ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਘਨ ਪੈ ਜਾਂਦਾ । ਸੰਸਾਰ ਦੀ ਨਕਲ ਪੂਰੀ ਹੋ ਜਾਂਦੀ, ਪਰ ਕਾਵਿ-ਲਕਸ਼ਮੀ ਨੂੰ ਕਠੋਰ ਚੋਟ ਪੈਂਦੀ । ਕਵੀ ਕਾਲੀ ਦਾਸ ਦੀ ਨਿਪੁੰਨ ਲੇਖਣੀ ਦੁਆਰਾ ਇਹ ਕਦੀ ਸੰਭਵ ਨਾ ਹੁੰਦਾ । ਕਵੀ ਨੇ ਇਸ ਤਰ੍ਹਾਂ ਬਾਹਰਲੀ ਸ਼ਾਂਤੀ ਤੇ ਸੁੰਦਰਤਾ ਵਿਚ ਕਦੇ ਵੀ ਅਤੀ ਵਧੇਰੇ ਹਲਚਲ ਨਾ ਮਚਾ ਕੇ, ਆਪਣੀ ਨਿੱਜੀ ਕਵਿਤਾ ਦੀ ਅੰਦਰਲੀ ਸ਼ਕਤੀ ਨੂੰ ਚੁੱਪ ਦੇ ਵਿਚਕਾਰ ਸਦਾ ਸਰਗਰਮ ਤੇ ਬਲਵਾਨ ਬਣਾ ਕੇ ਰਖਿਆ । ਏਥੋਂ ਤਕ ਕਿ, ਉਸ ਦੇ ਤਪ-ਬਣ ਦੀ ਬਾਹਰਲੀ ਪ੍ਰਕਿਰਤੀ ਨੇ ਵੀ, ਸਭ ਥਾਂ ਅੰਦਰ ਦੇ ਕੰਮ ਵਿਚ ਸਹਿਯੋਗ ਦਿਤਾ । ਕਦੇ ਕਦੇ ਉਹ ਸ਼ਕੁੰਤਲਾ ਦੀ ਜੋਬਨ-ਲੀਲਾ ਵਿਚ, ਆਪਣੀ ਨਿਜੀ ਲੀਲਾ ਦੀ ਮਿਠਾਸ ਪਾ ਦੇਂਦੀ, ਕਦੇ ਕਦੇ ਕਲਿਆਨ ਦੀ ਅਸੀਸ ਨਾਲ, ਆਪਣੇ ਨਿਜੀ ਕਲਿਆਣ ਦੀ ਖੜ ਖੜ ਮਿਲਾ ਦੇਂਦੀ, ਕਦੇ ਕਦੇ ਵਿਛੋੜੇ ਸਮੇਂ ਦੀ ਵਿਆਕੁਲਤਾ ਨਾਲ ਆਪਣੇ ਨਿਜੀ ਮੁਕ ਵਿਦੈਗੀ ਦੇ ਵਾਕ ਦਾ ਦਰਦ ਰਲਾ ਦੇਂਦੀ ਅਤੇ ਕੌਮਾਲ ਜਾਦੂ-ਸ਼ਕਤੀ ਨਾਲ ਸ਼ਕੁੰਤਲਾ ਦੇ ਚਰਿਤਰ ਦੇ ਵਿਚਕਾਰ ਇਕ ਪਵਿਤਰ ਨਿਰਮਲਤਾ, ਇਕ ਠੰਢੀ ਮਿਠਾਸ ਦੀ ਰਿਸ਼ਮ ਸਦਾ ਪਸਾਰੀ ਰਖਦੀ । ਇਸ ‘ਸ਼ਕੁੰਤਲਾ ਕਾਵਿ ਵਿ ਚੁਪ ਚੋਖੀ ਹੈ, ਪਰੰਤ ਸਭ ਤੋਂ ਵਧੇਰੇ ਚੁੱਪ ਨਾਲ, ਪਰ ਵਿਆਪਕ ਭਾਵ ਨਾਲ, ਕਵੀ ਦੇ ਤਪ-ਬਣ ਨੇ ਇਸ ਵਿਚ ਕੰਮ ਕੀਤਾ ਹੈ । ਉਹ ਕੰਮ “ਟੈਂਪੇਸਟ” ਦੇ ਏਰੀਅਲ ਵਾਂਗ ਕਰੜੀ ਨਿਗਰਾਨੀ ਹੇਠ ਬੱਝੀ ਹੋਈ ਗੁਲਾਮੀ ਵਾਲਾ ਬਾਹਰਲਾ ਕੰਮ ਨਹੀਂ ਸੀ, ਉਹ ਸੀ ਸੁੰਦਰਤਾ ਵਾਲਾ ਕੰਮ, ਪ੍ਰੀਤੀ ਵਾਲਾ ਕੰਮ, ਸਰਬੰਧੀਆਂ ਵਾਲਾ ਕੰਮ ਤੇ ਅੰਦਰਲਾ ਗੂੜਾ ਕੰਮ । “ਟੈਂਪੈਸਟ` ਵਿਚ ਸ਼ਕਤੀ ਹੈ, “ਸ਼ਕੁੰਤਲਾ ਵਿਚ ਸ਼ਾਂਤੀ ਹੈ । “ਟੈਂਪੈਸਟ' ਵਿਚ ਸ਼ਕਤੀ ਰਾਹੀਂ ਜਿਤ ਹੈ, ਸ਼ਕੁੰਤਲਾ ਵਿਚ ਕਲਿਆਣ ਰਾਹੀਂ ਸਿੱਧੀ ਹੈ । “ਟੈਂਪੈਸਟ” ਵਿਚ ਅਧਵਾਟੇ ਹੀ ਅੰਤ, ਸ਼ਕੁੰਤਲਾ’’ ਵਿਚ ਸੰਪੂਰਣਤਾ ਵਿਚ ਸਮਾਪਤੀ ' ਮੈਸਟ” ਦੀ ਮਿਰਾਂਦਾ ਸਰਲ ਮਧੁਰਤਾ ਦੀ ਬਣੀ ਹੋਈ ਹੈ, ਪਰ ਉਹ ਸਰਲਤਾਂ ਅਧਾਰਿਤ ਹੈ ਅਗਿਆਨ ਤੇ ਨਾ-ਤਜ਼ਰਬਾਕਾਰੀ ਉਤੇ, "ਸ਼ਕੰਤਲਾ ਅਪਰਾਧ, ਦੁਖ, ਤਜਰਬੇ, ਧੀਰਜ ਤੇ ਖਿਮਾ ਵਿਚ ਪ੍ਰਪੱਕ ਗੰਭੀਰ ਤੇ ਸਥਾਈ ਹੈ । ਦੀ ਸਰਲਤਾ ਏ ਦੀ ਸਮਾਲੋਚਨਾ ਪਿਛੇ ਚਲਦਿਆਂ ਹੋਇਆ ਅਸੀਂ ਫਿਰ ਆਖਦੇ ਹਾਂ, "ਸ਼ਕੁੰਤਲਾ । ਵਿਚ ਆਰੰਭ ਦੀ ਜੁਆਨ ਸੁੰਦਰਤਾ ਕਲਿਆਣ-ਭਰੀ ਸੰਪਰਣਤਾ ਵਿਚ ਸਫ਼ਲਤਾ ਲਭ ਕੇ ਧਰਤੀ ਨੂੰ ਸਵਰਗ ਨਾਲ ਮਿਲਾ ਦੇਂਦੀ ਹੈ । ੩੨