ਹਨ । ਮਨੁਖ ਤੇ ਕੁਦਰਤ ਦਾ ਵਿਰੋਧ, ਮਨੁਖ ਤੇ ਮਨੁਖ ਦਾ ਵਿਰੋਧ ਤੇ ਇਸ ਵਿਰੋਧ ਦੀ ਜਜ਼ ਵਿਚ ਤਾਕਤ ਹਾਸਲ ਕਰਨ ਦੇ ਜਤਨ । ਇਸ ਦੇ ਸ਼ੁਰੂ ਤੋਂ ਅਖੀਰ ਤਕ ਹੀ ਵਿਰੋਧ ਹੈ । ਮਨੁੱਖ ਦੀਆਂ ਬੇਕਾਬੂ ਮੰਦੀਆਂ ਰੁਚੀਆਂ ਇਸ ਤਰ੍ਹਾਂ ਤੂਫ਼ਾਨ ਨੂੰ ਜਨਮ ਦੇਂਦੀਆਂ ਹਨ ਕਿ ਮਨਾਹੀ, ਬੰਦਸ਼, ਜਬਰ ਰਾਹੀਂ ਇਹਨਾਂ ਮੰਦੀਆਂ ਖਾਹਸ਼ਾਂ ਨੂੰ ਹਸ਼ੀ ਜਾਨਵਰਾਂ ਵਾਂਗ ਦਬਾ ਕੇ ਰਖਣਾ ਪੈਂਦਾ ਹੈ । ਪਰ ਇਸ ਤਰਾਂ ਤਾਕਤ ਨਾਲ ਤਾਕਤ ਨੂੰ ਰੋਕੀ ਰਖਣਾ, ਇਹ ਸਿਰਫ਼ ਹਾਲ ਦੀ ਘੜੀ ਕੰਮ ਚਲਾਣ ਦਾ ਤਰੀਕਾ ਹੈ । ਸਾਡੀਆਂ ਆਤਮਿਕ ਰੁਚੀਆਂ ਇਸ ਨੂੰ ਹੀ ਅਖੀਰਲੀ ਅਵਸਥਾ ਨਹੀਂ ੨੩