ਪੰਨਾ:Alochana Magazine October 1960.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਜੇ ਦੇ ਅੰਦਰਲੇ ਮਹਲ ਤੋਂ ਦੁਖੀ ਦਿਲ ਦਾ ਇਹ ਅੱਥਰੂਆਂ ਜਾ ਗਾਣਾ ਸਾਨੂੰ ਬਹੁਤ ਸੱਟ ਪੁਚਾਉਂਦਾ ਹੈ, ਸੱਟ ਵਧੇਰੇ ਇਸ ਕਾਰਨ ਪਹੁੰਚਦੀ ਹੈ ਕਿ ਇਸ ਤੋਂ ਪਹਿਲਾਂ ਹੀ ਸ਼ਕੁੰਤਲਾ ਨਾਲ ਦੁਸ਼ੰਤ ਦੀ ਪ੍ਰੇਮ ਲੀਲਾ ਸਾਡੇ ਮਨ ਵਿਚ ਛਾਈ ਹੋਈ ਹੈ । ਇਸ ਤੋਂ ਪਹਿਲੇ ਅੰਕ ਵਿਚ ਸ਼ਕੁੰਤਲਾ ਬਿਰਧ ਰਿਸ਼ੀ ਕਨਵ ਦੀ ਅਸੀਸ ਤੇ ਸਾਰੇ ਬਣ ਦੀਆਂ ਸ਼ੁਭ-ਇਛਾਵਾਂ ਲੈ ਕੇ ਬੜੇ ਸੁਖਾਵੇਂ ਰੋ ਵਿਚ, ਬੜੇ ਪਵਿਤਰ ਮਿਠੇ ਭਾਵਾਂ ਨਾਲ, ਪਤੀ ਦੇ ਘਰ ਦੀ ਯਾਤਰਾ ਨੂੰ ਚਲਦੀ ਹੈ । ਉਸ ਲਈ ਪ੍ਰੇਮ ਦਾ, ਘਰ ਦਾ, ਜੋ ਚਿਤਰ ਸਾਡੀ ਆਸ ਦੀ ਪੱਟੀ ਉਤੇ ਅੰਕਿਤ ਹੁੰਦਾ ਹੈ, ਅਗਲੇ ਅੰਕ ਦੇ ਸ਼ੁਰੂ ਵਿਚ ਹੀ ਉਸ ਚਿਤਰ ਉਤੇ ਦਾਗ ਪੈ ਜਾਂਦੇ ਹਨ । | ਵਿਦਸ਼ਕ ਨੇ ਜਦੋਂ ਪੁਛਿਆ, “ਕੀ ਤੁਸੀਂ ਇਸ ਗਾਣੇ ਦਾ ਮਤਲਬ ਸਮਝ ਲਇਆ ਹੈ ?" ਰਾਜੇ ਨੇ ਥੋੜਾ ਮੁਸਕਰਾ ਕੇ ਜੁਆਬ ਦਿਤਾ, “ਸਚਰੀਤ-ਕਰੀ ਤਾਪ੍ਰਣਾਯੋਯ ਜਨਾ-ਅਸੀਂ ਸਿਰਫ ਇਕ ਵਾਰ ਪ੍ਰੇਮ ਕਰ ਕੇ ਉਸ ਤੋਂ ਪਿਛੋਂ ਛੱਡ ਦੇਂਦੇ ਹਾਂ, ਉਸੇ ਕਾਰਣ ਦੇਵੀ ਬਾਸੁਨਤੀ ਵਲ ਧਿਆਨ ਦੇ ਕੇ ਮੈਂ ਹੰਸ-ਪਦਿਕਾ ਦੀ ਝਾੜ ਦਾ ਨਿਸ਼ਾਨਾ ਬਣ ਗਇਆ । ਮਿਤਰ ਮਾਧਵੱਈਆ, ਤੂੰ ਮੇਰਾ ਨਾਂ ਲੈ ਕੇ ਉਸ ਨੂੰ ਦਸ, ਬੜੇ ਕਮਾਲ ਢੰਗ ਨਾਲ ਤੂੰ ਮੈਨੂੰ ਝਾੜਿਆ ਹੈ । ਜਾ ਬੜੀ ਉਸਤਾਦੀ ਨਾਲ ਤੂੰ ਇਹ ਗਲ ਉਸ ਦੇ ਕੰਨਾਂ ਵਿਚ ਪਾ ।” | ਪੰਜਵੇਂ ਅੰਕ ਦੇ ਸ਼ੁਰੂ ਵਿਚ ਰਾਜੇ ਦੇ ‘ ਚੰਚਲ ਪ੍ਰੇਮ ਨਾਲ ਇਹ ਜਾਣ ਪਛਾਣ ਵਿਅਰਥ ਨਹੀਂ । ਇਸ ਰਾਹੀਂ ਕਵੀ ਨੇ ਬੜੀ ਨਿਪੁੰਨਤਾ ਨਾਲ ਜਤਾਇਆ ਹੈ ਕਿ ਦੁਰਭਾਸ਼ਾ ਦੇ ਸਰਾਪ ਨੇ ! ਜੋ ਕਰ ਵਿਖਾਇਆ ਹੈ, ਉਸ ਦਾ ਬੀਜ ਰਾਜੇ ਦੇ ਸੁਭਾਉ ਵਿਚ ਸੀ । ਕਵਿਤਾ ਖਾਤਰ ਜਿਸ ਨੂੰ ਅਚਾਨਕ ਕਰ ਕੇ ਵਿਖਾਇਆ ਹੈ, ਉਹ ਸੁਭਾਵਕ ਸੀ । ਚੌਥੇ ਅੰਕ ਤੋਂ ਪੰਜਵੇਂ ਅੰਕ ਵਿਚ ਪਹੁੰਚ ਕੇ ਅਸੀਂ ਚਾਣਚਕ ਇਕ ਹੋਰ ਵਾਤਾਵਰਣ ਵਿਚ ਪੁਜ ਜਾਂਦੇ ਹਾਂ । ਹੁਣ ਤਕ ਅਸੀਂ ਮਾਨੋ ਇਕ ਮਾਨਸਿਕ ਦੁਨੀਆਂ ਵਿਚ ਸਾਂ । ਉਥੋਂ ਦਾ ਜੋ ਨੇਮ ਸੀ, ਏਥੋਂ ਦਾ ਨੇਮ ਨਹੀਂ। ਉਸ ਤਪ-ਬਣ ਦੀ ਸੁਰ ਨਾਲ ਕਿਵੇਂ ਮਿਲੇਗੀ । ਉਥੇ ਜੋ ਘਟਨਾਵਾਂ ਸਹਿਜ ਸੁੰਦਰ ਭਾਵ ਨਾਲ, ਬੜੇ ਸੌਖ ਨਾਲ ਘੜੀਆਂ ਸਨ, ਏਥੇ ਉਨਾਂ ਦੀ ਕੀ ਦਸ਼ਾ ਹੋਵੇਗੀ, ਇਸ ਦੀ ਚਿੰਤਾ ਕਰਣ ਨਾਲ ਡਰ ਪੈਦਾ ਹੁੰਦਾ ਹੈ । ਉਸੇ ਕਾਰਨ ਪੰਜਵੇਂ ਅੰਕ ਦੇ ਸ਼ੁਰੂ ਵਿਚ ਚੁਹਲ ਮੁਹਲ ਸਮੇਂ ਜਦ ਅਸਾਂ ਵੇਖਿਆ ਕਿ ਇਥੇ ਹਿਰਦਾ ਬੜਾ ਕਠੋਰ ਹੈ, ਪ੍ਰੇਮ ਬੜਾ ਕਪਟੀ ਹੈ ਤੇ ਮਲਣ ਦਾ ਪੰਧ ਸੌਖਾ ਨਹੀਂ, ਤਦ ਸਾਡਾ ਉਸ ਬਣ ਦਾ ਸੁੰਦਰ ਸੁਪਨਾ ਟੁਟਣ ਲਗਾ । 10 ਦੇ ਚੇਲੇ ਸ਼ਾਰੰਗਵ ਨੇ ਰਾਜ ਭਵਨ ਵਿਕ ਪ੍ਰਵੇਸ਼ ਕਰ ਕੇ ਕਹਿਆ, “ਮਾਨੋਂ ਅਸੀਂ ਅੱਗ ਨਾਲ ਘਿਰੇ ਘਰ ਵਿਚ ਆ ਗਏ । ਸ਼ਾਰਦਵੱਤ ਨੇ ਕਹਿਆ, “ਤੇਲ ਨਾਲ ਲਿਬੜੇ ਨੂੰ ਵੇਖ ਕੇ ਨਹਾ ਚਕੇ ਬੰਦੇ, ਅਸ਼ੁਧ ਨੂੰ ਵੇਖ ਕੇ ਸ਼ੁਧ ਬੰਦੇ, ਸੁਤੇ ਪਏ ਨੂੰ ੨੫