ਪੰਨਾ:Alochana Magazine October 1960.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਏ ਹਨ । ਪੰਜਾਬ ਦੇ ਗੀਤ ਹਿਮਾਚਲ ਵਿਚ ਅਰ ਰਾਜਸਥਾਨੀ ਗੀਤਾਂ ਦੀਆਂ ਧੁਨਾਂ ਤੇ ਬੋਲ ਪੰਜਾਬ ਵਿਚ ਵੀ ਸੁਣੇ ਜਾ ਰਹੇ ਹਨ । ਲੋਕ-ਸਾਹਿਤ ਨੂੰ ਲੈ ਕੇ ਸਾਡੇ ਸਾਹਿਤਕਾਰਾਂ ਨੇ ਪਿਛਲੇ ਕੁਝ ਸਾਲਾਂ 'ਚ ਕੰਮ ਵੀ ਕਾਫੀ ਕੀਤਾ ਹੈ । ਲਾਲਾ ਰਾਮਸਰਨ ਐਡਵੋਕੇਟ ਤੇ ਲਾਲਾ ਸੰਤ ਰਾਮ ਬੀ. ਏ. ਤੋਂ ਲੈ ਕੇ ਦੇਵੇਂਦਰ ਸਤਿਆਰਥੀ, ਨਰੇਂਦਰ ਧੀਰ, ਬਾਵਾ ਘਨ-ਸ਼ਾਮ, ਕਰਤਾਰ ਸਿੰਘ ਸ਼ਮਸ਼ੇਰ, ਆਦਿ ਲੇਖਕਾਂ ਨੇ ਅਰ ਤਕਸੀਮ ਤੋਂ ਪਿਛੋਂ ਅਬਦੁਲ-ਸਲਾਮ ਖੁਰਸ਼ੀਦ, ਅਫ਼ਜ਼ਲ ਪਰਵੇਜ਼ ਅਰ ਸਫ਼ੀ-ਅਕੀਲ ਜੇਹੇ ਉੱਘੇ ਸਾਹਿਤਕਾਰਾਂ ਨੇ ਲੋਕ-ਸਾਹਿਤ ਦੇ ਸਮਾਜਕ ਪੱਖ ਨੂੰ ਲੈ ਕੇ ਇਸ ਅੰਦੋਲਨ ਨੂੰ ਕਾਫ਼ੀ ਅਗੇ ਵਧਾਇਆ ਹੈ । ਡਾ: ਰੰਧਾਵਾ ਵਰਗੇ ਰਾਜਨੀਤਕ ਰੁਝੇਵਿਆਂ ਵਾਲੇ ਵਿਅਕਤੀਆਂ ਨੇ ਲੋਕ-ਗੀਤਾਂ ਦੇ ਸੰਹਿ ਦਾ ਸ਼ਲਾਘਾਯੋਗ ਕੰਮ ਕੀਤਾ ਹੈ । ਅਜੇ ਇਸ ਪਾਸੇ ਹੋਰ ਕਾਫ਼ੀ ਕੰਮ ਹੋ ਰਿਹਾ ਹੈ, ਜਿਸ ਦਾ ਜ਼ਿਮਾਂ ਭਾਸ਼ਾ-ਵਿਭਾਗ ਨੇ ਲਇਆ ਹੈ । ਜਿਥੋਂ ਤਕ ਇਸ ਸੰਬੰਧ ਵਿਚ ਹੋ ਰਹੇ ਜਾਂ ਕੀਤੇ ਗਏ ਕੰਮ ਦਾ ਸਵਾਲ ਹੈ, ਉਸ ਨੂੰ ਵੇਖਦੇ ਹੋਏ ਇਹ ਕਹਿਣਾ ਪਵੇਗਾ ਕਿ ਲੋਕ-ਸੰਸਕ੍ਰਿਤੀ ਦਾ ਭਵਿੱਖ ਓਲ ਹੈ, ਇਸ ਸੰਬੰਧ ਵਿਚ ਨਵੇਂ ਵਾਧੇ ਹੋਣ ਦੀ ਆਸ ਹੈ, ਪਰ ਅਜ ਦੇ ਵਿਗਿਆਨਕਯੁਗ ਅੰਦਰ ਅਜ ਦੀਆਂ ਅਰ ਆਉਣ ਵਾਲੇ ਸਮੇਂ ਦੀਆਂ ਪ੍ਰਸਥਿਤੀਆਂ ਦਾ ਅੰਦਾਜ਼ਾ ਕਰਦੇ ਹੋਏ ਇਹ ਕਹਿਣਾ ਵੀ ਨਾ-ਮੁਨਾਸਿਬ ਨਹੀਂ ਕਿ ਕਿਸੇ ਵੀ ਕੰਮ ਨੂੰ ਜੇਕਰ ਠੀਕ ਤੇ ਸਹੀ ਲੀਹ ਜਾਂ ਦਿਸ਼ਾ ਨਾ ਮਿਲ ਸਕੇ ਤਾਂ ਉਸ ਤੇ ਜਮੂਦ ਤਾਰ ਹੋ ਜਾਂਦਾ ਹੈ ਅਰ ਇਸ ਅੰਦੋਲਨ ਦੇ ਬਾਰੇ 'ਚ ਇਹ ਸ਼ੰਕਾ ਵਧੇਰੇ ਜ਼ੋਰਦਾਰ ਜਾਪਦੀ ਹੈ । ਧੜਾ ਧੜ ਇਸ ਵਿਸ਼ੇ ਨੂੰ ਲੈ ਕੇ ਆਪ-ਮੁਹਾਰਾ ਲਿਖੀ ਜਾਣ ਨਾਲ ਇਹ ਚੰਗਾ ਹੈ ਕਿ ਇਸ ਸ਼ੰਕਾ ਦਾ ਸਮਾਧਾਨ ਕਰ ਲਇਆ ਜਾਵੇ, ਅਰ ਇਹ ਤਾਂ ਹੀ ਹੋ ਸਕਦਾ ਹੈ ਜੇ ਬਦਲੇ ਹੋਏ ਅਰ ਰੋਜ਼ ਬਦਲ ਰਹੇ ਹਾਲਾਤ ਵਿਚ : ਬਹ-ਪਚਲਤ 'ਲੋਕ' ਸ਼ਬਦ ਦਾ ਠੀਕ ਠੀਕ ਅਰਥ ਸਮਝ ਲਇਆ ਜਾਵੇ " ਕੋਈ ਵਿਸ਼ੇਸ਼ ਵਿਚਾਰਕ ਹੋਣ ਦਾ ਦਾਹਵਾ ਨਹੀਂ, ਨਾ ਹੀ ਮੈਂ ਕਿਸੇ ਧਾਰਕ ਤਰਾਂ ਨਵੀਆਂ ਲੀਹਾਂ ਬਣਾਉਣ ਦਾ ਹੀ ਦਾਹਵਾ ਕਰਦਾ ਹਾਂ, ਪਰ ਲੋਕ-ਸੰਸਾ ਅੰਦੋਲਨ ਨਾਲ ਪਿਛਲੇ ਅੱਠ ਕੁ ਸਾਲਾਂ ਤੋਂ ਸੰਬੰਧਿਤ ਹੋਣ ਤੇ ਨਾਤੇ ਮੈਂ ਇਸ 'ਚ ਨੂੰ ਆਮ ਲੋਕਾਂ ਦੀ ਤਰ੍ਹਾਂ ਬਚਿਆਂ ਦਾ ਖੇਲ ਨਹੀਂ ਸਮਝਦਾ, ਸਗੋਂ ਮੇਰੇ ਦਾ ਇਹ ਅੰਦੋਲਨ ਅਰ ਇਸ ਦਿਸ਼ਾ ਵਿਚ ਕੰਮ ਕਰਨ ਲਈ ਜਦੋਂ ਤੀਕਰ ਲੋਕ-ਗ ਸੰਗ੍ਰਹਿ ਕਰਤਾ ਦਾ ਆਪਣਾ ਦ੍ਰਿਸ਼ਟੀਕੋਣ ਸਮਝਿਆ ਹੋਇਆ ਨਾ ਹੋਵੇਗਾ, ਬਹੁਤ ਮੁਮਕਿਨ ਹੈ ਉਹ ਦੂਸਰਿਆਂ ਨੂੰ ਵੀ ਗੁਮਰਾਹ ਕਰ ਦਏ । ਕਝ ਕ ਸਾਲ ਪਹਿਲੋਂ 'ਲੋਕ' ਸ਼ਬਦ ਵਿਸ਼ੇਸ਼ ਰਾਜਨੀਤਕ ਪਾਰਟੀਆਂ ਜਦੀਕ ੩੪