ਪੰਨਾ:Alochana Magazine October 1960.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਈ ਜੋਧ ਸਿੰਘ-- ਜਪੁ ਦਾ ਬੌਧਿਕ ਹੱਸ ਮੈਂ ਸਤੰਬਰ ੧੯੬੦ ਦੀ ਆਲੋਚਨਾ' ਦਾ ਪਰਚਾ ਜਦੋਂ ਖੋਲਿਆ ਤਾਂ ਚਾਈਂ ਚਾਈਂ ਮੈਂ ਸ੍ਰੀ ਸੰਤ ਸਿੰਘ ਸੇਖੋਂ ਦਾ ਲੇਖ “ਜਪੁ ਦਾ ਬੌਧਿਕ ਰਹੱਸ' ਪੜ੍ਹਨ ਲੱਗ ਪਇਆ । ਜਿਉਂ ਜਿਉਂ ਇਸ ਲੇਖ ਨੂੰ ਵਾਚਦਾ ਗਇਆ, ਉਹ ਚਾਉ ਨਿਰਾਸਤਾ ਵਿਚ ਬਦਲਦਾ ਗਇਆ । ਬਿਨਾਂ ਇਸ ਦੇ ਕਿ ਗੁਰੂ ਨਾਨਕ ਦੇਵ ਜੀ ਲਈ ਤੀਆ ਪੁਰਸ਼ ਇਕ-ਵਰਨ ਵਰਤ ਕੇ, ਜੋ ਲੋਕ ਉਨ੍ਹਾਂ ਦੀ ਇੱਜ਼ਤ ਕਰਦੇ ਜਾਂ ਉਨ੍ਹਾਂ ਨੂੰ ਗੁਰੂ ਮੰਨਦੇ ਹਨ, ਉਨ੍ਹਾਂ ਦੇ ਦਿਲ ਨੂੰ ਦੁਖਾਣ ਦਾ ਜਤਨ ਕੀਤਾ ਗਇਆ ਹੋਵੇ ਜਾਂ ਸ੍ਰੀ ਸੰਤ ਸਿੰਘ ਆਪਣੇ ਮਾਰਕਸੀ ਖਿਆਲਾਂ • ਕਿ ਈਰੀ ਗੁਣ ਜੋ ਗੁਰੂ ਜੀ ਨੇ ਨਿਰੰਕਾਰ ਦੇ ਬਿਆਨ ਕੀਤੇ ਹਨ, ਉਹ ‘ਭੂਪਵਾਦੀ ਸਮਾਜ ਦੇ ਅਸਰ ਹੇਠਾਂ ਆ ਕੇ ਅੰਕਿਤ ਕੀਤੇ ਹਨ, ਦਾ ਵਿਖਾਲਾ ਕਰਨ, ਹੋਰ ਮੈਨੂੰ ਬਹੁਤ ਘਟ ‘ਬੌਧਿਕ ਰਹੱਸ’ ਲਭਿਆ ਹੈ । ਮਨੁਖ ਦਾ ਗਿਆਨ ਉਸ ਦੇ ਅਨੁਭਵ ਤੋਂ, ਜੋ ਆਪਣੀ ਕਿਰਤ ਦੁਆਰਾ ਉਸ ਨੂੰ ਪ੍ਰਾਪਤ ਹੈ, ਉਚੇਰਾ ਨਹੀਂ ਹੋ ਸਕਦਾ । ਸ੍ਰੀ ਸੰਤ ਸਿੰਘ ਪਦਾਰਥ-ਵਾਦੀ ਹੋਣ ਕਰਕੇ ਜਾਂ ਅਖਵਾਣ ਕਰਕੇ ਉਸ ਅਨੁਭਵ ਦਾ ਕੀਕੁਰ ਮਾਪ ਲੈ ਸਕਦਾ ਹੈ, ਜਿਹੜਾ ਨਿਰੰਕਾਰ ਦੀ ਹੋਂਦ ਨੂੰ ਅੰਤਰ ਆਤਮੇ ਮਹਿਸੂਸ ਕਰ ਕੇ ਗੁਰੂ ਜੀ ਨੂੰ ਪ੍ਰਾਪਤ ਸੀ । ਸਾਡੇ ਵਿਚ ਆਲੋਚਨਾ ਦੀ ਇਕ ਖਾਸ ਸ਼੍ਰੇਣੀ ਉਗਮ ਪਈ ਹੈ, ਜਿਨ੍ਹਾਂ ਨੇ ਮਾਰਕਸਵਾਦੀ ਖਿਆਲ ਅਪਣਾ ਲਏ ਹਨ ਜਾਂ ਜਿਹੜੇ ਇਹ ਦਸਣ ਦਾ ਜਤਨ ਕਰਦੇ ਹਨ ਕਿ ਉਹ ਮਾਰਕਸਵਾਦੀ ਹਨ, ਭਾਵੇਂ ਉਨ੍ਹਾਂ ਦੇ ਕਥਨਾਂ ਅਨੁਸਾਰ ਉਨ੍ਹਾਂ ਦਾ ਆਪਣਾ ਆਚਰਣ ਵੀ ਨਾ ਹੋਵੇ ਅਤੇ ਉਨ੍ਹਾਂ ਖਿਆਲਾਂ ਨੂੰ ਜੀਵਨ ਵਿਚ ਵਰਤ ਕੇ ਉਨ੍ਹਾਂ ਸਹੀ ਵੀ ਨਾ ਕੀਤਾ ਹੋਵੇ । ਹਰ ਇਕ ਸਾਹਿਤਕ ਕ੍ਰਿਤ ਨੂੰ ਆਪਣੇ ਕਲਪਿਤ ਪੈਮਾਨੇ ਨਾਲ ਮਾਪਣਾ ਚਾਹੁੰਦੇ ਹਨ । ਜੋ ਕ੍ਰਿਤ ਉਸ ਪੈਮਾਨੇ ਵਿਚ ਪੂਰੀ ਨਾ ਉਤਰੇ ਉਹ ਠੀਕ ਨਹੀਂ । ਜੋ ਸ਼ਕ ਸ੍ਰੀ ਸੰਤ ਸਿੰਘ ਦੇ ਆਪਣੇ ਮਨ ਵਿਚ ਹਨ, ਉਹ ਗੁਰੂ ਜੀ ਉਪਰ ਅਰਪਣ ਕਰ ਦਿਤੇ ਹਨ । ਸ਼ੱਕ ਕਿ ਮੇਰੀ ਗੈਰ-ਹਾਜ਼ਰੀ ਵਿਚ ਆਲੋਚਨਾ’ ਨੇ ਇਕ ਅਜਿਹਾ ਲੇਖ ਛਾਪ ਦਿਤਾ ਹੈ ਜੋ ‘ਬੰਧਿਕ ਰਹੱਸ' ਤਾਂ ਕੋਈ ਉਘਾੜਦਾ ਨਹੀਂ, ਪਰ ਗੁਰੂ ਨਾਨਕ ਦੇਵ ਜੀ ਦੇ ਪ੍ਰੇਮੀਆਂ ਦੇ ਦਿਲ ਦੁਖਾ ਦੇਵੇਗਾ । ਮੈਂ ਆਸ