ਨੂੰ ਵੀ ਕਵੀ ਨੇ ਤਜ ਦਿਤਾ | ਦੀਦਾਸ਼ ਦੀ ਕਾਵਿ-ਲਖਸ਼ਮੀ ਨੇ ਆਪ ਨੂੰ ਮਨਾ ਕਰ ਕੇ ਆਖਿਆ ਨ ਖਲੂ ਨ ਖਲੂ ਬਾਣਾਂ ਸੰਨੀਪਾਤਯਯਮਅਸਮਿਨ ਮਿਦੂਨੀ ਮ੍ਰਿਗਰੇ ਪੁੱਸ਼ਪਸ਼ਾਬੀਬਾਗਨੀ ( ਕੋਮਲ ਹਿਰਨੀ ਦੇ ਫੁੱਲਾਂ ਵਾਲੇ ਸਰੀਰ ਨੂੰ ਅਗਨ ਬਾਣ ਨਾ ਮਾਰੀ ਨਾ ਮਾਰੀ ।). | ਦੁਬੰਤ ਨੇ ਜਦੋਂ ਕਵਿਤਾ ਵਿਚ ਭਾਵਾਂ ਦੇ ਲੋਹੜੇ ਦੇ ਉਛਾਲ ਦਾ ਕਾਰਣ ਬਣ ਕੇ, ਮਸਤ ਹੋ ਕੇ ਪ੍ਰਵੇਸ਼ ਕੀਤਾ, ਤਦ ਕਵੀ ਦੇ ਅੰਦਰ ਇਹ ਧੁਨੀ ਉਠੀ ਮੂਰ ਵਿਘਨਸਤੱਪਸ ਈਵ ਨੇ ਭਿੰਨਸਾਰੰਗਯੂਥ ਧਰਮਾਰਾਨਯੇ ਪ੍ਰਵੀਸ਼ਤੀ ਰਾਜ ਸਯੰਦਨਾਕਭੀਤ । ਤਪੱਸਿਆ ਦੇ ਮੂਰਤੀਮਾਨ ਵਿਘਨ ਵਾਂਗ ਹਾਥੀਆਂ ਦੇ ਰਾਜੇ ਨੇ ਤਪ-ਬਨ ਵਿਚ ਪ੍ਰਵੇਸ਼ ਕੀਤਾ ਹੈ-- ਸ਼ਇਦ ਇਸ ਵਾਰ ਕਵਿਤਾ ਦੀ ਸ਼ਾਂਤੀ ਭੰਗ ਹੋ ਜਾਏ । ਕਾਲੀ ਦਾਸ ਨੇ ਤਦੋਂ ਹੀ ਤਪੋ-ਬਨ ਦੇ, ਕਾਵਿ-ਬਗੀਚੇ ਦੇ ਇਸ ਮੂਰਤੀਮਾਨ ਵਿਘਨ ਨੂੰ ਸਰਾਪ ਦੇ ਬੰਧਨ ਨਾਲ ਕਾਬੂ ਕਰ ਲਇਆ, ਇਸ ਰਾਹੀਂ ਉਸ ਨੇ ਕੰਵਲ ਸਰੋਵਰ ਦੇ ਚਿਕੜ ਨੂੰ ਘੁਲਣ ਨਹੀਂ ਦਿਤਾ। ਯੋਰਪੀਨ ਕਵੀ ਹੁੰਦੇ ਤਾਂ ਇਥੇ ਸੰਸਾਰਕ ਸਚਿਆਈ ਦੀ ਨਕਲ ਕਰਦੇ; ਸੰਸਾਰ ਵਿਚ ਠੀਕ ਜਿਵੇਂ ਹੁੰਦਾ ਹੈ, ਨਾਟਕ ਵਿਚ ਉਵੇਂ ਹੀ ਘਟਾ ਦੇਂਦੇ । ਸਰਾਪ ਜਾਂ ਅਲੌਕਿਕ ਘਟਨਾਵਾਂ ਰਾਹੀਂ ਕੁਛ ਵੀ ਢੱਕਣ ਦਾ ਜਤਨ ਨਾ ਕਰਦੇ । ਮਾਨੋਂ ਉਹਨਾਂ ਉਤੇ ਸਮੁੱਚਾ ਹੱਕ ਕੇਵਲ ਸੰਸਾਰ ਦਾ ਹੀ ਹੈ, ਕਵਿਤਾ ਦਾ ਕੋਈ ਹੱਕ ਨਹੀਂ। ਕਾਲੀ ਦਾਸ ਨੇ ਸੰਸਾਰ ਦਾ ਕਵਿਤਾ ਤੋਂ ਵਧ ਲਿਹਾਜ਼ ਨਾ ਕੀਤਾ । ਰਾਹ-ਪੈਂਡੇ ਵਿਚ ਜੋ ਕੁਝ ਵੀ ਹੁੰਦਾ ਹੈ ਉਸ ਦੀ ਨਕਲ ਕਰਨੀ ਹੀ ਪਏਗੀ, ਅਜਿਹੀ ਦਾਸਤਾ ਉਸ ਨੇ ਕਿਤੇ ਵੀ ਸਵੀਕਾਰ ਨਹੀਂ ਕੀਤੀ । ਪਰੰਤੁ ਕਵਿਤਾ ਦਾ ਨੇਮ-ਬੰਧਨ ਕਵੀ ਨੂੰ ਮੰਨਣਾ ਹੀ ਪਏਗਾ । ਕਾਵਿ ਦੀ ਹਰ ਘਟਨਾ ਕਵੀ ਨੂੰ ਸਮੁਚੀ ਕਵਿਤਾ ਦੇ ਅਨੁਸਾਰ ਢਾਲਣੀ ਦੀ ਹੈ । ਉਹ ਸਚਿਆਈ ਦੀ ਅੰਦਰਲੀ ਮਤ ਨੂੰ ਅਟੁਟ ਰਖ ਕੇ ਸਚਿਆਈ ਦੀ ਰਲੀ ਮੂਰਤ ਨੂੰ ਆਪਣੀ ਕਾਵਿ-ਸੁੰਦਰਤਾ ਦੀ ਸੰਗਤ ਕਰਵਾਂਦਾ ਹੈ । ਉਸ ਨੇ ਨਾਦ ਦੀ ਤਪੱਸਿਆ ਨੂੰ ਉਜਲ ਕਰਕੇ ਵਿਖਾਇਆ, ਪਰ ਪਾਪ ਨੂੰ ਤ੍ਰਿਸਕਾਰ ਰਾਹੀਂ ਨਿਮਾ ਕੀਤਾ । ‘ਸ਼ਕੁੰਤਲਾ' ਨਾਟਕ ਸ਼ੁਰੂ ਤੋਂ ਅਖੀਰ ਤਕ ਜਿਸ ਸ਼ਾਂਤੀ, ਸੁੰਦਰਤਾ ਨਾਲ ਘਿਰਿਆ ਹੋਇਆ ਹੈ, ਜੇ ਇਸ ਤਰ੍ਹਾਂ ਨਾ ਕੀਤਾ ਜਾਂਦਾ ਤਾਂ ਉਸ ਵਿਚ ਥੋੜਾ ਕੁ ਨਿਮਾ ਕੀਤਾ ਤੇ ਸੰਜਮ ਨਾਲ ਘਰ ੩੧ ੩੧
ਪੰਨਾ:Alochana Magazine October 1960.pdf/33
ਦਿੱਖ