ਪੰਨਾ:Alochana Magazine October 1960.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ “ਲੋਕ’ ਦੀ ਵਧ ਰਹੀ ਸ਼ਕਤੀ ਦੇ ਅਗੇ ਪੁਰਾਣੀਆਂ ਹੱਦਾਂ ਜ਼ਰੂਰ ਟੁੱਟ ਸਕਦੀਆਂ ਹਨ । “ਲੋਕ’ ਦਾ ਪ੍ਰਵਾਹ ਬੜਾ ਵੇਗਵਾਨ ਹੋਏਗਾ, ਉਨ੍ਹਾਂ ਦੀ ਦ੍ਰਿਸ਼ਟੀ ਨੇ ਇਹ ਵੀ ਪਛਾਣ ਲਇਆ । | ਸਦੀਆਂ ਦੀ ਗੁਲਾਮੀ ਤੋਂ ਬਾਦ, ਮਿਲੀ ਆਜ਼ਾਦੀ ਦੇ ਨਾਲ ਇਸ ਲੋਕ ਦੇ ਪੁਚਲਨ 'ਚ ਵੀ ਵਾਧਾ ਹੋਇਆ । “ਲੋਕ ਹੁਣ ਅਲਗ ਥਲਗ ਨਹੀਂ ਸੀ । ਜਨਤਾ ਰਾਜ ਨੇ ਉਸ ਦੇ ਹਿੱਤਾਂ ਨੂੰ ਸਭ ਤੋਂ ਉੱਚੀ ਥਾਂ ਦਿੱਤੀ । ਜ਼ਿੰਦਗੀ ਦੇ ਸਭੇ ਖੇਤਰਾਂ, ਰਾਜਨੀਤੀ, ਕਲਾ ਅਰ ਸੰਸਕ੍ਰਿਤੀ ਵਿਚ ਲੋਕ’ ਨੂੰ ਵਿਸ਼ੇਸ਼ ਥਾਂ ਦਿੱਤੀ ਜਾਣ ਲੱਗ ਪਈ । ਅਤੇ ਪੁਰਾਣੀਆਂ ਲੀਹਾਂ ਦੇ ਵਿਪ੍ਰੀਤ, ਲੋਕ’ ਦੀ ਚੇਤਨਾ, ਰਾਸ਼ਟੀ-ਚੇਤਨਾ ਦੇ ਰੂਪ ਵਿਚ ਉਭਰੀ । ਇਸ ਦ੍ਰਿਸ਼ਟ ਤੋਂ ਪਹਿਲੋਂ ਦਾ “ਲੋਕ ਜਿਹੜਾ ਵਿਆਪਕ ਹੁੰਦਾ ਹੋਇਆ ਵੀ ਸੀਮਿਤ ਕਰ ਦਿਤਾ ਗਇਆ ਸੀ, ਭਰਪੂਰ ਹੁੰਦਾ ਹੋਇਆ ਵੀ ਅਧਿਕਾਰ ਤੀਨ ਸੀ, ਅਰ ਜਿਸ ਨੂੰ ਹੋਰ ਤਰ੍ਹਾਂ ਨਾਲ ਵੱਖਰਾ ਤੇ ਘਟੀਆ ਸਮਝਿਆ ਜਾਂਦਾ ਸੀ-ਹੁਣ ਉਹ ਅਪਣੇ ਪੂਰੇ ਵਿਆਪਕ ਰੂਪ ਨਾਲ ਫੈਲ ਗਇਆ । ਉਸ ਨੂੰ ਅਲਗ ਕਰਨ ਸ਼ਾਲੀਆਂ ਸ਼ਕਤੀਆਂ ਆਪ ਹੀ ਉਸ ਦੇ ਦਾਇਰੇ ਅੰਦਰ ਆ ਗਈਆਂ । ਆਜ਼ਾਦੀ ਤੋਂ ਬਾਦ ਜਿਵੇਂ ਲੋਕ ਚੇਤਨਾ, ਰਾਸ਼ਨੂੰਚੇਤਨਾ ਬਣ ਗਈ, ਉਸੇ ਤਰ੍ਹਾਂ ਇਹ ਲੋਕ ਸਚੇ ਰਾਸ਼ਟਰ ਦੇ ਰੂਪ ਵਿਚ ਉਭਰ ਆਇਆ । ਹੁਣ ਸਵਾਲ ਇਹ ਪੈਦਾ ਹੈ ਕਿ ਲੋਕ-ਸਾਹਿਤ ਤੋਂ ਸਾਡੀ ਮੁਰਾਦ ਹੈ ਕੀ : ਜੇ ਸਾਡਾ ਤਾਤਪਰਯ ਅਨਪੜ੍ਹ ਪੇਂਡੂ-ਤਬਕੇ ਦੇ ਅਲਿਖਿਤ ਅਰ ਸੁਣਨ ਤੇ ਹੀ ਆਧਾਰਿਤ ਸਾਹਿਤ ਤੋਂ ਹੈ ਤਾਂ ਇਸ ਦੀ ਵਰਤੋਂ ਗਲਤ-ਫਹਿਮੀਆਂ ਪੈਦਾ ਕਰ ਸਕਦੀ ਹੈ । ਲੋਕ-ਸਾਹਿਤ ਦੇ ਇਸ ਅਰਥ ਨੂੰ ਲੈ ਕੇ ਅਸਾਡੀ ਦਿਸ਼ਟੀ ਬਹੁਤਾ ਮਹਿਦੂਦ ਤੇ ਸੰਕੀਰਨ ਹੋ ਜਾਏਗੀ । ਅਜ ਸਾਡਾ ਲੋਕ-ਸਾਹਿਤ ਵੀ ਉਸ ਦਾ ਭਾਲ ਭਾਲ ਕੇ, ਖੋਜਾਂ ਕਰਕੇ ਆਪਣੀ ਪੂਰੀ ਪਿਮਫ-ਭੂਮੀ ਅਰ ਸਹੀ ਗੁੜੇ ਅਰਥਾ ਦੇ ਨਾਲ ਪ੍ਰਕਾਸ਼ਿਤ ਕੀਤਾ ਜਾ ਰਹਿਆ ਹੈ-ਜਿਸ ਤਰ੍ਹਾਂ ਕਿ ਹੋਰ ਕਿਸੇ ਭਾਸ਼ਾ, ਅਵ ਨਾਂ ਮੈਥਿਲੀ ਆਦੀ ਦੇ ਅਗਿਆਤ ਕਵੀ ਦਾ ਲੁਕੇ ਸਾਹਿਤ ਨੂੰ ਭਾਲ ਕੇ " ਕੀਤਾ ਜਾਂਦਾ ਹੈ । ਲੋਕ-ਸਾਹਿਤ ਤੇ ਵੀ (ਖਾਸ ਕਰ ਹਿੰਦੀ ਦੀਆਂ ਹੋਰ ਪ੍ਰਦੇਸ਼ ਬੋਲੀਆਂ ਦੇ ਲੋਕ-ਸਾਹਿਤ ਤੇ) ਉਸੇ ਤਰ੍ਹਾਂ ਅਜ ਥੀਸਿਸ ਲਿਖੇ ਜਾਂ ਰਹੇ ਹਨ ਮਾਤ-ਭਾਸ਼ਾ ਦੇ ਅੰਗਾਂ ਨੂੰ ਨਰੋਆ ਕੀਤਾ ਜਾ ਰਹਿਆਂ ਹੈ । ਅਸੀਂ ਜਦ ਆਪਣੇ ਇਸ ਵਡ-ਮਲੇ ਸਰਮਾਏ ਨੂੰ ਪੰਜਾਬੀ ਬੋਲੀ ਦੇ ਸਾਹਿਤ ਦੇ ਅੰਤਰਰਾਤ ਰਖ ਰਹੇ ' ਤਾਂ ਉਸ ਦਾ “ਲੋਕ-ਸਾਹਿਤ’ ਨਾਉਂ ਠੀਕ ਨਹੀਂ । ਕਿਉਂਜੋ ਲੋਕ-ਸਾਹਿਤ ਸਰੇ ਲੋਕ ਦਾ ਸਾਹਿਤ ਹੈ । ਅਰ ਇਸ 'ਲੋਕ' ਵਿਚ ਸਿਰਫ ਪਿੰਡ ਹੀ ਨੇਹਾ ੬