ਪੰਨਾ:Alochana Magazine October 1960.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਨੀਆਂ ਨਾਲ ਉਸ ਦਾ ਰਿਸ਼ਤਾ ਬਦਲ ਗਇਆ, ਹੁਣ ਉਸ ਨੂੰ ਉਸ ਦੇ ਪੁਰਾਣੇ ਸਬੰਧਾਂ ਵਿਚ ਸਥਾਪਨ ਕੀਤਿਆਂ ਅਸਾਵਾਂ-ਪਣ ਬੜੀ ਕਰੂਪਤਾ ਤੇ ਨਿਰਦਾਇਤਾ ਨਾਲ ਪ੍ਰਗਟ ਹੋ ਜਾਂਦਾ । ਹੁਣ ਉਸ ਦੁਖਿਆਰੀ ਲਈ ਉਸ ਦੇ ਮਹਾਨ ਦੁਖ ਦੀ ਅਨੁਸਾਰੀ ਇਕਾਂਤ ਦੀ ਲੋੜ ਹੈ । ਸਖੀਆਂ ਤੋਂ ਰਹਿਤ ਨਵੇਂ ਤਪ-ਬਨ ਵਿਚ ਕਾਲੀ ਦਾਸ ਨੇ ਸ਼ਕੁੰਤਲਾ ਦੇ ਵਿਛੋੜੇ ਦੇ ਦੁਖ ਨੂੰ ਪ੍ਰੈੱਖ ਨਹੀਂ ਵਿਖਾਇਆ । ਕਵੀ ਨੇ ਆਪ ਚੁੱਪ ਰਹਿ ਕੇ ਸ਼ਕੁੰਤਲਾ ਦੇ ਚਹੁੰ ਪਾਸਿਆਂ ਦੀ ਚੁੱਪ ਤੇ ਸੁੰਝਤਾ ਨੂੰ ਸਾਡੇ ਮਨਾਂ ਅੰਦਰ ਗੂੜੀ ਕਰ ਤਿਤਾ ਹੈ । ਕਵੀ ਜੇ ਸ਼ਕੁੰਤਲਾ ਨੂੰ ਕਨਵ ਮੁਨੀ ਦੇ ਆਸ਼ਰਮ ਵਿਚ ਵਾਪਸ ਲਿਜਾ ਕੇ ਇਸੇ ਤਰਾਂ ਚੁਪ ਵੀ ਕਰ ਰਹਿੰਦਾ, ਤਦ ਵੀ ਉਹ ਆਸ਼ਰਮ ਬੋਲ ਉੱਠਦਾ । ਉਥੋਂ ਦੇ ਬਿਰਛਾਂ ਵੇਲਾਂ ਦਾ ਰੋਣਾ, ਸਖੀਆਂ ਦਾ ਵਿਰਲਾਪ, ਆਪਣੇ ਆਪ ਸਾਡੇ ਮਨਾਂ ਅੰਦਰ ਗੂੰਜਦਾ ਰਹਿੰਦਾ । ਪਰ ਅਣਜਾਣੇ ਮਾਰੀਚ ਮੁਨੀ ਦੇ ਤਪ-ਬਣ ਵਿਚ ਸਭ ਚੀਜ਼ਾਂ ਹੀ ਸਾਡੇ ਲਈ ਚੁੱਪ ਤੇ ਮੂਕ ਹਨ, ਕੇਵਲ ਦੁਨੀਆਂ ਤੋਂ ਵਿਛੜੀ ਹੋਈ ਸ਼ਕੁੰਤਲਾ ਦਾ ਨੇਮ-ਭਰੇ ਸੰਜਮ ਤੇ ਗੰਭੀਰ ਧੀਰਜ ਵਾਲਾਂ ਅਮਿਣਵਾਂ ਦੁਖ ਸਾਡੀਆਂ ਮਾਨਸਕ ਅੱਖਾਂ ਸਾਹਮਣੇ ਅੰਤਰ ਧਿਆਨ ਹੋਇਆ ਬੈਠਾ ਹੈ । ਇਸ ਅੰਤਰfਧਿਆਨ ਦੁਖ ਦੇ ਸਾਮਣੇ ਕਵੀ ਨੇ ਇਕੱਲੇ ਖਲੋ ਕੇ ਆਪਣੇ ਨਾਂ ਉਤੇ ਅਗਲੀ ਰਖ ਦਿਤੀ ਅਤੇ ਉਸੇ ਮਨਾਹੀ ਦੇ ਇਸ਼ਾਰੇ ਨਾਲ ਸਭਨਾਂ ਸੁਆਲਾਂ ਨੂੰ ਚੁੱਪ ਕਰਵਾ ਦਿਤਾ ਤੇ ਸਾਰੀ ਦੁਨੀਆਂ ਨੂੰ ਦੂਰ ਰੋਕੀ ਰਖਿਆ । ਦੁਸ਼ੰਤ ਹੁਣ ਪਛਤਾਵੇ ਵਿਚ ਭੁੱਜ ਰਹਿਆ ਹੈ । ਇਹ ਪਛਤਾਵਾ ਤਪੱਸਿਆ ਹੈ । ਜੇ ਸ਼ਕੁੰਤਲਾ ਇਸ ਪਛਤਾਵੇ ਰਾਹੀਂ ਨਾ ਲਭਦੀ ਤਾਂ ਉਸ ਦੇ ਲਭ ਪੈਣ ਦਾ ਕੋਈ ਗੌਰਵ ਨਾ ਹੁੰਦਾ। ਹੱਥ ਵਿਚੋਂ ਲਭਿਆ ਕੋਈ ਲਭਿਆ ਨਹੀਂ। ਲਭਣਾ ਏ ਸੌਖਾ ਕੰਮ ਨਹੀਂ । ਜੋਬਨ ਦੇ ਅਚਾਨਕ ਝੱਖੜ ਨਾਲ ਸ਼ਕੁੰਤਲਾ ਨੂੰ ਜੇ ਇਕ ਪੱਲ ਵਿਚ ਉਠਾ ਕੇ ਲੈ ਆਂਦਾ ਜਾਂਦਾ, ਤਾਂ ਉਹ ਪੂਰੀ ਤਰ੍ਹਾਂ ਨਾ ਲਭੀ ਜਾਂਦੀ । ਲਭਣ ਦਾ ਸਭ ਤੋਂ ਵਧੀਆ ਢੰਗ ਸਾਧਨਾ ਹੈ, ਤਪੱਸਿਆ ਹੈ । ਪ੍ਰਬੱਲ ਕਾਮਨਾ ਦੀ ਮੁੱਠੀ ਵਿਚ ਜੋ ਹੁਣ ਕੀਤਾ ਜਾਂਦਾ ਹੈ, ਉਹ ਮੁੱਠੀ ਦੇ ਸ਼ਿਥਿਲ ਹੁੰਦੇ ਸਾਰ ਛੁੱਟ ਜਾਂਦਾ ਹੈ । ਇਸ ਕਾਰਨ ਕਵੀ ਇਕ ਦੂਜੇ ਨੂੰ ਠੀਕ ਤਰ੍ਹਾਂ ਨਾਲ ਚਿਰਕਾਲ ਲਈ ਮਿਲਾਣ ਵਾਸਤੇ ਦੁਸ਼ਤ ਤੇ ਸ਼ਕੁੰਤਲਾ ਨੂੰ ਲੰਮੀ ਤੇ ਅਸਹਿ ਤਪੱਸਿਆ ਵਿਚ ਪਾ ਦੇਂਦਾ ਹੈ । ਰਾਜ ਸਭਾ ਵਿਚ ਪ੍ਰਵੇਸ਼ ਕਰਦੇ ਸਾਰ ਦੁਸ਼ੰਤ ਜੇ ਝੱਟ ਪੱਟ ਸ਼ਕੁੰਤਲਾ ਨੂੰ ਗ੍ਰਹਿਣ ਕਰ ਲੈਂਦਾ ' ਸ਼ਕੁੰਤਲਾ ਹੰਸਪਦਿਕਾਵਾਂ ਦੀ ਪਾਲ ਵਿਚ ਇਕ ਹੋਰ ਵਾਧਾ ਕਰਦੀ ਤੇ ਉਸ ਨੂੰ ' niਹਲ ਦੀ ਕਿਸੇ ਨਕਰ ਵਿਚ ਥਾਂ ਮਿਲ ਜਾਂਦੀ । ਬਹੁਤੀਆਂ ਰਾਣੀਆਂ ਦੇ ਰਾਜੇ ਦੀਆਂ ਜਿਹੀਆਂ ਕਿਤਨੀਆਂ ਹੀ ਸੌਖਿਆਂ ਲਭੀਆਂ ਪ੍ਰੇਮ-ਕਾਵਾਂ ਸਿਰਫ਼ ਪਲ ਭਰ ਦੇ ਸੁਭਾਗ "ਦ ਹੀ ਮਨ ਵਿਚ ਲੈ ਕੇ ਅਣਗਹਿਲੀ ਦੇ ਹਨੇਰੇ ਵਿਚ ਬੇਲੋੜਾ ਜੀਵਨ ਕਰ ਰਹੀਆਂ ਹਨ । "ਸਕ੍ਰਿਤਕੀਪੁਣਾਯੋਯ ਜਨਾ ।" ਅਜਿਹੀ ਦੀ ਯਾਦ ਹੀ ਮਨ ਤਤ ਹੈ ੨੭