ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਬੰਧਿਤ ਸਮਝਿਆ ਜਾਂਦਾ ਸੀ ਅਰ ਇਸ ਦਾ ਮਹੱਤਵ ਸਿਆਸੀ ਨਾਹਰੇ ਤੋਂ ਵੱਖ ਨਹੀਂ ਸੀ । ਇਹ ਵਿਚਾਰ ਉਦੋਂ ਇਕ ਦੋ ਵਿਅਕਤੀਆਂ ਦਾ ਨਹੀਂ ਸਗੋਂ ਹਜ਼ਾਰਾਂ ਦਾ ਸੀ, ਅਰ ਇਹ ਉਹ ਲੋਕ ਸਨ ਜੇਹੜੇ ਸਮਝਦੇ ਸਨ ਕਿ ਸਾਹਿਤ “ਸਤਿਅਮ, ਸ਼ਿਵਮ, ਸੁੰਦਰਮ’ ਅਰ ਸਦੀਵੀ ਮੁਲਾਂ ਵਾਲੀ (Perpetual Values) ਚੀਜ਼ ਹੈ, ਇਸ ਨੂੰ ਲੋਕ’ ਨਾਲ ਕੀ ਸੰਬੰਧ ਹੋ ਸਕਦਾ ਹੈ । ਅਜੇਹੇ ਵਿਚਾਰਾਂ ਦੇ ਲੋਕਾਂ ਦਾ ਮਤ ਸੀ ਕਿ “ਲੋਕ’ ਅਜੇਹੇ ਵਿਅਕਤੀਆਂ ਨੂੰ ਕਿਹਾ ਜਾਂਦਾ ਹੈ ਜੋ ਗੰਵਾਰ, ਓਜੱਡ, ਅਰ ਗੈਰ-ਮੁਹੱਜ਼ਬ ਸਨ ਤੇ ਸਾਹਿਤ ਨੂੰ ਸਮਝਣ ਦੀ ਹਿੰਮਤ ਜਿਨ੍ਹਾਂ ਵਿਚ ਨਹੀਂ ਸੀ । ਅਜੇਹੇ ਸਿਆਣਿਆਂ ਨੇ 'ਲੋਕ' ਦੀ ਸੀਮਾ ਨੂੰ ਸ਼ਹਿਰਾਂ ਤੋਂ ਦੂਰ ਵਸਦੇ ਪਿੰਡਾਂ ਤਕ ਮਹਿਦੂਦ ਕਰ ਦਿੱਤੀ । ਸ਼ਹਿਰਾਂ ਅੰਦਰ ਚੂੰਕਿ ਸਭ ਤਰ੍ਹਾਂ ਦੇ ਸਾਧਨ ਮੌਜੂਦ ਸਨ, ਅਰ ਕਲਾ, ਸਮਾਜ ਅਰ ਰਾਜਨੀਤੀ ਸਭਨਾਂ ਦੀ ਅਗਵਾਈ ਸ਼ਹਿਰੀਆਂ ਦੇ ਹੀ ਹਥਾਂ ’ਚ ਰਹਿਮ । ਪੇਂਡੂ ਜਨਤਾ ਨੂੰ ਭਾਵੇਂ ਉਸ ਦੀ ਸੰਖਿਆ ਕਰੋੜਾਂ ਹੈ, ਉਸ ਨੂੰ ਸਿਰਫ਼ ਪਿਛੇ ਲਗ ਹੀ ਸਮਝਿਆ ਗਇਆ । ਸਾਹਿਤਕ-ਆਚਾਰਕਾਂ ਦੇ ਨਿਰਧਾਰਿਤ ਕੀਤੇ ਹੋਏ ਸਾਹਿਤਕ ਗੁਣ ਦੇਸ਼ਾਂ 'ਚ ਇਕ ਦੋਸ਼ ‘ਗ੍ਰਾਮ ਦੋਸ਼’ ਇਸ ਪੇਂਡੂ ਜਨਤਾ ਵਲ ਤ੍ਰਿਸਕਾਰ ਦੀ ਦ੍ਰਿਸ਼ਟੀ ਦੇ ਪ੍ਰਮਾਣ ਦੇ ਤੌਰ ਤੇ ਪੇਸ਼ ਕੀਤਾ ਜਾ ਸਕਦਾ ਹੈ । ਕਾਰਨ ਇਹ ਹੈ ਕਿ ਕਰੋੜਾਂ ਦੀ ਸੰਖਿਆ ਵਿਚ ਪੇਂਡੂ ਜਨਤਾ ਜਾਂ ਸ਼ਹਿਰਾਂ ਦੀ ਵਿਚਲੇ ਤਬਕੇ ਦੀ ਵੀ ਜਨਤਾ, ਸਾਂਸਕ੍ਰਿਤਕ, ਬੌਧਿਕ ਅਰ ਸਭੇ ਦ੍ਰਿਸ਼ਟੀਆਂ ਤੋਂ ਵਧੇਰੇ ਪੱਛੜੀ ਹੋਈ ਤੇ ਆਪਣੇ ਹੀ ਰੁਝੇਵਿਆਂ ਵਿਚ ਫਸੀ ਅਤੀ-ਸੀਮਿਤ ਭਾਵਨਾਂ ਵਾਲੀ ਸੀ, ਅਰ ਉਹ ਲੋਕ ਚੂੰਕਿ ਇਸ ਨੂੰ ਕੋਈ ਖਾਸ ਧਿਆਨ ਦੇਣ ਯੋਗ ਦਿਸ਼ ਨਹੀਂ ਸਮਝਦੇ ਰਹੇ, ਇਸ ਲਈ ਉਨ੍ਹਾਂ ਦੀ ਲੇਖਣੀ ਤੋਂ ਨਿਕਲੀਆਂ ਰਚਨਾਵਾਂ ਉਨ੍ਹਾਂ ਦੀ ਉਚੇਰੀ ਪਧਰ ਦੀ ਕਸਵੱਟੀ ਤੇ ਲੱਗ ਕੇ ਗਰਵ ਕਰਨ ਯੋਗ ਚੀਜ਼ ਨਹੀਂ ਸਨ । ਇਸ ਤਰ੍ਹਾਂ ਉਨ੍ਹਾਂ ਦੁਆਰਾ ਰਚਿਆ ਹੋਇਆ ਸਹਿਤ ਇਕ ਖਾਸ ਤਬਕੇ ਦਾ ਸਾਹਿਤ ਹੀ ਬਣਿਆ ਰਹਿਆ । ਇਹ ਦੂਜੀ ਗੱਲ ਹੈ ਕਿ ਇਸ ਲੋਕ ਨੇ 'ਵਡੇਰਿਆਂ ਦੀ ਹੱਦ ਪਾਰ ਕਰਕੇ ਆਪਣੇ ਵਿਤ ਮੂਜਬ ਉਹਨੂੰ ਪਰਖਿਆ, ਲੋੜ ਅਨੁਸਾਰ ਕੁਝ ਲੀਤਾ ਤੇ ਬਾਕੀ ਛੱਡ ਦਿੱਤਾ, ਪਰ ਇਸ ਨਾਲ ਉਚੇਰੀ ਪਧਰ ਦੇ ਵਡੇ ਤਬਕੇ ਨੂੰ ਮਹੱਤਵ ਨਹੀਂ ਮਿਲ ਸਕਦਾ । ਸਮੇਂ ਦੇ ਨਾਲ ਨਾਲ, ਰਾਜਨੀਤਕ, ਜਾਤੀ ਅਰ ਰਾਸ਼ਟੀ-ਚੇਤਨਾ ਦੇ ਕਾਰਣ ਆਜ਼ਾਦੀ ਦੀ ਲੜਾਈ ਦੇ ਦੌਰਾਨ ‘ਲੋਕ’ ਦਾ ਪ੍ਰਚਲਨ ਵੱਧਦਾ ਗਇਆ । ਉਸ ? ਆਪਣੀ ਖੁਲ੍ਹ-ਦਿਲੀ ਅਰ ਹਿੰਮਤ ਦਾ ਪ੍ਰਦਰਸ਼ਨ ਕੀਤਾ ਤੇ ਇਹ ਵੀ ਸਾਬਤ ਕੀਤਾ ਕਿ ਉਹ ਵੀ ਕਿਸੇ ਤਰਾਂ ਸ਼ਹਿਰੀ ਕੋਲੋਂ ਘੱਟ ਨਹੀਂ ਹੈ । ਸਚੇਤ ਸਹਿਤ ਰਾਂ ਨੇ ਸਮੇਂ ਦੀ ਨਬਜ਼ ਨੂੰ ਤਾੜਿਆ ਪਰ ਇਸ ਲੋਕ’ ਨੂੰ ਵੇਖਣ ਅਰ ਸਮਝਣ ੩੫